ਸ਼ਾਓਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਐਂਡਰਾਇਡ Q ਅਪਡੇਟ

06/17/2019 10:36:21 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਆਪਣੇ 11 ਸਮਾਰਟਫੋਨ ਮਾਡਲਾਂ ਲਈ ਐਂਡਰਾਇਡ Q ਅਪਡੇਟ ਰਿਲੀਜ਼ ਕਰੇਗੀ। ਇਨ੍ਹਾਂ ਸਮਾਰਟਫੋਨਜ਼ ’ਚ ਰੈੱਡਮੀ K20 ਪ੍ਰੋ, ਰੈੱਡਮੀ ਨੋਟ 7 ਪੋ, ਰੈੱਡਮੀ ਨੋਟ 7 ਅਤੇ ਐੱਮ.ਆਈ. 9 ਵਰਗੇ ਸਮਾਰਟਫੋਨਜ਼ ਸ਼ਾਮਲ ਹਨ। ਪੋਕੋ ਗਲੋਬਲ ਹੈੱਡ ਐਲਵਿਨ ਨੇ ਕਨਫਰਮ ਕਰਦੇ ਹੋਏ ਦੱਸਿਆ ਹੈ ਕਿ ਪੋਕੋ ਐੱਫ 1 ਸਮਾਰਟਫੋਨ ਨੂੰ ਵੀ ਐਂਡਰਾਇਡ Q ਅਪਡੇਟ ਮਿਲੇਗੀ। ਇਸ ਸਾਲ ਦੀ ਆਖਰੀ ਤਿਮਾਹੀ ਤਕ 8 ਸਮਾਰਟਫੋਨਜ਼ ਲਈ ਇਹ ਅਪਡੇਟ ਆਏਗੀ। ਬਾਕੀ ਹੋਰ ਤਿੰਨ ਡਿਵਾਈਸਿਜ਼ ਨੂੰ 2020 ਦੀ ਪਹਿਲੀ ਤਿਮਾਹੀ ’ਚ ਐਂਡਰਾਇਡ ਅਪਡੇਟ ਮਿਲੇਗੀ। 

ਦੱਸ ਦੇਈਏ ਕਿ ਪੋਕੋ ਐੱਫ 1 ਨੂੰ ਐਂਡਰਾਇਡ ਓਰੀਓ ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਸੀ। ਇਸ ਵਿਚ 6.1 ਇੰਚ ਦੀ ਫੁੱਲ-ਐੱਚ.ਡੀ. ਪਲੱਸ ਨੌਚ ਡਿਸਪਲੇਅ ਦਿੱਤੀ ਗਈ ਹੈ ਜਿਸ ਵਿਚ ਤੁਸੀਂ ਨੌਚ ਨੂੰ ਸੈਟਿੰਗ ’ਚ ਜਾ ਕੇ ਆਫ ਵੀ ਕਰ ਸਕਦੇ ਹੋ। ਫੋਨ ’ਚ ਲਿਕਵਿਡ ਕੂਲ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਾਰਨ ਹੈਵੀ ਗੇਮਿੰਗ ਦੌਰਾਨ ਫੋਨ ’ਚ ਹੀਟਿੰਗ ਵਰਗੀ ਸਮੱਸਿਆ ਨਹੀਂ ਆਏਗੀ।