GoDaddy ਨੇ ਸਾਰੇ ਕਾਮਿਆਂ ਨੂੰ ਭੇਜਿਆ ਬੋਨਸ ਦਾ ਈ-ਮੇਲ, ਬਾਅਦ ’ਚ ਮੰਗੀ ਮਾਫੀ

12/26/2020 2:39:39 PM

ਗੈਜੇਟ ਡੈਸਕ– ਕਿਸੇ ਵੀ ਕੰਪਨੀ ’ਚ ਕੰਮ ਕਰਨ ਵਾਲੇ ਕਾਮਿਆਂ ਨੂੰ ਜਦੋਂ ਬੋਨਸ ਦਾ ਈ-ਮੇਲ ਆਉਂਦਾ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਨ੍ਹਾਂ ਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਕੁਝ ਇਸੇ ਤਰ੍ਹਾਂ ਦੀ ਖੁਸ਼ੀ ਡੋਮੇਨ ਪ੍ਰੋਵਾਈਡਰ ਕੰਪਨੀ ਗੋਡੈਡੀ (GoDaddy) ਦੇ ਕਾਮਿਆਂ ਨੂੰ ਮਿਲੀ ਸੀ ਪਰ ਇਹ ਖੁਸ਼ੀ ਜ਼ਿਆਦਾ ਦੇਰ ਦੀ ਨਹੀਂ ਸੀ। ਬਹੁਤ ਹੀ ਜਲਦੀ ਇਹ ਖੁਸ਼ੀ ਦੁਖ ’ਚ ਬਦਲ ਗਈ। ਦਰਅਸਲ GoDaddy ਨੇ ਆਪਣੇ ਕਾਮਿਆਂ ਨੂੰ ਇਕ ਈ-ਮੇਲ ਭੇਜਿਆ ਸੀ ਜਿਸ ਵਿਚ ਕ੍ਰਿਸਮਸ ਬੋਨਸ ਦੇਣ ਦੀ ਗੱਲ ਕਹੀ ਗਈ ਸੀ। ਆਰਥਿਕ ਸੰਕਟ ਦੇ ਦੌਰ ’ਚ ਬੋਨਸ ਦਾ ਮੇਲ ਵੇਖ ਕੇ ਕਾਮਿਆਂ ਨੂੰ ਬਹੁਤ ਖੁਸ਼ੀ ਹੋਈ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੇਲ ਕੰਪਿਊਟਰ ਸਕਿਓਰਿਟੀ ਟੈਸਟ ਸੀ ਤਾਂ ਉਨ੍ਹਾਂ ਦੇ ਚਿਹਰੇ ਉਤਰ ਗਏ। 
ਅਜਿਹੇ ’ਚ ਗੋ ਡੈਡੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਮੇਲ ਨਾਲ ਕੁਝ ਕਾਮਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇਇਹ ਸੰਵੇਦਨਸ਼ੀਲ ਸੀ। ਇਸ ਲਈ ਉਨ੍ਹਾਂ ਨੇ ਮਾਫੀ ਮੰਗ ਲਈ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਗੋਡੈਡੀ ਨੇ ਜੋ ਕ੍ਰਿਸਮਸ ਬੋਨਸ ਵਾਲੇ ਈ-ਮੇਲ ਭੇਜੇ ਸਨ ਉਸ ਵਿਚ 650 ਡਾਲਰ (ਕਰੀਬ 47,800 ਰੁਪਏ) ਬੋਨਸ ਦੇ ਰੂਪ ’ਚ ਦੇਣ ਦੀ ਗੱਲ ਕਹੀ ਗਈ ਸੀ। ਇਸ ਮੇਲ ਨੂੰ ਕੰਪਨੀ ਦੇ 500 ਕਾਮਿਆਂ ਨੇ ਓਪਨ ਕੀਤਾ ਸੀ ਅਤੇ ਇਸ ਵਿਚ ਇਕ ਲਿੰਕ ਵੀ ਦਿੱਤਾ ਗਿਆ ਸੀ ਜਿਸ ’ਤੇ ਉਨ੍ਹਾਂ ਨੂੰ ਕਲਿੱਕ ਕਰਨ ਲਈ ਕਿਹਾ ਗਿਆ ਸੀ। 

Rakesh

This news is Content Editor Rakesh