ਜੀਮੇਲ ਡੈਸਕਟਾਪ ਯੂਜ਼ਰਸ ਲਈ ਜਲਦੀ ਪੇਸ਼ ਕਰੇਗੀ ਇਹ ਨਵਾਂ ਫੀਚਰ

05/25/2018 11:39:06 AM

ਜਲੰਧਰ— ਜੀਮੇਲ ਜਲਦੀ ਹੀ ਡੈਸਕਟਾਪ ਲਈ ਈਮੇਲ 'ਚ @ਮੈਂਸ਼ਨ ਫੀਚਰ ਜਾਰੀ ਕਰਨ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡੈਸਕਟਾਪ ਤੋਂ ਬਾਅਦ ਇਹ ਫੀਚਰ ਮੋਬਾਲਿ ਐਪਲੀਕੇਸ਼ਨ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਮੈਂਸ਼ਨ ਫੀਚਰ ਰਾਹੀਂ ਯੂਜ਼ਰਸ @ਕਰੈਕਟਰ ਦਾ ਇਸਤੇਮਾਲ ਕਰਕੇ ਕਿਸੇ ਵੀ ਕਾਨਟੈਕਟ ਨੂੰ ਈਮੇਲ 'ਚ ਮੈਂਸ਼ਨ ਕਰ ਸਕਦੇ ਹਨ। 
ਇਸ ਫੀਚਰ ਨੂੰ ਸਭ ਤੋਂ ਪਹਿਲਾਂ ਐਡੀਕਟਿਵ ਟਿਪਸ ਦੁਆਰਾ ਦੇਖਿਆ ਗਿਆ ਸੀ, ਜਿਥੇ ਪਤਾ ਲੱਗਾ ਸੀ ਕਿ ਜੀਮੇਲ ਯੂਜ਼ਰਸ ਨੂੰ @ਬਟਨ ਕਲਿੱਕ ਕਰਨ ਤੋਂ ਬਾਅਦ ਯੂਜ਼ਰਸ ਨੂੰ ਮੈਂਸ਼ਨ ਕਰਨ ਲਈ ਡ੍ਰਾਪ-ਡਾਊਨ ਲਿਸਟ ਆਪਸ਼ਨ ਮਿਲੇਗਾ। ਮੈਂਸ਼ਨ ਕੀਤਾ ਗਿਆ ਨਾਂ ਖੁਦ ਹੀ 'ਮੇਲ ਟੂ' 'ਚ ਪਹੁੰਚ ਜਾਵੇਗਾ। ਬਾਕੀ ਯੂਜ਼ਰਸ ਨੂੰ ਮੈਂਸ਼ਨ ਕੀਤਾ ਗਿਆ ਨਾਂ ਇਕ ਕਲਿੱਕੇਬਲ ਲਿੰਕ ਦੇ ਰੂਪ 'ਚ ਦਿਸੇਗਾ ਜਿਸ 'ਤੇ ਕਲਿੱਕ ਕਰਨ 'ਤੇ ਇਕ ਕੰਪੋਜ਼ ਵਿੰਡੋ ਖੁਲ੍ਹੇਗੀ ਅਤੇ ਯੂਜ਼ਰਸ ਉਥੋਂ ਸਿੱਧਾ ਮੈਂਸ਼ਨ ਕੀਤੇ ਗਏ ਨਾਂ ਨੂੰ ਮੇਲ ਕਰ ਸਕਦੇ ਹਨ। 

ਅਜੇ ਮੈਂਸ਼ਨ ਸਿਰਫ ਵੈੱਡ ਕਲਾਇੰਟ ਲਈ ਉਪਲੱਬਧ ਹੈ ਅਤੇ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਇਸ ਨੂੰ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਗੂਗਲ ਨੇ ਖਬਰ ਦਿੱਤੀ ਹੈ ਕਿ ਇਹ ਫੀਚਰ ਜਲਦੀ ਹੀ ਮੋਬਾਇਲ ਪਲੇਟਫਾਰਮਸ 'ਤੇ ਵੀ ਜਾਰੀ ਕੀਤਾ ਜਾਵੇਗਾ। ਨਾਲ ਹੀ ਜੀਮੇਲ ਦੇ ਐਕਸਪੀਰੀਅੰਸ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਮੈਂਸ਼ਨ ਕੀਤੇ ਗਏ ਨਾਂ ਦੇ ਨਾਲ ਇਕ '+' ਆਈਕਨ ਵੀ ਮੌਜੂਦ ਹੋਵੇਗਾ ਜਿਸ 'ਤੇ ਕਲਿੱਕ ਕਰਕੇ ਉਸ ਈਮੇਲ ਨੂੰ ਕਾਨਟੈਕਟ ਲਿਸਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਅਜੇ ਇਹ ਨਵਾਂ ਫੀਚਰ ਥਰਡ-ਪਾਰਟੀ ਕਲਾਇੰਟਸ ਜਿਵੇਂ ਥਰਡਬਰਡ ਅਤੇ ਆਊਟਲੁਕ 'ਤੇ ਕੰਮ ਨਹੀਂ ਕਰੇਗਾ।