ਖੁਸ਼ਖਬਰੀ! ਹੁਣ Google ਵੀ. ਆਰ ਐਪ ਲਿਜਾ ਸਕਦਾ ਹੈ ਤੁਹਾਨੂੰ, ਦੁਨੀਆ ਦੇ ਮਸ਼ਹੂਰ ਸਥਾਨਾਂ ''ਤੇ

04/24/2017 5:06:38 PM

ਜਲੰਧਰ-ਗੂਗਲ ਨੇ ਇਕ ਨਵਾਂ ਅਰਥ ਵਰਚੂਅਲ ਰੀਏਲਿਟੀ (ਵੀ. ਆਰ.) ਫੀਚਰ ਲਾਂਚ ਕੀਤਾ ਹੈ। ਇਸ ਦਾ ਅਰਥ ਵਿਜੂਲਾਈਜਿੰਗ ਐਪ ਤੁਹਾਨੂੰ ਦੁਨੀਆ ਦੇ ਕਿਸੇ ਵੀ ਸਥਾਨ ''ਤੇ ਲਿਜਾ ਸਕਦਾ ਹੈ।  ਮਤਲਬ ਕਿ ਹੁਣ ਤੁਸੀਂ ਘਰ ਬੈਠ ਕੇ ਦੁਨੀਆ ਦੇ ਤਮਾਮ ਮਸ਼ਹੂਰ ਜਗ੍ਹਾਂ ''ਤੇ ਨਾ ਸਿਰਫ ਦੇਖ ਸਕਦੇ ਹੈ ਬਲਕਿ ਉੱਥੇ ਮੌਜ਼ੂਦ ਹੋਣ ਦਾ ਅਹਿਸਾਸ ਵੀ ਕਰ ਸਕਦੇ ਹੈ।

ਇਸ ਵਿੱਲਖਣ ਅਹਿਸਾਸ ਨੂੰ ਪਾਉਣ ਦੇ ਲਈ ਲੋੜ ਹੈ ਵੀ. ਆਰ. 3 ਡੀ. ਹੈਂਡਸੈਟਸ ਦੀ। ਕੰਪਨੀ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਇਸ ਫੀਚਰ ''ਚ ਯੂਜ਼ਰਸ ਨੂੰ 3 ਡੀ ਪਸੰਦੀਦਾ ਅਨੁਭਵ ਹੁੰਦਾ ਹੈ। Google ਅਰਥ ਵੀ. ਆਰ ਦੇ ਇਸ ਫੀਚਰ ਦੇ ਰਾਹੀਂ ਲੋਕ ਆਪਣੀ ਪਸੰਦ ਦਾ ਸਥਾਨ (Destination) ਚੁਣ ਸਕਦੇ ਹੈ।

ਯੂਜ਼ਰ ਨੂੰ ਉਸ ਜਗ੍ਹਾਂ ਦਾ ਨਾਮ ਪਤਾ ਹੋਵੇ ਜਾਂ ਨਹੀਂ ਇਸ ਗੱਲ ''ਚ ਕੋਈ ਫਰਕ ਨਹੀਂ ਪੈਂਦਾ। Google ਦਾ ਅਰਥ ਵੀ. ਆਰ. ਦੇ ਪ੍ਰੋਡੈਕਟ ਮੈਨੇਜ਼ਰ Joanna Kim ਦੁਆਰਾ ਇਕ Blog  Post ''ਚ ਲਿਖਿਆ ਹੈ, ''''ਲੋਕਾਂ ਦੇ ਲਈ ਜੋ ਜਗ੍ਹਾਂ ਖਾਸ ਹੁੰਦੀ ਹੈ ਲੋਕ ਉਸ ਨੂੰ ਜਲਦੀ ਖੋਜ ਲੈਣਾ ਚਾਹੁੰਦੇ ਹਨ। ਉਹ ਉੱਥੇ ਦੁਬਾਰਾ ਜਾਣਾ ਚਾਹੁੰਦੇ ਹਨ। ਫਿਰ ਭਾਵੇਂ ਉਹ ਬਚਪਨ ਦਾ ਘਰ ਹੋਵੇ ਜਾਂ ਫਿਰ ਛੁੱਟੀ ਮਨਾਉਣ ਲਈ ਮਨਪਸੰਦ ਜਗ੍ਹਾਂ।'''' 

Joanna kim ਦੁਆਰਾ ਕਿਹਾ ਗਿਆ ਹੈ ਕਿ ਯੂਜ਼ਰਸ ਕੋਈ ਪਤਾ ਜਾਂ ਕਿਸੇ ਜਗ੍ਹਾਂ ਦਾ ਨਾਮ ਪਾ ਕੇ 3 ਡੀ ਹੈਂਡਸੈਟ ਦਾ ਇਸਤੇਮਾਲ ਕਰ ਕੇ ਉੱਥੋ ਦੀ ਸੈਰ ਕਰ ਸਕਦੇ ਹੈ। Google ਅਰਥ ਵੀ. ਆਰ. ਦੇ ਰਾਹੀਂ 27 ਚੁਣੀਆ ਹੋਈਆ ਜਗ੍ਹਾਂ ''ਤੇ ਜਾ ਸਕਦੇ ਹੈ। ਇਸ ''ਚ ਅਰਜਨਟੀਨਾ ਦਾ Perito Moreno ਅਤੇ ਦੱਖਣੀ ਅਫਰੀਕਾ ਦਾ ਟੇਬਲ ਮਾਊਟੇਨ ਵੀ ਸ਼ਾਮਿਲ ਹੈ।