ਫੇਸਬੁੱਕ ਯੂਜ਼ਰਸ ਲਈ ਖੁਸ਼ਖਬਰੀ, ਸ਼ਾਮਲ ਹੋਇਆ ਇਹ ਕਮਾਲ ਦਾ ਫੀਚਰ

03/08/2020 2:12:23 AM

ਗੈਜੇਟ ਡੈਸਕ—ਹੋਲੀ ਦਾ ਤਿਉਹਾਰ ਆਉਣ 'ਚ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮਾਰਕੀਟ 'ਚ ਸ਼ਾਪਿੰਗ ਤੋਂ ਲੈ ਕੇ ਸੋਸ਼ਲ ਮੀਡੀਆ ਨੈੱਟਵਰਕ ਫੇਸਬੁੱਕ 'ਤੇ ਹੋਲੀ ਨਾਲ ਜੁੜਿਆ ਇਕ ਛੋਟਾ ਪਰ ਮਜ਼ੇਦਾਰ ਫੀਚਰ ਐਡ ਕੀਤਾ ਗਿਆ ਹੈ। ਫੇਸਬੁੱਕ 'ਤੇ ਕਈ ਟੈਕਸਟ ਇਫੈਕਟਸ ਪਹਿਲੇ ਹੀ ਦਿੱਤੇ ਜਾ ਰਹੇ ਹਨ, ਜਿਨ੍ਹਾਂ 'ਤੇ ਕਲਿੱਕ ਕਰਨ ਜਾਂ ਐਪ 'ਤੇ ਟੈਪ ਕਰਨ 'ਤੇ ਖਾਸ ਇਫੈਕਟ ਦੇਖਣ ਨੂੰ ਮਿਲਦਾ ਹੈ। ਹੋਲੀ 'ਤੇ ਅਜਿਹਾ ਹੀ ਟੈਕਸਟ ਫੇਸਬੁੱਕ ਵੱਲੋਂ ਐਡ ਕੀਤਾ ਗਿਆ ਹੈ।

ਫੇਸਬੁੱਕ 'ਤੇ ਕਈ ਅਜਿਹੇ ਸ਼ਬਦ ਤੈਅ ਕੀਤੇ ਗਏ ਹਨ ਜਿਨ੍ਹਾਂ 'ਤੇ ਟੈਪ ਜਾਂ ਕਲਿੱਕ ਕਰਨ 'ਤੇ ਸਕਰੀਨ 'ਤੇ ਸਪੈਸ਼ਲ ਇਫੈਕਟ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਹੋਲੀ ਦੀ ਵਧਾਈ ਦੇਣ ਲਈ ਜੇਕਰ ਤੁਸੀਂ ਫੇਸਬੁੱਕ 'ਤੇ ਅੰਗ੍ਰੇਜੀ 'ਚ Happy Holi ਲਿਖਦੇ ਹੋ ਤਾਂ ਇਹ ਟੈਕਸਟ ਹਾਈਲਾਈਟ ਹੋ ਜਾਂਦਾ ਹੈ। ਕਿਸੇ ਵੀ ਪੋਸਟ 'ਚ ਜਾਂ ਫਿਰ ਫਾਰਮੈਂਟ 'ਚ Happy Holi  ਲਿਖਣ 'ਤੇ ਟੈਕਸਟ ਬੈਂਗਨੀ ਰੰਗ 'ਚ ਬੋਲਡ ਦਿਖਣ ਲੱਗਦਾ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਟੈਕਸਟ 'ਤੇ ਟੈਪ ਕਰਦੇ ਹੀ ਸਕਰੀਨ 'ਤੇ ਰੰਗ ਖਿੱਲਰ ਜਾਂਦੇ ਹਨ। ਫੇਸਬੁੱਕ ਐਪ ਅਤੇ ਵੈੱਬਸਾਈਟ ਦੋਵਾਂ 'ਤੇ ਹੀ ਇਹ ਹੋਲੀ ਇਫੈਕਟ ਦੇਖਣ ਨੂੰ ਮਿਲ ਰਿਹਾ ਹੈ।

