ਗੂਗਲ ਨੇ Gmail ਯੂਜ਼ਰਸ ਲਈ ਜਾਰੀ ਕੀਤੇ ਨਵੇਂ ਫੀਚਰ, ਜਾਣੋ ਇਨ੍ਹਾਂ ''ਚ ਕੀ ਹੈ ਖਾਸ

01/24/2019 1:39:58 PM

ਗੈਜੇਟ ਡੈਸਕ- ਟੈੱਕ ਜੁਆਇੰਟ ਗੂਗਲ ਨੇ Gmail ਯੂਜ਼ਰਸ ਲਈ 3 ਨਵੇਂ ਫੀਚਰਸ ਨੂੰ ਜਾਰੀ ਕੀਤਾ ਹੈ। ਜਿਸ 'ਚ ਕੰਪੋਜ਼ ਵਿੰਡੋ ਦੇ ਟਾਸਕ ਵਾਰ 'ਚ ਹੀ ਰੀਡੂ ਤੇ ਅਨਡੂ ਸ਼ਾਰਟਕਟਸ ਐਡ ਕੀਤੇ ਗਏ ਹਨ।  ਇਸ ਤੋਂ ਪਹਿਲਾਂ ਗੂਗਲ ਨੇ ਇਸ ਟਾਸਕ ਵਾਰ 'ਤੇ ਫਾਂਟ ਟਾਈਪ ਤੇ ਸਾਈਜ਼ ਜਿਹੇ ਆਪਸ਼ਨਸ ਦਿੱਤੀਆਂ ਸਨ। ਇਹ ਸ਼ਾਰਟਕਟਸ ਉਨ੍ਹਾਂ ਯੂਜ਼ਰਸ ਲਈ ਖਾਸਾ ਮਦਦਗਾਰ ਹੋਣਗੇ, ਜਿਨ੍ਹਾਂ ਨੂੰ ਕੀ-ਬੋਰਡ ਸ਼ਾਰਟਕਟਸ ਦੀ ਜਗ੍ਹਾ ਮਾਊਸ ਕਲਿਕ ਕਰਨ ਦੀ ਆਦਤ ਹੈ ਤੇ ਇਹ ਆਸਾਨ ਲਗਦਾ ਹੈ।

ਆਪਣੇ ਬਲਾਗ ਪੋਸਟ 'ਚ ਗੂਗਲ ਨੇ ਲਿੱਖਿਆ ਹੈ, ਅਸੀਂ ਯੂਜ਼ਰਸ ਤੋਂ ਸੁੱਣਿਆ ਸੀ ਕਿ ਮੇਲ ਲਿਖਣ 'ਚ ਕਈ ਬੇਸਿਕ ਪ੍ਰਾਬਲਮਸ ਆ ਰਹੀਆਂ ਸਨ। ਇਸ ਤੋਂ ਇਲਾਵਾ ਤੁਸੀਂ ਕੋਈ ਵਿਜ਼ੂਅਲ ਚੇਂਜ ਵੀ ਨਹੀਂ ਵਿਖਾ ਸਕਦੇ ਸਨ। ਨਾਲ ਹੀ ਜੇਕਰ ਤੁਸੀਂ ਜੀ-ਮੇਲ ਕਲਾਇੰਟਸ ਨੂੰ ਆਫਲਾਈਨ ਯੂਜ਼ ਲਈ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਹ ਆਪਸ਼ਨ ਵੀ ਸਿੱਧੀ ਐਡ ਕੀਤੀ ਗਈ ਹੈ। ਤੁਸੀਂ ਇਕ ਕਲਿੱਕ ਤੋਂ ਮੈਸੇਜ ਨੂੰ ਈ. ਐੱਮ. ਐੱਲ ਫਾਰਮੇਟ 'ਚ ਡਾਊਨਲੋਡ ਕਰ ਸਕਦੇ ਹੋ।
ਉਥੇ ਹੀ ਇਸ ਦੋ ਸ਼ਾਰਟਕਟਸ ਤੋਂ ਇਲਾਵਾ ਸਟ੍ਰਾਈਕ-ਥਰੂ ਬਟਨ ਵੀ ਟਾਸਕਬਾਰ 'ਚ ਜੋੜਿਆ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਸਟ੍ਰਾਈਕ-ਥਰੂ ਇਹ ਦਿਖਾਉਂਦਾ ਹੈ ਕਿ ਕੋਈ ਟਾਸਕ ਪੂਰਾ ਹੋ 'ਚੁੱਕਿਆ ਹੈ ਜਾਂ ਫਿਰ ਇਹ ਐਡਿਟ ਸਜੇਸ਼ਨ ਵੀ ਦਿੰਦਾ ਹੈ। ਇਸ ਨੂੰ ਇਕ ਵਿਜ਼ੂਅਲ ਲੈਂਗਵੇਜ ਚੇਂਜ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਫੀਚਰਸ ਸਾਰੇ ਜੀ-ਮੇਲ ਯੂਜ਼ਰਸ ਲਈ ਐਡ ਕੀਤੇ ਗਏ ਹਨ ਤੇ ਇਨ੍ਹਾਂ ਨੂੰ G Suite ਯੂਜ਼ਰਸ ਲਈ ਰੋਲਆਊਟ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।