ਆਈਫੋਨ ਯੂਜ਼ਰਜ਼ ਲਈ ਸਕਿਓਰ ਹੋਵੇਗਾ Gmail, ਗੂਗਲ ਲਿਆਇਆ ਨਵਾਂ ਫੀਚਰ

Thursday, Sep 05, 2019 - 12:21 PM (IST)

ਗੈਜੇਟ ਡੈਸਕ– ਇੰਟਰਨੈੱਟ ਸਰਚ ਇੰਜਣ ਗੂਗਲ ਨੇ ਆਪਣੇ ਜੀਮੇਲ ਯੂਜ਼ਰਜ਼ ਲਈ ਇਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ, ਜਿਸ ਦੀ ਮਦਦ ਨਾਲ ਅਣਚਾਹੇ ਈ-ਮੇਲਸ ਨੂੰ ਬਲਾਕ ਕੀਤਾ ਜਾ ਸਕੇਗਾ। ਇਸ ਫੀਚਰ ਨੂੰ ਆਈਫੋਨ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਆਈ.ਓ.ਐੱਸ. ਐਪ ਅਪਡੇਟ ਵਰਜ਼ਨ 6.0.190811 ’ਚ ਇਹ ਨਵਾਂ ਫੀਚਰ ਯੂਜ਼ਰਜ਼ ਨੂੰ ਮਿਲ ਰਿਹਾ ਹੈ ਅਤੇ ਇਸ ਨੂੰ ਐਪਲ ਦੀ ਸੈਟਿੰਗਸ ’ਚ ਜਾ ਕੇ ਇਨੇਬਲ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਜੀਮੇਲ ਯੂਜ਼ਰਜ਼ ਅਟੈਚਡ ਫਾਇਲਾਂ ਦੀ ਆਟੋਮੈਟਿਕ ਲੋਡਿੰਗ ਨੂੰ ਡਿਸੇਬਲ ਕਰ ਸਕਣਗੇ। ‘ਦਿ ਵਰਜ’ ਮੁਤਾਬਕ, ਕਈ ਮਾਮਲਿਆਂ ’ਚ ਮੇਲ ਅਟੈਚਡ ਫੋਟੋਜ਼ ’ਚ ਈਮੇਲ ਟ੍ਰੈਕਰਸ ਹੁੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਮੇਲ ਭੇਜਣ ਵਾਲੇ ਨੂੰ ਪਤਾ ਲੱਗਦਾ ਹੈ ਕਿ ਰਿਸੀਵਰ ਨੇ ਕਦੋਂ ਅਤੇ ਕਿਥੇ ਮੇਲ ਓਪਨ ਕੀਤੀ। 

