ਜਿਓਨੀ ਦੇ ਨਵੇਂ ਸਮਾਰਟਫੋਨ ਦਾ ਟੀਜ਼ਰ ਜਾਰੀ, ਇਸ ਵਿਚ ਹੋ ਸਕਦੀ ਹੈ 7,000 mAh ਦੀ ਬੈਟਰੀ

12/06/2016 6:55:28 PM

ਜਲੰਧਰ- ਜਿਓਨੀ ਨੇ ਆਪਣੇ ਆਉਣ ਵਾਲੇ ਸਮਾਰਟਫੋਨ ਦੇ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ''ਤੇ ਨਵੇਂ ਜਿਓਨੀ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ। ਜਿਓਨੀ ਦੇ ਨਵੇਂ ਸਮਾਰਟਫੋਨ ਨੂੰ ਐੱਮ2017 ਨਾਂ ਦਿੱਤਾ ਜਾ ਸਕਦਾ ਹੈ ਅਤੇ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਜਾਣ ਵਾਲੀ 7,000 ਐੱਮ.ਏ.ਐੱਚ. ਦੀ ਬੈਟਰੀ ਹੋਣ ਦੀ ਉਮੀਦ ਹੈ। 
ਗਿਜ਼ਮੋਚਾਈਨਾ ਨੇ ਸਭ ਤੋਂ ਪਹਿਲਾਂ ਜਿਓਨੀ ਵੱਲੋਂ ਸਾਂਝਾ ਕੀਤੇ ਗਏ ਟੀਜ਼ ਦੀ ਜਾਣਕਾਰੀ ਦਿੱਤੀ। ਪਹਿਲਾਂ ਲੀਕ ਹੋਈਆਂ ਖਬਰਾਂ ਮੁਤਾਬਕ, ਜਿਓਨੀ ਐੱਮ2017 ''ਚ ਡਿਊਲ ਰਿਅਰ ਕੈਮਰਾ ਸੈੱਟਅੱਪ ਹੋਵੇਗਾ। ਇਸ ਫੋਨ ''ਚ 12 ਮੈਗਾਪਿਕਸਲ ਅਤੇ 13 ਮੈਗਾਪਿਕਸਲ ਰਿਅਰ ਕੈਮਰਾ ਏਤ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਸ ਹੈਂਡਸੈੱਟ ਦੇ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਓਨੀ ਦੇ ਆਉਣ ਵਾਲੇ ਫੋਨ ''ਚ 5.7-ਇੰਚ ਦੀ ਕਵਾਡ-ਐੱਚ.ਡੀ. ਡਿਸਪਲੇ, 6ਜੀ.ਬੀ. ਰੈਮ ਅਤੇ 1.9 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਹੈਂਡਸੈੱਟ ''ਚ 128ਜੀ.ਬੀ. ਦੀ ਸਟੋਰੇਜ ਦਿੱਤਾ ਜਾ ਸਕਦੀ ਹੈ।