6GB ਰੈਮ ਤੇ 6020mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Gionee M6S Plus

04/24/2017 4:42:41 PM

ਜਲੰਧਰ- ਦਮਦਾਰ ਬੈਟਰੀ ਵਾਲੇ ਸਮਾਰਟਫੋਨ ਲਾਂਚ ਕਰਨ ਲਈ ਆਪਣੀ ਖਾਸ ਪਛਾਣ ਬਣਾ ਚੁੱਕੀ ਕੰਪਨੀ ਜਿਓਨੀ ਨੇ ਇਕ ਹੋਰ ਹੈਂਡਸੈੱਟ ਲਾਂਚ ਕੀਤਾ ਹੈ। ਜਿਓਨੀ ਨੇ ਚੀਨੀ ਮਾਰਕੀਟ ''ਚ ਆਪਣੇ ਐੱਮ6ਐੱਸ ਪਲੱਸ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਜਿਓਨੀ ਐੱਮ6ਐੱਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 6020 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ 6ਜੀ.ਬੀ. ਰੈਮ ਵੀ ਹੋਰ ਪਾਵਰਫੁੱਲ ਸਪੈਸੀਫਿਕੇਸ਼ਨ ''ਚੋਂ ਇਕ ਹੈ। ਚੀਨੀ ਮਾਰਕੀਟ ''ਚ ਜਿਓਨੀ ਐੱਮ6ਐੱਸ ਪਲੱਸ ਦੇ ਦੋ ਵੇਰੀਅੰਟ ਪੇਸ਼ ਕੀਤੇ ਗਏ ਹਨ। 6ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3,499 ਚੀਨੀ ਯੁਆਨ (ਕਰੀਬ 32,750 ਰੁਪਏ) ਹੈ। 6ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ ਵਾਲਾ ਵੇਰੀਅੰਟ 4,299 ਚੀਨੀ ਯੁਆਨ (ਕਰੀਬ 40,250 ਰੁਪਏ) ''ਚ ਮਿਲੇਗਾ। 
ਜਿਓਨੀ ਐੱਮ6ਐੱਸ ਪਲੱਸ ''ਚ 6-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) ਐਮੋਲੇਡ 2.5ਡੀ ਕਰਵ ਗਲਾਸ ਡਿਸਪਲੇ ਹੈ। ਇਸ ਵਿਚ 1.95 ਗੀਗਾਹਰਟਜ਼ ਕੁਆਲਕਾਮ ਸਨੈਪਡ੍ਰੈਗਨ 653 ਪ੍ਰੋਸੈਸਰ ਹੈ। ਮਲਟੀ ਟਾਸਕਿੰਗ ਨੂੰ ਆਸਾਨ ਬਣਾਉਣ ਲਈ ਮੌਜੂਦ ਹੈ 6ਜੀ.ਬੀ. ਰੈਮ। ਫੋਨ ਦੇ ਦੋ ਸਟੋਰੇਜ ਵੇਰੀਅੰਟ ਹਨ- 64ਜੀ.ਬੀ. ਅਤੇ 256ਜੀ.ਬੀ.। ਜਿਓਨੀ ਐੱਮ6ਐੱਸ ਪਲੱਸ ਐਂਡਰਾਇਡ ਮਾਰਸ਼ਮੈਲੋ 6.0.1 ''ਤੇ ਆਧਾਰਿਤ ਅਮਿਗੋ 3.5 ''ਤੇ ਚੱਲੇਗਾ। 
ਕੈਮਰੇ ਦੀ ਗੱਲ ਕਰੀਏ ਤਾਂ ਜਿਓਨੀ ਦੇ ਇਸ ਫੋਨ ''ਚ 12 ਮੈਗਾਪਿਕਸਲ ਦਾ ਰਿਅਰ ਸੈਂਸਰ ਮੌਜੂਦ ਹੈ। ਇਹ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ ਆਉਂਦਾ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਚੈਟਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 6020 ਐੱਮ.ਏ.ਐੱਚ. ਦੀ ਬੈਟਰੀ ਦੇਵੇਗੀ। ਇਹ ਕੁਇੱਕ ਚਾਰਜ 3.0 ਨੂੰ ਸਪੋਰਟ ਕਰੇਗੀ। ਸਮਾਰਟਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਹੈ ਜੋ ਹੋਮ ਬਟਨ ''ਚ ਇੰਟੀਗ੍ਰੇਟ ਹੈ। 
ਸਮਾਰਟਫੋਨ ਦੇ ਕੁਨੈਕਟੀਵਿਟੀ ਫੀਚਰ ''ਚ ਡਿਊਲ ਸਿਮ, 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ (802.11 ਏਸੀ/ਏ/ਬੀ/ਜੀ/ਐੱਨ), ਬਲੂਟੂਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਸ਼ਾਮਲ ਹਨ। ਡਾਈਮੈਂਸ਼ਨ 163.3x80.9x8.25 ਮਿਲੀਮੀਟਰ ਹੈ ਅਤੇ ਭਾਰ 215 ਗ੍ਰਾਮ।