ਗੂਗਲ ਦੀ ਇਸ ਐਪ ਨਾਲ ਮਿਲੇਗੀ ਤੁਹਾਨੂੰ ਮਨਪਸੰਦ ਨੌਕਰੀ

08/19/2020 6:31:14 PM

ਗੈਜੇਟ ਡੈਸਕ– ਗੂਗਲ ਨੇ ਬੁੱਧਵਾਰ ਨੂੰ ਆਪਣੀ ਜਾਬ-ਲਿਸਟਿੰਗ ਐਪ Kormo Jobs ਦਾ ਵਿਸਤਾਰ ਭਾਰਤ ’ਚ ਕੀਤਾ ਹੈ। ਇਸ ਐਪ ਨੂੰ ਸਭ ਤੋਂ ਪਹਿਲਾਂ ਸਾਲ 2018 ’ਚ ਬੰਗਲਾਦੇਸ਼ ’ਚ ਲਾਂਚ ਕੀਤਾ ਗਿਆ ਸੀ ਅਤੇ ਫਿਰ ਸਾਲ 2019 ’ਚ ਇਸ ਦਾ ਵਿਸਤਾਰ ਇੰਡੋਨੇਸ਼ੀਆ ’ਚ ਕੀਤਾ ਗਿਆ ਸੀ। Kormo Jobs ਐਪ ਵੱਖ-ਵੱਖ ਨੌਕਰੀਆਂ ਨੂੰ ਲਿਸਟ ਕਰਦੀ ਹੈ, ਇਸ ਤੋਂ ਇਲਾਵਾ ਹਰ ਕੋਈ ਇਸ ਪਲੇਟਫਾਰਮ ’ਤੇ ਵਿਅਕਤੀਗਤ ਰੂਪ ਨਾਲ ਆਪਣਾ ਡਿਜੀਟਲ CV ਵੀ ਬਣਾ ਸਕਦਾ ਹੈ। ਗੂਗਲ ਦੀ ਇਹ ਨਵੀਂ ਪਹਿਲ ਲੱਖਾਂ ਲੋਕਾਂ ਨੂੰ ਨੌਕਰੀਆਂ ਦਿਵਾਉਣ ’ਚ ਮਦਦ ਕਰੇਗੀ, ਜੋ ਕਿ ਯਕੀਨੀ ਤੌਰ ’ਤੇ ਮਾਈਕ੍ਰੋਸਾਫਟ ਦੇ ਲਿੰਕਡਿਨ ਅਤੇ ਭਾਰਤੀ ਮੂਲ ਦੇ ਜਾਬ ਸਰਚ ਪੋਰਟਲਸ ਜਿਵੇਂ Naukri.com ਅਤੇ TimesJobs ਨੂੰ ਟੱਕਰ ਦੇ ਸਕਦਾ ਹੈ। 

Kormo Jobs ਐਪ ਦੀ ਮਦਦ ਨਾਲ ਤੁਸੀਂ ਆਪਣੀ ਪ੍ਰੋਫਾਈਲ ਦੇ ਆਧਾਰ ’ਤੇ ਮਨਪਸੰਦ ਨੌਕਰੀ ਲੱਭ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ’ਚ ਕੁਝ ਅਜਿਹੇ ਟੂਲਸ ਵੀ ਦਿੱਤੇ ਗਏ ਹਨ ਜੋ ਕਿ ਤੁਹਾਡੀ ਪ੍ਰੋਫਾਈਲ ’ਚ ਤੁਹਾਡੇ ਕਰੀਅਰ ਅਤੇ ਨਵੀਂ ਸਕਿਲ ਨੂੰ ਅਪਗ੍ਰੇਡ ਕਰ ਸਕਣਗੇ। ਨਾਲ ਹੀ ਐਪ ’ਚ ਕੁਝ ਵੇਰਵੇ ਦੇ ਕੇ ਡਿਜੀਟਲ ਸੀ.ਵੀ. ਬਣਾਉਣ ਦਾ ਵੀ ਆਪਸ਼ਨ ਦਿੱਤਾ ਗਿਆ ਹੈ, ਜਿਸ ਨੂੰ ਐਪ ਰਾਹੀਂ ਸਾਂਝਾ ਅਤੇ ਪ੍ਰਿੰਟ ਕੀਤਾ ਜਾ ਸਕਦਾ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੂਗਲ ਨੇ ਗੂਗਲ ਪੇਅ ’ਚ Jobs Spot ਸੈਕਸ਼ਨ ਜੋੜ ਕੇ ਭਾਰਤੀ ਬਾਜ਼ਾਰ ’ਚ Kormo Jobs ਦਾ ਸ਼ੁਰੂਆਤੀ ਅਨੁਭਵ ਪ੍ਰਦਾਨ ਕੀਤਾ ਸੀ। ਕੰਪਨੀ ਦਾ ਦਾਅਵਾ ਹੈ ਕਿ ਗੂਗਲ ਪੇਅ ਇੰਟੀਗ੍ਰੇਸ਼ਨ ਰਾਹੀਂ Dunzo ਅਤੇ Zomato ਵਰਗੀਆਂ ਕੰਪਨੀਆਂ ਨੇ 20 ਲੱਖ ਤੋਂ ਵੀ ਜ਼ਿਆਦਾ ਵੈਰੀਫਾਈ ਜਾਬਸ ਪੋਸਟ ਕੀਤੀਆਂ ਸਨ। ਹਾਲਾਂਕਿ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਲੋਕਾਂ ਨੂੰ ਇਸ ਲਿਸਟਿੰਗ ਰਾਹੀਂ ਨੌਕਰੀਆਂ ਮਿਲੀਆਂ ਹਨ। 

ਖੈਰ! ਹੁਣ ਗੂਗਲ ਨੇ ਗੂਗਲ ਪੇਅ ’ਤੇ ਮੌਜੂਦ Jobs Spot ਨੂੰ Kormo Jobs ਦੇ ਰੂਪ ’ਚ ਰੀਬ੍ਰਾਂਡ ਕਰ ਦਿੱਤਾ ਹੈ, ਜੋ ਕਿ ਯੂਜ਼ਰਸ ਨੂੰ ਉਹੀ ਅਨੁਭਵ ਪ੍ਰਦਾਨ ਕਰਨ ਵਾਲਾ ਹੈ। 


Rakesh

Content Editor

Related News