ਖੁਸ਼ਖਬਰੀ! ਹੁਣ ਇਹ ਕੰਪਨੀ SMS ਕਰਨ ''ਤੇ ਪੱਲੇਓਂ ਦੇਵੇਗੀ ਪੈਸੇ

11/21/2019 7:44:10 PM

ਗੈਜੇਟ ਡੈਸਕ—ਕੁਝ ਸਮਾਂ ਪਹਿਲਾਂ ਬੀ.ਐੱਸ.ਐੱਨ.ਐੱਲ. ਨੇ ਐਲਾਨ ਕੀਤਾ ਸੀ ਕਿ ਹਰ ਪੰਜ ਮਿੰਟ ਕੀਤੀ ਗਈ ਕਾਲਿੰਗ 'ਤੇ 6 ਪੈਸੇ ਦਾ ਕੈਸ਼ਬੈਕ ਮਿਲੇਗਾ। ਹੁਣ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਐਲਾਨ ਕੀਤਾ ਹੈ। ਇਸ ਵਾਰ ਕੰਪਨੀ ਨੇ ਐੱਸ.ਐੱਮ.ਐੱਸ. ਕਰਨ 'ਤੇ ਕੈਸ਼ਬੈਕ ਦੇਣ ਦੀ ਗੱਲ ਕੀਤੀ ਹੈ। ਹੁਣ ਕੰਪਨੀ ਆਪਣੇ ਕਸਟਮਰਸ ਨੂੰ ਐੱਸ.ਐੱਮ.ਐੱਸ. ਦੇ ਬਦਲੇ 6 ਪੈਸੇ ਦਾ ਕੈਸ਼ਬੈਕ ਦੇਵੇਗੀ।

ਇਹ ਕੈਸ਼ਬੈਕ ਯੂਜ਼ਰਸ ਨੂੰ ਬੀ.ਐੱਸ.ਐੱਨ.ਐੱਲ. ਦੇ ਫੋਨ ਨੰਬਰ ਤੋਂ ਐੱਸ.ਐੱਮ.ਐੱਸ. ਕਰਨ 'ਤੇ ਮਿਲੇਗਾ। ਹਾਲਾਂਕਿ ਇਸ ਆਫਰ ਨੂੰ ਪਾਉਣ ਲਈ ਤੁਹਾਨੂੰ ਸਰਵਿਸ ਐਕਟੀਵੇਟ ਕਰਵਾਉਣੀ ਹੋਵੇਗੀ। ਇਸ ਨੂੰ ਤੁਸੀਂ ਐੱਸ.ਐੱਮ.ਐੱਸ. ਰਾਹੀਂ ਐਕਟੀਵੇਟ ਕਰਵਾ ਸਕਦੇ ਹੋ। ਆਫਰ ਨੂੰ ਐਕਟੀਵੇਟ ਕਰਨ ਲਈ ਇਕ ਮੈਸੇਜ ਕਰਨਾ ਹੋਵੇਗਾ। ਕੰਪੋਜ ਮੈਸੇਜ 'ਚ ‘ACT 6 paisa’ ਲਿਖ ਕੇ ਤੁਹਾਨੂੰ 9478053334  'ਤੇ ਸੈਂਡ ਕਰਨਾ ਹੈ। ਸੈਂਡ ਕਰਨ ਤੋਂ ਬਾਅਦ ਤੁਹਾਨੂੰ ਹਰ ਮੈਸੇਜ ਭੇਜਣ 'ਤੇ 6 ਪੈਸੇ ਦਾ ਕੈਸ਼ਬੈਕ ਮਿਲਣਾ ਸ਼ੁਰੂ ਹੋ ਜਾਵੇਗਾ।

ਕੰਪਨੀ ਨੇ ਕਿਹਾ ਕਿ ਇਹ ਆਫਰ ਲੈਂਡਲਾਈਨ, ਬ੍ਰਾਡਬੈਂਡ ਅਤੇ ਫਾਇਬਰ ਲਈ ਹੀ ਹੈ। ਇਹ ਆਫਰ 31 ਦਸੰਬਰ 2019 ਤਕ ਲਈ ਹੈ। ਜੇਕਰ ਗੱਲ ਕਰੀਏ ਕਾਲਿੰਗ 'ਚ ਕੈਸ਼ਬੈਕ ਦੀ ਤਾਂ ਇਹ ਆਫਰ ਵਾਇਰਲਾਈਨ, ਬ੍ਰਾਡਬੈਂਡ ਅਤੇ FTTH ਲਈ ਉਪਲੱਬਧ ਹੈ। ਕੈਸ਼ਬੈਕ ਯੂਜ਼ਰਸ ਦੇ ਅਕਾਊਂਟ 'ਚ ਐਡ ਕਰ ਦਿੱਤੇ ਜਾਣਗੇ।

ਬੀ.ਐੱਸ.ਐੱਨ.ਐੱਲ. ਨਾਲ ਜੁੜੀਆਂ ਦੂਜੀਆਂ ਖਬਰਾਂ ਦੀ ਗੱਲ ਕਰੀਏ ਤਾਂ ਰਿਪੋਰਟ 'ਚ ਹੁਣ 1 ਦਸੰਬਰ ਤੋਂ ਕੰਪਨੀ ਆਪਣੈ ਟੈਰਿਫ ਦੀਆਂ ਕੀਮਤਾਂ 'ਚ ਵਾਧਾ ਕਰ ਰਹੀ ਹੈ। .ਐੱਸ.ਐੱਨ.ਐੱਲ. ਹੀ ਨਹੀਂ ਬਲਕਿ ਦੂਜੀ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਟੈਰਿਫ ਪਲਾਨ ਅਗਲੇ ਮਹੀਨੇ ਤੋਂ ਵਧਾ ਦੇਵੇਗੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਟੈਰਿਫ ਰੇਟ 'ਚ ਕਿੰਨਾ ਵਾਧਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰਿਲਾਇੰਸ ਜਿਓ ਨੇ ਹਰ ਮਿੰਟ ਨਾਨ-ਜਿਓ ਕਾਲਿੰਗ ਲਈ 6 ਪੈਸੇ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ 6 ਪੈਸੇ ਦਾ ਇਹ ਪਲਾਨ ਲਾਂਚ ਕੀਤਾ ਹੈ।

Karan Kumar

This news is Content Editor Karan Kumar