ਇੰਝ ਕਰਦਾ ਹੈ ਕੰਮ
ਬੈਂਗਨੀ ਰੰਗ 'ਚ ਲਿਖ ਕੇ ਆ ਰਹੇ Happy Holi ਟੈਕਸਟ 'ਤੇ ਡੈਸਕਟਾਪ 'ਤੇ ਕਲਿੱਕ ਕਰਨ ਜਾਂ ਫਿਰ ਐਪ 'ਤੇ ਟੈਪ ਕਰਨ 'ਤੇ ਸਕਰੀਨ ਦੇ ਹੇਠਾਂ ਤੋਂ ਕਈ ਰੰਗ ਦਾ ਗੁਲਾਲ ਉੱਡਦਾ ਨਜ਼ਰ ਆਉਂਦਾ ਹੈ। ਇਸ 'ਚ ਪੀਲਾ, ਹਰਾ, ਲਾਲ, ਨੀਲਾ, ਬੈਂਗਨੀ ਅਤੇ ਗੁਲਾਬੀ ਰੰਗ ਨਜ਼ਰ ਆਉਂਦੇ ਹਨ। ਇੰਨ੍ਹਾਂ ਹੀ ਨਹੀਂ, ਇਸ ਇਫੈਕਟ ਤੋਂ ਇਲਾਵਾ ਹਾਈਲਾਈਟੇਡ ਟੈਕਸਟ 'ਤੇ ਟੈਗ ਕਰਦੇ ਹੀ ਤੁਹਾਨੂੰ ਫੈਸਟਿਵ ਮਿਊਜ਼ਿਕ ਵੀ ਸੁਣਾਈ ਦੇਵੇਗਾ। ਫੇਸਬੁੱਕ ਹੋਲੀ ਦੇ ਤਿਉਹਾਰ ਤਕ ਇਹ ਇਫੈਕਟ ਯੂਜ਼ਰਸ ਨੂੰ ਦੇਣ ਵਾਲਾ ਹੈ ਜਿਸ ਨਾਲ ਫੈਸਟਿਵਲ ਦੀ ਵਧਾਈ ਲੈਣ-ਦੇਣ ਦਾ ਸਿਲਸਿਲਾ ਪਲੇਟਫਾਰਮਸ 'ਤੇ ਹੋਰ ਵੀ ਸਪੈਸ਼ਲ ਹੋ ਜਾਵੇਗਾ। ਫੇਸਬੁੱਕ ਕਈ ਹੋਰ ਹੋਲੀ ਫਿਲਟਰਸ ਵੀ ਯੂਜ਼ਰਸ ਨੂੰ ਦੇਣ ਵਾਲਾ ਹੈ।

ਮਿਲਦੇ ਹਨ ਕਈ ਇਫੈਕਟਸ
ਜੇਕਰ ਤੁਸੀਂ ਬਿਨਾਂ ਇਸ ਇਫੈਕਟ ਦੇ Happy Holi  ਕਿਸੇ ਪੋਸਟ 'ਚ ਜਾਂ ਕੁਮੈਂਟ 'ਚ ਲਿਖਣਾ ਚਾਹੁੰਦੇ ਹੋ ਤਾਂ ਇਸ ਕਲਰਫੁਲ ਇਫੈਕਟ ਨੂੰ ਹਟਾਉਣ ਦਾ ਆਪਸ਼ਨ ਵੀ ਐਪ 'ਤੇ ਮੌਜੂਦ ਹੈ। ਤੁਹਾਨੂੰ ਕੋਈ ਵੀ ਪੋਸਟ ਜਾਂ ਕੁਮੈਂਟ ਕਰਨ ਤੋਂ ਬਾਅਦ ਐਡਿਟ ਆਪਸ਼ਨ 'ਤੇ ਜਾਣਾ ਹੋਵੇਗਾ। ਇਥੇ Remove Text Effects ਦਾ ਆਪਸ਼ਨ ਵੀ ਤੁਹਾਨੂੰ ਮਿਲਦਾ ਹੈ ਜਿਸ 'ਤੇ ਟੈਪ ਕਰ ਟੈਕਸਟ ਤੋਂ ਹਾਈਲਾਈਟ ਅਤੇ ਸਪੈਸ਼ਲ ਇਫੈਕਟ ਹਟਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਫੇਸਬੁੱਕ 'ਤੇ ਫਲਾਵਰ ਬੁਕੇ, ਫਲਾਇੰਗ ਸਟਾਰ ਅਤੇ ਡਾਂਸਿੰਗ ਹੈਂਡਸ ਵਰਗੇ ਕਈ ਸਪੈਸ਼ਲ ਇਫੈਕਟਸ ਅਤੇ ਟੈਕਸਟ ਇਫੈਕਟਸ ਯੂਜ਼ਰਸ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਵੱਖ-ਵੱਖ ਟੈਕਸਟ ਨਾਲ ਐਕਟੀਵੇਟ ਕੀਤਾ ਜਾ ਸਕਦਾ ਹੈ।

 

ਇਹ ਵੀ ਪੜ੍ਹੋ -

ਕੋਵਿਡ19 ਨੂੰ ਲੈ ਕੇ ਹੁਣ ਟੈਲੀਕਾਮ ਕੰਪਨੀਆਂ ਵੀ ਆਪਣੇ ਗਾਹਕਾਂ ਨੂੰ ਇੰਝ ਕਰ ਰਹੀਆਂ ਹਨ ਜਾਗਰੂਕ

ਕੌਫੀ ਦੀ ਚੁਸਕੀ ਦੂਰ ਕਰੇਗੀ ਸੁਸਤੀ, ਇਕਾਗਰਤਾ 'ਚ ਹੁੰਦੈ ਵਾਧਾ

ਮਿਊਜ਼ਿਕ ਥੈਰੇਪੀ ਨਾਲ ਦੂਰ ਹੋ ਸਕਦੀ ਹੈ ਕੋਈ ਵੀ ਪ੍ਰੇਸ਼ਾਨੀ

Karan Kumar

This news is Content Editor Karan Kumar