ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਜਲਦ ਇਹ ਫੀਚਰ ਹੋ ਸਕਦੈ ਰੋਲ ਆਊਟ

03/04/2020 2:13:19 AM

ਗੈਜੇਟ ਡੈਸਕ—ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਦੇ ਲਈ ਡਾਰਕ ਮੋਡ ਫੀਚਰ ਜਲਦ ਰੋਲ ਆਊਟ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਫਿਲਹਾਲ ਸਿਰਫ ਬੀਟਾ ਵਰਜ਼ਨ ਲਈ ਹੀ ਰੋਲਆਊਟ ਕੀਤਾ ਗਿਆ ਹੈ। ਜਲਦ ਹੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਵਟਸਐਪ ਨੇ ਆਪਣੇ ਆਧਿਕਾਰਿਤ ਟਵਿਟਰ ਹੈਂਡਲ ਦੀ ਪ੍ਰੋਫਾਇਲ ਪਿਕਚਰ ਰਾਹੀਂ ਇਸ ਦਾ ਹਿੰਟਾ ਦਿੱਤਾ ਹੈ। ਵਟਸਐਪ ਦੇ ਆਧਿਕਾਰਿਤ ਟਵਿਟਰ ਹੈਂਡਲ ਦੀ ਪ੍ਰੋਫਾਇਲ ਪਿਕਚਰ ਨੂੰ ਗ੍ਰੀਨ ਦੇ ਬਦਲੇ ਬਲੈਕ ਆਈਕਨ ਨਾਲ ਅਪੇਡਟ ਕੀਤਾ ਗਿਆ ਹੈ। ਟਵਿਟਰ ਤੋਂ ਇਲਾਵਾ ਕੰਪਨੀ ਨੇ ਆਪਣੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੀ ਪ੍ਰੋਫਾਇਲ ਪਿਕਚਰ ਨੂੰ ਵੀ ਅਪਡੇਟ ਕੀਤਾ ਹੈ।

ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ WABetaInfo ਮੁਤਾਬਕ ਜਲਦ ਹੀ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਯੂਜ਼ਰਸ ਲਈ ਲੇਟੈਸਟ ਅਪਡੇਟ ਰੋਲ ਆਊਟ ਕੀਤੀ ਜਾ ਸਕਦੀ ਹੈ। ਵਟਸਐਪ ਡਾਰਕ ਮੋਡ ਫੀਚਰ ਦਾ ਇੰਤਜ਼ਾਰ ਪਿਛਲੇ ਸਾਲ ਤੋਂ ਹੀ ਯੂਜ਼ਰਸ ਨੂੰ ਹੈ। ਕੰਪਨੀ ਇਸ ਨੂੰ ਕਈ ਮਹੀਨਿਆਂ ਤੋਂ ਟੈਸਟ ਕਰ ਰਹੀ ਹੈ। ਇਸ ਨੂੰ ਕੁਝ ਦਿਨ ਪਹਿਲਾਂ ਵੀ ਬੀਟਾ ਵਰਜ਼ਨ ਨਾਲ ਸਪਾਟ ਕੀਤਾ ਗਿਆ ਸੀ। ਬੀਟਾ ਯੂਜ਼ਰਸ ਅਜੇ ਇਸ ਫੀਚਰ ਨੂੰ ਚੈੱਟ ਸੈਟਿੰਗਸ 'ਚ ਜਾ ਕੇ ਡਿਸਪਲੇਅ ਆਪਸ਼ਨ ਨਾਲ ਬਲੈਕ ਸਲੈਕਟ ਕਰਕੇ ਇਸਤੇਮਾਲ ਕਰ ਸਕਦੇ ਹਨ। ਸਟੇਬਲ ਵਰਜ਼ਨ 'ਚ ਡਾਰਕ ਮੋਡ ਥੀਮ ਨੂੰ ਐਕਟੀਵੇਟ ਕਰਨ ਦਾ ਆਪਸ਼ਨ ਹੋਵੇਗਾ, ਜਿਸ ਦੀ ਮਦਦ ਨਾਲ ਯੂਜ਼ਰਸ ਐਪ ਨੂੰ ਇਸ ਫੀਚਰ ਨਾਲ ਐਕਸੈੱਸ ਕਰ ਸਕਣਗੇ।

ਵਟਸਐਪ ਡਾਰਕ ਮੋਡ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਰਾਤ ਵੇਲੇ ਇਸਤੇਮਾਲ ਕਰਨ ਸਮੇਂ ਯੂਜ਼ਰਸ ਦੀਆਂ ਅੱਖਾਂ 'ਤੇ ਜ਼ਿਆਦਾ ਜ਼ੋਰ ਨਹੀਂ ਪਵੇਗਾ। ਜਿਸ ਕਾਰਣ ਯੂਜ਼ਰਸ ਦੀਆਂ ਅੱਖਾਂ ਖਰਾਬ ਰਹਿਣ ਦੇ ਖਤਰੇ ਤੋਂ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਐਪ ਦੁਆਰਾ ਫੋਨ ਦੀ ਲਾਈਟ ਘੱਟ ਕੰਜ਼ਿਊਮ ਕੀਤੀ ਜਾਵੇਗੀ, ਜਿਸ ਕਾਰਣ ਬੈਟਰੀ ਜਲਦੀ ਡ੍ਰੇਨ ਨਹੀਂ ਹੋ ਸਕੇਗੀ। ਖਾਸ ਤੌਰ 'ਤੇ OLED ਸਕਰੀਨ ਨਾਲ ਆਉਣ ਵਾਲੇ ਸਮਾਰਟਫੋਨਸ ਦੀ ਬ੍ਰਾਈਟਨੈੱਸ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਕਾਰਣ ਯੂਜ਼ਰਸ ਦੀਆਂ ਅੱਖਾਂ ਦੇ ਨਾਲ-ਨਾਲ ਸਮਾਰਟਫੋਨ ਦੀ ਬੈਟਰੀ 'ਤੇ ਵੀ ਅਸਰ ਪੈਂਦਾ ਹੈ। ਹਾਲਾਂਕਿ ਵਟਸਐਪ ਨੇ ਡਾਰਕ ਮੋਡ ਫੀਚਰ ਨੂੰ ਰੋਲ ਆਊਟ ਕਰਨ ਦੀ ਕੋਈ ਟਾਈਮਲਾਈਨ ਜਾਰੀ ਨਹੀਂ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨੂੰ ਰੋਲਆਊਟ ਕੀਤਾ ਜਾ ਸਕਦਾ ਹੈ।

 

 

ਪਾਪ-ਅਪ ਸੈਲਫੀ ਕੈਮਰੇ ਨਾਲ ਇਹ ਕੰਪਨੀ ਲਾਂਚ ਕਰੇਗੀ ਸਭ ਤੋਂ ਸਸਤਾ ਸਮਾਰਟਫੋਨ

Karan Kumar

This news is Content Editor Karan Kumar