ਖਾਸ ਗੱਲ ਇਹ ਹੈ ਕਿ ਇਸ ਫੀਚਰ ਨੂੰ ਟਵਿਟਰ ਦੇ ਐਕਜ਼ੀਕਿਊਟਿਵ ਅਤੇ ਡਿਜ਼ਾਈਨਰ ਮਾਈਕ ਡੇਵਿਡਸਨ ਨੇ ਬੀਤੇ ਦਿਨਾਂ ’ਚ ਦੱਸਿਆ ਸੀ ਕਿ ਕਿਸ ਤਰ੍ਹਾਂ ਸਬਸਕ੍ਰਿਪਸ਼ਨ ਈਮੇਲਸ ’ਚ ਦਿਸਣ ਵਾਲੇ ਫੋਟੋ ਅਤੇ ਉਨ੍ਹਾਂ ਦੇ ਅਟੈਚਮੈਂਟਸ ਲੋਕੇਸ਼ਨ ਅਤੇ ਈਮੇਲ ਓਪਨ ਕਰਨ ਦਾ ਟਾਈਮ ਟਰੈਕ ਕਰਦੇ ਹਨ। ਇਸ ਤੋਂ ਬਾਅਦ ਗੂਗਲ ਵਲੋਂ ਨਵਾਂ ਫੀਚਰ ਰੋਲ ਆਊਟ ਕੀਤਾ ਜਾ ਰਿਹਾ ਹੈ ਡੇਵਿਡਸਨ ਨੇ ਕਿਹਾ ਕਿ ਮਾਸ ਮੇਲਿੰਗ ਕੰਪਨੀਆਂ ਜ਼ਿਆਦਾਤਰ ਮੌਕਿਆਂ ’ਤੇ ਓਪਨ ਰੇਟਸ ਟ੍ਰੈਕ ਕਰਨ ਲਈ ਇਸ ਟੈਕਨਾਲੋਜੀ ਦੀ ਮਦਦ ਲੈਂਦੀਆਂ ਹਨ ਅਤੇ ਉਨ੍ਹਾਂ ਯੂਜ਼ਰਜ਼ ਨੂੰ ਮੇਲ ਨਹੀਂ ਭੇਜਦੀਆਂ, ਜਿਨ੍ਹਾਂ ਨੂੰ ਮਹੀਨਿਆਂ ਤੋਂ ਉਨ੍ਹਾਂ ਦੇ ਮੇਲਸ ਓਪਨ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਸੀ ਕਿ ਲਗਭਗ ਸਾਰੇ ਕਲਾਇੰਡ ਅਟੋ ਡਾਊਨਲੋਡ ਡਿਸੇਬਲ ਕਰਨ ਅਤੇ ਟ੍ਰੈਕਿੰਗ ਰੋਕਣ ਦਾ ਆਪਸ਼ਨ ਦਿੰਦਾ ਹੈ ਪਰ ਆਈ.ਓ.ਐੱਸ. ਲਈ ਜੀਮੇਲ ’ਤੇ ਇਹ ਆਪਸ਼ਨ ਨਹੀਂ ਮਿਲਦਾ। 

ਇਮੇਜ ਲੋਡਿੰਗ ਕਰੋ ਡਿਸੇਬਲ
ਡੇਵਿਸਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਜੀਮੇਲ ਯੂਜ਼ਰ ਹੋ ਤਾਂ ਤੁਹਾਨੂੰ ਆਊਟਲੁਕ ਵਰਗੇ ਆਪਸ਼ੰਸ ’ਤੇ ਸਵਿੱਚ ਕਰ ਲੈਣਾ ਚਾਹੀਦਾ ਹੈ। ਇਹ ਫ੍ਰੀ ਹੈ ਅਤੇ ਇਸ ’ਤੇ ਮੌਜੂਦਾ ਜੀਮੇਲ ਅਕਾਊਂਟ ਇਸਤੇਮਾਲ ਵੀ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਜੀਮੇਲ ਦੇ ਲੇਟੈਸਟ ਅਪਡੇਟ ’ਚ ਗੂਗਲ ਨੇ ਇਸ ’ਤੇ ਧਿਆਨ ਦਿੰਦੇ ਹੋਏ ਆਈਫੋਨ ਯੂਜ਼ਰਜ਼ ਲਈ ਇਸ ਨੂੰ ਫਿਕਸ ਕਰ ਦਿੱਤਾ ਹੈ। ਹੁਣ ਇਸ ਲਈ ਯੂਜ਼ਰਜ਼ ਨੂੰ ਕਿਸੇ ਹੋ ਈਮੇਲ ਸਰਵਿਸ ’ਤੇ ਜਾਣ ਦੀ ਲੋੜ ਨਹੀਂ ਹੈ ਅਤੇ ਉਹ ਜੀਮੇਲ ਐਪ ’ਚ ਹੀ ਆਟੋ ਡਾਊਨਲੋਡ ਡਿਸੇਬਲ ਕਰ ਸਕਦੇ ਹਨ। ਦੱਸ ਦੇਈਏ ਕਿ ਡੈਸਕਟਾਪ ’ਤੇ ਜੀਮੇਲ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਲਈ ਇਮੇਜਿਸ ਦੀ ਆਟੋਮੈਟਿਕ ਲੋਡਿੰਗ ਨੂੰ ਡਿਸੇਬਲ ਕਰਨ ਦਾ ਆਪਸ਼ਨ ਪਹਿਲਾਂ ਹੀ ਮੌਜੂਦ ਹੈ। 


Related News