Gmail ’ਚ ਆਇਆ ਨਵਾਂ ਫੀਚਰ, ਹੁਣ ਬਿਨਾਂ ਡਾਊਨਲੋਡ ਕੀਤੇ ਫਾਰਵਰਡ ਕਰੋ ਅਟੈਚਮੈਂਟ

12/10/2019 1:46:13 PM

ਗੈਜੇਟ ਡੈਸਕ– ਗੂਗਲ ਦੀ ਈਮੇਲ ਸਰਵਿਸ ਜੀਮੇਲ ’ਚ ਇਕ ਨਵਾਂ ਫੀਚਰ ਜੁੜਿਆ ਹੈ। ਇਸ ਫੀਚਰ ਦਾ ਨਾਂ 'attach an email to an email' ਹੈ। ਹੁਣ ਯੂਜ਼ਰਜ਼ ਨੂੰ ਈਮੇਲ ਫਾਰਵਰਡ ਕਰਨ ਲਈ ਪਹਿਲਾਂ ਉਸ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ। ਗੂਗਲ ਹੁਣ ਜੀਮੇਲ ’ਚ ਈਮੇਲਸ ਨੂੰ ਅਟੈਚਮੈਂਟ ਦੇ ਤੌਰ ’ਤੇ ਫਾਰਵਰਡ ਕਰਨ ਦੀ ਸੁਵਿਧਾ ਦੇ ਰਹੀ ਹੈ। ਜੇਕਰ ਹੁਣ ਦੀ ਗੱਲ ਕਰੀਏ ਤਾਂ ਯੂਜ਼ਰਜ਼ ਨੂੰ ਅਟੈਚਮੈਂਟ ਵਾਲੇ ਈਮੇਲਸ ਨੂੰ ਫਾਰਵਰਡ ਕਰਨ ਲਈ ਪਹਿਲਾਂ ਉਸ ਨੂੰ ਡਾਊਨਲੋਡ ਕਰਨਾ ਪੈਂਦਾ ਹੈ ਅਤੇ ਫਿਰ ਉਨ੍ਹਾਂ ਅਟੈਚਮੈਂਟਸ ਨੂੰ ਇਕ-ਇਕ ਕਰ ਕੇ ਐਡ ਕਰਨਾ ਹੁੰਦਾ ਹੈ। ਨਵੇਂ ਫੀਚਰ ’ਚ ਜੇਕਰ ਤੁਸੀਂ ਕੋਈ ਈਮੇਲ ਕਿਸੇ ਨੂੰ ਫਾਰਵਰਡ ਕਰਨਾ ਚਾਹੋਗੇ ਤਾਂ ਤੁਹਨੂੰ ਅਟੈਚਮੈਂਟ ਡਾਊਨਲੋਡ ਨਹੀਂ ਕਰਨਾ ਹੋਵੇਗਾ, ਸਗੋਂ ਤੁਸੀਂ ਇਸ ਨੂੰ ਭੇਜੇ ਜਾਣ ਵਾਲੇ ਈਮੇਲ ’ਚ ਸਿੱਧਾ ਡ੍ਰੈਗ ਕਰ ਕੇ ਭੇਜ ਸਕੋਗੇ। 

ਜੀਮੇਲ ’ਚ ਦਿੱਤਾ ਗਿਆ ਖਾਸ ਬਿਲਟ ਇਨ ਯੂਜ਼ਰ ਇੰਟਰਫੇਸ
ਗੂਗਲ ਨੇ ਹੁਣ ਅਟੈਚਮੈਂਟ ਵਾਲੇ ਈਮੇਲਸ ਨੂੰ ਫਾਰਵਰਡ ਕਰਨਾ ਆਸਾਨ ਕਰ ਦਿੱਤਾ ਹੈ। ਹੁਣ ਈਮੇਲ ਡਾਊਨਲੋਡ ਜਾਂ ਅਪਲੋਡ ਕਰਨ ਦੀ ਪ੍ਰਕਿਰਿਆ ਨੂੰ ਆਟੋਮੈਟਿਕ ਕਰ ਦਿੱਤਾ ਗਿਆ ਹੈ। ਇਸ ਲਈ ਗੂਗਲ ਨੇ ਜੀਮੇਲ ’ਚ ਇਕ ਖਾਸ ਬਿਲਟ ਇਨ ਯੂਜ਼ਰ ਇੰਟਰਫੇਸ ਦਿੱਤਾ ਹੈ ਜੋ ਕਈ ਮੇਲ ਨੂੰ ਇਕੱਠੇ ਫਾਰਵਰਡ ਕਰਨ ਦੀ ਸੁਵਿਧਾ ਦਿੰਦਾ ਹੈ। 

