ਗੂਗਲ ਤੇ ਐਪਲ ਨੇ ਆਪਣੇ ਐਪ ਸਟੋਰ ਤੋਂ ਹਟਾਈ ਇਹ ਮਸ਼ਹੂਰ ਗੇਮ, ਜਾਣੋ ਕਾਰਨ

08/14/2020 5:39:13 PM

ਗੈਜੇਟ ਡੈਸਕ– ਪਬਜੀ ਤੋਂ ਬਾਅਦ ਸਭ ਤੋਂ ਜ਼ਿਆਦਾ ਮਸ਼ਹੂਰ ਮੋਬਾਇਲ ਗੇਮ ਫੋਰਟਨਾਈਟ ਨੂੰ ਗੂਗਲ ਅਤੇ ਐਪਲ ਨੇ ਆਪਣੇ-ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਹੈ। ਇਹ ਪੂਰਾ ਪੰਗਾ ਕਮਾਈ ਨੂੰ ਲੈ ਕੇ ਹੋਇਆ ਹੈ। ਦਰਅਸਲ, ਅਮਰੀਕੀ ਗੇਮਿੰਗ ਕੰਪਨੀ ਐਪਿਕ ਗੇਮਸ ਨੇ ਆਪਣੀ ਐਕਸ਼ਨ ਗੇਮ ਫੋਰਟਨਾਈਟ ਲਈ ਯੂਜ਼ਰਸ ਤੋਂ ਡਾਇਰੈਕਟ ਪੇਮੈਂਟ ਲੈਣਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਗੂਗਲ ਅਤੇ ਐਪਲ ਨੇ ਇਸ ਗੇਮ ਨੂੰ ਆਪਣੇ-ਆਪਣੇ ਸਟੋਰ ਤੋਂ ਹਟਾ ਦਿੱਤਾ ਹੈ। 

ਮਾਮਲਾ ਕੁਝ ਅਜਿਹਾ ਹੈ ਕਿ ਜਦੋਂ ਤੁਸੀਂ ਵੀ ਇਨ੍ਹਾਂ ਦੋਵਾਂ ਐਪ ਸਟੋਰਾਂ ਤੋਂ ਕੋਈ ਗੇਮ ਖਰੀਦਦੇ ਹੋ ਤਾਂ ਗੂਗਲ ਅਤੇ ਐਪਲ ਨੂੰ ਉਸ ਦਾ 30 ਫੀਸਦੀ ਕਮੀਸ਼ਨ ਮਿਲਦਾ ਹੈ ਪਰ ਫੋਰਟਨਾਈਟ ਨੇ ਇਨ੍ਹਾਂ ਦੋਵਾਂ ਨੂੰ ਬਾਈਪਾਸ ਕਰਦੇ ਹੋਏ ਯੂਜ਼ਰਸ ਤੋਂ ਸਿੱਧੇ ਤੌਰ ’ਤੇ ਪੇਮੈਂਟ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸੇ ਕਾਰਨ ਗੂਗਲ ਅਤੇ ਐਪਲ ਨੇ ਐਪ ਨੂੰ ਸਟੋਰ ਤੋਂ ਹਟਾਇਆ ਹੈ। ਹਾਲਾਂਕਿ ਇਸ ਗੇਮ ਨੂੰ ਅਜੇ ਵੀ ਕੰਪਨੀ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਐਪਿਕ ਗੇਮਸ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਉਹ ਆਈ.ਓ.ਐੱਸ. ਅਤੇ ਐਂਡਰਾਇਡ ਲਈ ਪੇਮੈਂਟ ਪਲਾਨ ਪੇਸ਼ ਕਰ ਰਹੀ ਹੈ ਅਤੇ ਨਵੀਂ ਅਪਡੇਟ ’ਚ ਪੇਮੈਂਟ ਲਈ ਇਕ ਹੀ ਆਪਸ਼ਨ ਦਿੱਤਾ ਗਿਆ ਹੈ ਜੋ ਕਿ ਐਂਡਰਾਇਡ, ਆਈ.ਓ.ਐੱਸ. ਅਤੇ ਮੈਕ ਸਾਰਿਆਂ ’ਤੇ ਲਾਗੂ ਹੁੰਦਾ ਹੈ। ਗੂਗਲ ਨੇ ਕਿਹਾ ਹੈ ਕਿ ਪਲੇਅ ਸਟੋਰ ’ਤੇ ਐਪ ਨੂੰ ਲਿਆਉਣ ਲਈ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ। ਦੱਸ ਦੇਈਏ ਕਿ ਫੋਰਟਨਾਈਟ ਨੂੰ ਇਸੇ ਸਾਲ ਅਪ੍ਰੈਲ ’ਚ ਐਂਡਰਾਇਡ ਲਈ ਲਾਂਚ ਕੀਤਾ ਗਿਆ ਸੀ ਜਦਕਿ  ਆਈ.ਓ.ਐੱਸ. ’ਤੇ ਇਹ ਪਹਿਲਾਂ ਤੋਂ ਹੀ ਮੌਜੂਦ ਸੀ। ਫੋਰਟਨਾਈਟ ਦੇ ਦੁਨੀਆ ਭਰ ’ਚ ਯੂਜ਼ਰਸ ਦੀ ਗਿਣਤੀ 25 ਕਰੋੜ ਹੈ ਅਤੇ ਇਸ ਗੇਮ ’ਚ ਇਕੱਠੇ 100 ਪਲੇਅਰ ਖੇਡ ਸਕਦੇ ਹਨ। 


Rakesh

Content Editor

Related News