Gionee ਦੀ ਭਾਰਤ ’ਚ ਸਾਲ ਬਾਅਦ ਹੋਈ ਵਾਪਸੀ, ਲਾਂਚ ਕੀਤਾ ਸਸਤਾ ਸਮਾਰਟਫੋਨ

08/25/2020 5:29:33 PM

ਗੈਜੇਟ ਡੈਸਕ– ਜਿਓਨੀ ਨੇ ਕਰੀਬ ਇਕ ਸਾਲ ਬਾਅਦ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਵਾਪਸੀ ਕਰਦੇ ਹੋਏ ਆਪਣਾ ਨਵਾਂ ਸਮਾਰਟਫੋਨ Gionee Max ਲਾਂਚ ਕੀਤਾ ਹੈ। Gionee Max ’ਚ ਆਕਟਾ-ਕੋਰ ਪ੍ਰੋਸੈਸਰ ਅਤੇ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਜਿਓਨੀ ਮੈਕਸ ਇਕ ਐਂਟਰੀ ਲੈਵਲ ਸਮਾਰਟਫੋਨ ਹੈ। ਇਹ ਫੋਨ 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਮਾਡਲ ’ਚ ਮਿਲੇਗਾ। 

Gionee Max ਦੀ ਕੀਮਤ ਅਤੇ ਉਪਲੱਬਧਤਾ
ਭਾਰਤੀ ਬਾਜ਼ਾਰ ’ਚ Gionee Max ਸਿਰਫ ਇਕ ਹੀ ਮਾਡਲ 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ’ਚ ਮਿਲੇਗਾ। ਇਸ ਫੋਨ ਦੀ ਕੀਮਤ 5,999 ਰੁਪਏ ਹੈ। ਇਹ ਫੋਨ ਕਾਲੇ, ਲਾਲ ਅਤੇ ਰਾਇਲ ਬਲਿਊ ਰੰਗ ’ਚ ਮਿਲੇਗਾ ਅਤੇ ਇਸ ਦੀ ਵਿਕਰੀ 31 ਅਗਸਤ ਤੋਂ ਫਲਿਪਕਾਰਟ ’ਤੇ ਹੋਵੇਗੀ। 

Gionee Max ਦੇ ਫੀਚਰਜ਼
ਇਸ ਫੋਨ ’ਚ ਡਿਊਲ ਸਿਮ ਸੁਪੋਰਟ ਦੇ ਨਾਲ ਐਂਡਰਾਇਡ 10 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਇਸ ਵਿਚ 6.1 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ। ਇਸ ਫੋਨ ’ਚ Unisoc 986A ਪ੍ਰੋਸੈਸਰ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਹੈ ਜਿਸ ਵਿਚ ਇਕ ਲੈੱਨਜ਼ 13 ਮੈਗਾਪਿਕਸਲ ਦਾ ਅਤੇ ਦੂਜਾ ਡੈਪਥ ਸੈਂਸਰ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ’ਚ 5,000mAh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, ਵਾਈ-ਫਾਈ, ਬਲੂਟੂਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ 3.5mm ਦਾ ਹੈੱਡਫੋਨ ਜੈੱਕ ਹੈ। 

Rakesh

This news is Content Editor Rakesh