PUBG ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ! ਏਅਰਟੈੱਲ ਨਾਲ ਵਾਪਸ ਆਉਣ ਦੀ ਤਿਆਰੀ ’ਚ ਗੇਮ

10/08/2020 6:33:20 PM

ਗੈਜੇਟ ਡੈਸਕ– ਚੀਨੀ ਕੁਨੈਕਸ਼ਨ ਅਤੇ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਨਾਲ ਜੁੜੀ ਚਿੰਤਾ ਨੂੰ ਵੇਖਦੇ ਹੋਏ ਸਰਕਾਰ ਵਲੋਂ 200 ਤੋਂ ਜ਼ਿਆਦਾ ਐਪਸ ਅਤੇ ਗੇਮਾਂ ਨੂੰ ਬੈਨ ਕੀਤਾ ਗਿਆ ਹੈ। ਇਨ੍ਹਾਂ ’ਚ ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟੌਕ ਤੋਂ ਲੈ ਕੇ ਮਸ਼ਹੂਰ ਬੈਟਲ ਰਾਇਲ ਗੇਮ ਪਬਜੀ ਮੋਬਾਇਲ ਤਕ ਸ਼ਾਮਲ ਹੈ। ਹੁਣ ਸਾਹਮਣੇ ਆਇਆ ਹੈ ਕਿ ਪਬਜੀ ਮੋਬਾਇਲ ਭਾਰਤ ’ਚ ਵਾਪਸੀ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਟੈਲੀਕਾਮ ਕੰਪਨੀ ਏਅਰਟੈੱਲ ਦੀ ਮਦਦ ਲੈ ਸਕਦੀ ਹੈ। Entrackr ਦੀ ਰਿਪੋਰਟ ’ਚ ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। 

ਭਾਰਤ ’ਚ ਪਬਜੀ ਮੋਬਾਇਲ ਦੇ ਕਰੋੜਾਂ ਡਾਊਨਲੋਡਸ ਹੋਏ ਸਨ, ਖ਼ਾਸ ਕਰਕੇ ਕੋਰੋਨਾ ਵਾਇਰਸ ਤਾਲਾਬੰਦੀ ’ਚ ਇਹ ਗੇਮ ਖੂਬ ਖੇਡੀ ਜਾ ਰਹੀ ਸੀ। ਬੈਨ ਲੱਗਣ ਤੋਂ ਬਾਅਦ ਪਬਜੀ ਮੋਬਾਇਲ ਨੂੰ ਵੱਡੇ ਯੂਜ਼ਰਬੇਸ ਦਾ ਨੁਕਸਾਨ ਹੋਇਆ ਹੈ। ਇਹੀ ਕਾਰਨ ਹੈ ਕਿ ਕੰਪਨੀ ਏਅਰਟੈੱਲ ਨਾਲ ਹੱਥ ਮਿਲਾ ਸਕਦੀ ਹੈ। ਸਾਹਮਣੇ ਆਈ ਰਿਪੋਰਟ ’ਚ ਇਕ ਸੋਰਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਬਜੀ ਮੋਬਾਇਲ ਟੈਲੀਕਾਮ ਆਪਰੇਟਰ ਏਅਰਟੈੱਲ ਨਾਲ ਗੱਲ ਕਰ ਰਹੀ ਹੈ। ਇਸ ਨਾਲ ਸਾਫ਼ ਹੁੰਦਾ ਹੈ ਕਿ ਬੈਟਲ ਰਾਇਲ ਗੇਮ ਪਬਜੀ ਭਾਰਤ ’ਚ ਵਾਪਸੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। 

ਗੇਮ ਲਈ ਅਜੇ ਕਰਨਾ ਪੈ ਸਕਦਾ ਹੈ ਇੰਤਜ਼ਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਪਬਜੀ ਭਾਰਤ ’ਚ ਉਮੀਦਵਾਰਾਂ ਦੀ ਇੰਟਰਵਿਊ ਵੀ ਕਰ ਰਹੀ ਹੈ ਅਤੇ 4 ਤੋਂ 6 ਸਾਲ ਦੇ ਅਨੁਭਵ ਵਾਲੇ ਕਾਮਿਆਂ ਦੀ ਭਾਲ ’ਚ ਹੈ। ਹਾਲਾਂਕਿ, ਪਬਜੀ ਅਤੇ ਏਅਰਟੈੱਲ ਦੋਵਾਂ ਵਲੋਂ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਹਾਲਾਂਕਿ, ਸਾਫ ਨਹੀਂ ਹੈ ਕਿ ਪਬਜੁ ਮੋਬਾਇਲ ਭਾਰਤ ’ਚ ਗੂਗਲ ਪਲੇਅ ਸਟੋਰ ਜਾਂ ਫਿਰ ਐਪਲ ਐਪ ਸਟੋਰ ’ਤੇ ਵਾਪਸ ਕਦੋਂ ਆਏਗੀ। ਇਸ ਲਈ ਗੇਮਰਾਂ ਨੂੰ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। 

Rakesh

This news is Content Editor Rakesh