 

ਯੂਜ਼ਰਜ਼ ਦੇ ਫੀਡਬੈਕ ’ਤੇ ਆਧਾਰਿਤ ਹੈ ਫੀਚਰ
ਇਸ ਬਾਰੇ ਕੰਪਨੀ ਨੇ ਕਿਹਾ ਹੈ ਕਿ ਜੀਮੇਲ ’ਚ ਦਿੱਤਾ ਗਿਆ ਇਹ ਨਵਾਂ ਫੀਚਰ ਯੂਜ਼ਰਜ਼ ਤੋਂ ਮਿਲੇ ਫੀਡਬੈਕ ’ਤੇ ਆਧਾਰਿਤ ਹੈ। ਫੀਡਬੈਕ ’ਚ ਯੂਜ਼ਰਜ਼ ਦਾ ਕਹਿਣਾ ਸੀ ਕਿ ਈਮੇਲ ਨੂੰ ਇਕ-ਇਕ ਕਰ ਕੇ ਕਈ ਵਾਰ ਫਾਰਵਰਡ ਕਰਨ ਦੀ ਬਜਾਏ ਈਮੇਲ ਨੂੰ ਅਟੈਚ ਕਰਨਾ ਜ਼ਿਆਦਾ ਕਾਰਗਰ ਹੈ। 

ਜਲਦ ਹੀ ਸਾਰੇ ਯੂਜ਼ਰਜ਼ ਤਕ ਪਹੁੰਚੇਗਾ ਇਹ ਫੀਚਰ
ਵੈੱਬ ਲਈ ਜੀਮੇਲ ਡ੍ਰਾਫਟ ਵਿੰਡੋ ’ਚ ਡ੍ਰੈਗ ਐਂਡ ਡ੍ਰੋਪ ਫੀਚਰ ਦੇ ਰਿਹਾ ਹੈ। ਇਸ ਵਿਚ ਯੂਜ਼ਰ ਕਈ ਫਾਈਲਾਂ ਨੂੰ ਸਿਲੈਕਸ ਕਰ ਸਕਦੇ ਹਨ। ਇਸ ਦੇ ਨਾਲ ਹੀ ਮੇਨ ਓਵਰਫਲੋ ਮੈਨਿਊ ’ਚ 'Forward as attachment' ਦਾ ਇਕ ਨਵਾਂ ਆਪਸ਼ਨ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਫਾਰਵਰਡ ਕੀਤੇ ਗਏ ਅਟੈਚਡ ਈਮੇਲ .eml ਫਾਈਲ ਫਾਰਮੈਟ ’ਚ ਹੋਣਗੇ। ਕੰਪਨੀ ਇਸ ਅਪਡੇਟ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਚੁੱਕੀ ਹੈ। ਅਗਲੇ ਸਾਲ ਤਕ ਇਸ ਨੂੰ ਪੂਰੀ ਤਰ੍ਹਾਂ ਉਪਲੱਬਧ ਕਰਵਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜੀਮੇਲ ਦਾ ਈਮੇਲ ਅਟੈਚਮੈਂਟ ਫੀਚਰ ਸਾਰੇ G Suite ਐਡੀਸ਼ਨ ਲਈ ਉਪਲੱਬਧ ਹੈ।