ਸੁਨਹਿਰੀ ਮੌਕਾ : ਸਿਰਫ 5,999 ਰੁਪਏ ''ਚ ਮਿਲ ਰਿਹੈ 70,000 ਰੁਪਏ ਵਾਲਾ ਇਹ ਸਮਾਰਟਫੋਨ

07/17/2018 9:32:08 PM

ਜਲੰਧਰ—ਜੇਕਰ ਤੁਸੀਂ ਵਧੀਆ ਐਂਡ੍ਰਾਇਡ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਗੂਗਲ ਪਿਕਸਲ ਸੀਰੀਜ਼ ਦੇ ਲੇਟੈਸਟ ਫੋਨ ਪਿਕਸਲ 2 ਦੇ 128ਜੀ.ਬੀ. ਮਾਡਲ ਨੂੰ ਗਾਹਕ ਸਿਰਫ 5,999 ਰੁਪਏ 'ਚ ਖਰੀਦ ਸਕਦੇ ਹਨ। ਬਿਗ ਬਿਲੀਅਨ ਡੇਅ ਸੇਲ 'ਚ ਫਲਿੱਪਕਾਰਟ ਪਿਕਸਕਲ 2 'ਤੇ ਬਿਹਤਰੀਨ ਆਫਰ ਦੇ ਰਿਹਾ ਹੈ ਅਤੇ ਇਸ ਆਫਰ ਦਾ ਲਾਭ ਲੈ ਕੇ ਇਸ 70 ਹਜ਼ਾਰ ਦੀ ਕੀਮਤ ਵਾਲੇ ਫੋਨ ਨੂੰ ਸਿਰਫ 5,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪਿਕਸਲ 2 ਦਾ 128 ਜੀ.ਬੀ. ਮਾਡਲ 70,000 ਰੁਪਏ ਦੀ ਕੀਮਤ 'ਚ ਬਾਜ਼ਾਰ 'ਚ ਉਪਲੱਬਧ ਹੈ। ਫਲਿੱਪਕਾਰਟ ਬਿਗ ਬਿਲੀਅਨ ਡੇਅ ਸੇਲ 'ਚ ਇਸ 'ਤੇ 16,001 ਰੁਪਏ ਦੀ ਫਲੈਟ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 8000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ ਜੋ ਖਾਸ ਬੈਂਕਾਂ ਦੇ ਕਾਰਡ ਦੇ ਜ਼ਰੀਏ ਭੁਗਤਾਨ 'ਤੇ ਦਿੱਤਾ ਜਾਵੇਗਾ।

