ਇਹ ਭਾਰਤੀ ਕੰਪਨੀ ਲਿਆਈ ਫਿੰਗਰਪ੍ਰਿੰਟ ਨਾਲ ਖੁੱਲ੍ਹਣ ਵਾਲਾ ਸਮਾਰਟ ਤਾਲਾ

05/27/2020 11:23:00 AM

ਗੈਜੇਟ ਡੈਸਕ— ਭਾਰਤ ਦੀ ਕਰੀਬ 122 ਸਾਲ ਪੁਰਾਣੀ ਕੰਪਨੀ ਗੋਦਰੇਜ ਨੇ ਨਵਾਂ ਸਮਾਰਟ ਤਾਲਾ ਪੇਸ਼ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਤਾਲਾ 100 ਫੀਸਦੀ 'ਮੇਡ ਇਨ ਇੰਡੀਆ' ਹੈ ਜਿਸ ਨੂੰ ਪੂਰੀ ਦੁਨੀਆ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਇਸ ਤਾਲੇ ਨੂੰ ਖੋਲ੍ਹਣ ਲਈ ਤੁਹਾਨੂੰ ਚਾਬੀ ਦੀ ਲੋੜ ਨਹੀਂ ਪਵੇਗੀ। ਇਹ ਤਾਲਾ ਫਿੰਗਰਪ੍ਰਿੰਟ ਨਾਲ ਖੁੱਲ੍ਹ ਜਾਂਦਾ ਹੈ। ਯਾਨੀ ਹੁਣ ਤੁਹਾਨੂੰ ਚਾਬੀ ਸੰਭਾਲਣ ਦੀ ਲੋੜ ਨਹੀਂ ਪਵੇਗੀ। 

ਇਹ ਵੀ ਪੜ੍ਹੋ—  ਹੈਕਰਾਂ ਦਾ ਦਾਅਵਾ, ਇਸ ਤਰ੍ਹਾਂ ਅਸਾਨੀ ਨਾਲ ਖੁੱਲ੍ਹ ਸਕਦੈ ਕਿਸੇ ਵੀ ਆਈਫੋਨ ਦਾ ਲੌਕ

ਮਹਿਮਾਨਾਂ ਲਈ ਵਨ ਟਾਈਮ ਪਿੰਨ ਜਨਰੇਸ਼ਨ ਦੀ ਸਹੂਲਤ
ਇਸ ਸਮਾਰਟ ਤਾਲੇ 'ਚ ਪ੍ਰਾਈਵੇਸੀ ਮੋਡ ਸੈੱਟ ਕੀਤਾ ਜਾ ਸਕਦਾ ਹੈ। ਉਥੇ ਹੀ ਮਹਿਮਾਨਾਂ ਲਈ ਵਨ ਟਾਈਮ ਪਿੰਨ ਜਨਰੇਸ਼ਨ ਦੀ ਵੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਅਲਾਰਮ ਵੀ ਹੈ ਜੋ 5 ਵਾਰ ਗਲਤ ਪਾਸਵਰਡ ਲਗਾਉਣ ਤੋਂ ਬਾਅਦ ਵਜਦਾ ਹੈ। 

ਸਮਾਰਟ ਤਾਲੇ ਦੀਆਂ ਖੂਬੀਆਂ
ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ ਇਸ ਵਿਚ ਸਪਾਈ ਕੋਡ, ਪ੍ਰਾਈਵੇਸੀ ਮੋਡ, ਲੋਅ ਬੈਟਰੀ ਇੰਡੀਕੇਟਰ, ਪਾਵਰ ਬੈਂਕ ਚਾਰਜਿੰਗ, ਆਵਾਜ ਕੰਟਰੋਲ, ਬ੍ਰੇਕ ਇਨ ਅਲਾਰਮ ਵਰਗੀਆਂ ਆਧੁਨਿਕ ਸਹੂਲਤਾਂ ਹਨ। 

ਇਹ ਵੀ ਪੜ੍ਹੋ— ਲਾਂਚ ਤੋਂ ਪਹਿਲਾਂ ਜਨਤਕ ਹੋਈਆਂ ਮੀ ਬੈਂਡ 5 ਦੀਆਂ ਤਸਵੀਰਾਂ, ਹੋਣਗੀਆਂ ਇਹ ਖੂਬੀਆਂ​​​​​​​

ਕੀਮਤ
ਇਸ ਤਾਲੇ ਦੀ ਕੀਮਤ 43,000 ਰੁਪਏ ਹੈ ਜੋ ਕਿ ਕਿਸੇ ਆਮ ਗਾਹਕ ਲਈ ਘੱਟ ਨਹੀਂ ਹੈ। ਇਸ ਤਾਲੇ ਨੂੰ ਐਮਾਜ਼ੋਨ ਇੰਡੀਆ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਕੰਪਨੀ 3 ਸਾਲ ਦੀ ਵਾਰੰਟੀ ਵੀ 


Rakesh

Content Editor

Related News