ਟਿਕ-ਟਾਕ ਯੂਜ਼ਰਸ ਲਈ ਖੁਸ਼ਖਬਰੀ, ਲਾਂਚ ਹੋਇਆ ਨਵਾਂ ਸੇਫਟੀ ਫੀਚਰ

06/18/2019 1:58:50 AM

ਗੈਜੇਟ ਡੈਸਕ—ਸ਼ਾਰਟ ਵੀਡੀਓ ਬਣਾਉਣ ਲਈ ਮਸ਼ਹੂਰ ਪਲੇਟਫਾਰਮ ਟਿਕ-ਟਾਕ ਨੇ ਸੋਮਵਾਰ ਨੂੰ ਭਾਰਤ 'ਚ ਨਵਾਂ ਸੇਫਟੀ ਫੀਚਰ 'ਡਿਵਾਈਸ ਮੈਨੇਜਮੈਂਟ' ਲਾਂਚ ਕੀਤਾ ਹੈ। ਨਵਾਂ ਫੀਚਰ ਭਾਰਤ 'ਚ ਯੂਜ਼ਰਸ ਨੂੰ ਆਪਣੇ ਅਕਾਊਂਟ 'ਤੇ ਪੂਰੀ ਤਰ੍ਹਾਂ ਕੰਟਰੋਲ 'ਚ ਰੱਖਣ 'ਚ ਮਦਦ ਕਰੇਗਾ। ਯੂਜ਼ਰਸ ਆਪਣੇ ਖਾਤੇ ਦੀ ਸਕਿਓਰਟੀ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰਨ ਲਈ ਟਿਕ-ਟਾਕ ਐਪ ਦੇ ਸੇਸ਼ਨ ਨੂੰ ਖਤਮ ਕਰ ਸਕਣਗੇ, ਨਾਲ ਹੀ ਦੂਜੇ ਡਿਵਾਈਸੇਜ ਤੋਂ ਵੀ ਅਕਾਊਂਟ ਨੂੰ ਰਿਮੂਵ ਕਰ ਸਕਣਗੇ।

ਕੰਪਨੀ ਮੁਤਾਬਕ ਇਹ ਸੁਵਿਧਾ ਯੂਜ਼ਰਸ ਦੇ ਖਾਤਿਆਂ ਦੀ ਦੁਰਵਰਤੋਂ ਹੋਣ ਤੋਂ ਬਚਾਉਣ 'ਚ ਮਦਦ ਕਰੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 'ਟਿਕ-ਟਾਕ ਲਗਾਤਾਰ ਭਾਰਤ 'ਚ ਆਪਣੇ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਲਈ ਸਕਿਓਰ ਅਤੇ ਪਾਜ਼ਿਟੀਵ ਐਪ ਐਕਸਪੀਰੀਅੰਸ ਦਿੰਦਾ ਹੈ। ਬਿਆਨ 'ਚ ਅਗੇ ਕਿਹਾ ਗਿਆ ਹੈ ਕਿ ਇਸ ਦੇ ਰਾਹੀਂ ਯੂਜ਼ਰਸ ਆਪਣੀ ਕ੍ਰਿਏਟਿਵੀਟੀ ਨੂੰ ਦਿਖਾਉਣ ਲਈ ਹੋਰ ਬੈਸਟ ਪਾਸਿਬਲ ਐਕਸਪੀਰੀਅੰਸ ਦੇਣ ਲਈ ਸਾਰੀਆਂ ਜਾਣਕਾਰੀਆਂ ਨਾਲ ਲੈਸ ਕੀਤਾ ਜਾਂਦਾ ਹੈ, ਜਿਸ ਦੇ ਲਈ ਉਨ੍ਹਾਂ ਨੂੰ ਇਨ-ਐਪ ਟੂਲ ਅਤੇ ਏਜੂਕੇਸ਼ਨਲ ਕਾਨਟੈਂਟ ਵੀ ਪ੍ਰੋਵਾਇਡਰ ਕਰਵਾਇਆ ਜਾਂਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਏਜ ਗੇਟ, ਰਿਸਟਰੀਕਟੇਡ ਮੋਡ, ਸਕਰੀਨ-ਟਾਈਮ ਮੈਨੇਜਮੈਂਟ, ਕਾਮੈਂਟ ਫਿਲਟਰ ਅਤੇ ਸੇਫਟੀ ਸੈਂਟਰ ਵਰਗੀਆਂ ਸੁਵਿਧਾਵਾਂ ਯੂਜ਼ਰਸ ਨੂੰ ਆਪਣੇ ਵੀਡੀਓ ਰਾਹੀਂ ਆਪਣੀ ਕ੍ਰਿਏਟੀਵਿਟੀ ਦਿਖਾਉਣ 'ਚ ਮਦਦ ਕਰੇਗੀ।

Karan Kumar

This news is Content Editor Karan Kumar