ਇਨ੍ਹਾਂ ਦੋਵਾਂ ਡਿਸਕਾਊਂਟਸ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਦੀ ਕੀਮਤ 45,999 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ 3000 ਰੁਪਏ ਦਾ ਡਿਸਕਾਊਂਟ ਐਕਸਚੇਂਜ ਆਫਰ ਤਹਿਤ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਹੁਣ ਇਸ ਦੀ ਕੀਮਤ 42,999 ਰੁਪਏ ਰਹਿ ਜਾਵੇਗੀ। ਫਲਿੱਪਕਾਰਟ ਇਸ ਫੋਨ 'ਤੇ ਬਾਇਬੈਕ ਗਰੰਟੀ ਆਫਰ ਦੇ ਰਹੀ ਹੈ ਜਿਸ ਨੂੰ 199 ਰੁਪਏ ਦਾ ਭੁਗਤਾਨ ਕਰਕੇ ਖਰੀਦਿਆਂ ਜਾ ਸਕਦਾ ਹੈ। ਦਰਅਸਲ ਇਹ ਬਾਇਬੈਕ ਗਰੰਟੀ ਕਾਰਡ ਫਲਿੱਪਕਾਰਟ ਵੱਲੋਂ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਗਰੰਟੀ ਹੈ ਜੋ ਇਹ ਤੈਅ ਕਰਦਾ ਹੈ ਕਿ ਇਸ ਫੋਨ ਨੂੰ ਜਦ ਵੀ ਗਹਾਕ ਫਲਿੱਪਕਾਰਟ 'ਤੇ ਵਾਪਸ ਕਰਨਗੇ ਉਨ੍ਹਾਂ ਨੂੰ ਇਕ ਤੈਅ ਰਾਸ਼ੀ ਦਿੱਤੀ ਜਾਵੇਗੀ। ਪਿਕਸਲ 2 ਨਾਲ ਫਲਿੱਪਕਾਰਟ 37,000 ਰੁਪਏ ਦਾ ਬਾਇਬੈਕ ਪਲਾਨ ਦੇ ਰਿਹਾ ਹੈ। ਪਿਕਸਲ 2 ਨੂੰ ਗਾਹਕ ਕਿਸੇ ਦੂਜੇ ਫੋਨ ਨੂੰ ਖਰੀਦਣ ਲਈ 6 ਤੋਂ 8 ਮਹੀਨੇ ਅੰਦਰ ਇਸ ਫੋਨ ਨੂੰ ਐਕਸਚੇਂਜ ਕਰ ਸਕਦੇ ਹਨ। ਹੁਣ 42,999 ਰੁਪਏ 'ਚ ਮਿਲਣ ਵਾਲੇ ਬਾਇਬੈਕ ਗਾਰੰਟੀ 'ਚੋਂ 37,000 ਰੁਪਏ ਘਟਾ ਦਿੱਤੇ ਜਾਣ ਤਾਂ ਬਚਦੇ ਹਨ 5999 ਰੁਪਏ। ਇਸ ਤਰ੍ਹਾਂ ਇਨ੍ਹਾਂ ਸਾਰੇ ਆਫਰਸ ਨੂੰ ਮਿਲਾ ਕੇ ਗਾਹਕ ਪਿਕਸਲ 2 ਨੂੰ ਸਿਰਫ 5,999 ਰੁਪਏ 'ਚ ਖਰੀਦ ਸਕਦੇ ਹਨ।


ਪਿਕਸਲ 2 ਦੇ ਸਪੈਸੀਫਿਕੇਸ਼ਨਸ
ਇਸ 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਇਸ ਫੋਨ ਦੀ ਡਿਸਪਲੇਅ edge-to-edge ਤਾਂ ਨਹੀਂ ਹੈ ਪਰ ਇਹ ਡਿਸਪਲੇਅ ਫੋਨ ਦੇ ਫਰੰਟ ਪੈਨਲ ਨੂੰ ਲਗਭਗ ਪੂਰੀ ਤਰ੍ਹਾਂ ਕਵਰ ਕਰਦੀ ਹੈ। ਸਮਾਰਟਫੋਨ 'ਚ ਸਨੈਪਡਰੈਗਨ 835 ਪ੍ਰੋਸੈਸਰ ਅਤੇ 4 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਦੋ ਸਟੇਰੇਜ ਵੇਰੀਐਂਟ 64ਜੀ.ਬੀ. ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਇਹ ਸਮਾਰਟਫੋਨ ਵਾਟਰਪਰੂਫ ਡਿਜਾਈਨ ਨਾਲ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਨ੍ਹਾਂ ਸਮਾਰਟਫੋਨਸ 'ਚ dual-pixel ਸੈਂਸਰ ਤਕਨੀਕ ਦਾ ਇਸਤੇਮਾਲ ਕੀਤਾ ਹੈ। ਪਿਕਸਲ 2 'ਚ 12.2 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ f1.8 ਅਪਰਚਰ ਅਤੇ ਆਪਟੀਕਲਨ ਇਮੇਜ ਸਟੇਬਲਾਈਜੇਸ਼ਨ ਨਾਲ ਆਉਂਦਾ ਹੈ। ਉੱਥੇ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।