Gmail ਹੋਈ ਡਾਊਨ, ਯੂਜ਼ਰਸ ਨੇ ਟਵਿੱਟਰ 'ਤੇ ਕੀਤੀ ਸ਼ਿਕਾਇਤ

07/02/2020 12:04:25 AM

ਗੈਜੇਟ ਡੈਸਕ—ਭਾਰਤ 'ਚ Gmail ਅਤੇ Google Suite  ਯੂਜ਼ਰਸ ਨੂੰ ਆਊਟੇਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੂੰ ਬੁੱਧਵਾਰ ਸ਼ਾਮ ਨੂੰ ਕਰੀਬ 1 ਘੰਟੇ ਆਊਟੇਜ਼ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ 'ਤੇ ਜੀਮਲੇ ਨੇ ਕਿਹਾ ਕਿ ਕੰਪਨੀ ਜੀਮੇਲ 'ਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਯੂਜ਼ਰਸ ਨੂੰ ਕਈ ਵਾਰ ਫੇਸਬੁੱਕ, ਟਵਿੱਟਰ ਵਰਗੀਆਂ ਸਰਵਿਸੇਜ਼ ਦੇ ਆਊਟੇਜ਼ ਦਾ ਸਾਹਮਣਾ ਕਰਨਾ ਪਿਆ ਹੈ। ਜੀਮੇਲ ਡਾਊਨ ਹੋਣ ਦੀ ਸ਼ਿਕਾਇਤ ਕਈ ਯੂਜ਼ਰਸ ਨੇ ਟਵੀਟ 'ਤੇ ਕੀਤੀ। ਜੀਮੇਲ ਆਊਟੇਜ਼ ਨਾਲ ਜੁੜੇ ਕਈ ਮੀਮਸ ਵੀ ਟਵਿੱਟਰ 'ਤੇ ਪੋਸਟ ਕੀਤੇ ਜਾ ਰਹੇ ਹਨ।

Problems in #Gmail started at around 4:30 pm IST today#GmailDown pic.twitter.com/xXmJP0o88x

— Statist (@Statist91555987) July 1, 2020

ਸਮੱਸਿਆ ਦੂਰ ਕਰਨ 'ਚ ਜੁੱਟਿਆ ਗੂਗਲ
ਜੀਮੇਲ ਨੂੰ ਸ਼ਿਕਾਇਤ ਮਿਲਣ 'ਤੇ ਕੰਪਨੀ ਜੀਮੇਲ 'ਚ ਆਈ ਖਾਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਕੰਪਨੀ ਨੇ ਯੂਜ਼ਰਸ ਨੂੰ ਹੌਂਸਲਾ ਰੱਖਣ ਦੀ ਵੀ ਸਲਾਹ ਦਿੱਤੀ। ਭਾਰਤ 'ਚ ਲੋਕ ਵੱਡੀ ਗਿਣਤੀ 'ਚ ਜੀਮੇਲ ਇਸਤੇਮਾਲ ਕਰਦੇ ਹਨ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਜੀਮੇਲ ਡਾਊਨ ਹੋਣ ਦੀ ਸਮੱਸਿਆ ਸਿਰਫ ਭਾਰਤੀ ਯੂਜ਼ਰਸ ਲਈ ਹੀ ਹੈ ਜਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਇਹ ਸਮੱਸਿਆ ਯੂਜ਼ਰਸ ਦੇ ਸਾਹਮਣੇ ਆਈ ਹੈ।

ਡੈਸਕਟਾਪ ਵਰਜ਼ਨ 'ਚ ਆ ਰਹੀ ਸਮੱਸਿਆ
ਜੀਮੇਲ ਦੇ ਡੈਸਕਟਾਪ ਵਰਜ਼ਨ 'ਚ ਸਮੱਸਿਆ ਆ ਰਹੀ ਹੈ ਜਦਕਿ ਇਸ ਦਾ ਮੋਬਾਇਲ ਐਪ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ। ਕੁਝ ਯੂਜ਼ਰਸ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਦੀ ਜੀਮੇਲ ਮੋਬਾਇਲ ਨੈੱਟਵਰਕਸ 'ਤੇ ਕੰਮ ਕਰ ਰਹੀ ਹੈ ਜਦਕਿ ਬ੍ਰਾਡਬੈਂਡ ਨੈੱਟਵਰਕ ਇਸਤੇਮਾਲ ਕਰਨ 'ਤੇ ਜੀਮੇਲ ਡਾਊਨ ਹੋ ਜਾਂਦੀ ਹੈ।


Karan Kumar

Content Editor

Related News