Gionee F9 Plus ਭਾਰਤ ’ਚ ਲਾਂਚ, ਕੀਮਤ 7,690 ਰੁਪਏ

Thursday, Sep 05, 2019 - 10:31 AM (IST)

ਗੈਜੇਟ ਡੈਸਕ– ਜਿਓਨੀ ਬ੍ਰਾਂਡ ਨੇ ਭਾਰੀਤ ਬਾਜ਼ਾਰ ’ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਜਿਓਨੀ ਇੰਡੀਆ ਨੇ ਬੁੱਧਵਾਰ ਨੂੰ ਆਪਣੇ ਨਵੇਂ ਸਮਾਰਟਫੋਨ Gionee F9 Plus ਨੂੰ 7,690 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ ’ਚ ਕਰੀਬ 7 ਮਹੀਨੇ ਬਾਅਦ ਇਹ ਕੰਪਨੀ ਦਾ ਪਹਿਲਾ ਹੈਂਡਸੈੱਟ ਹੈ। ਜਿਓਨੀ ਐੱਫ 9 ਪਲੱਸ ਦੀ ਵਿਕਰੀ ਕੰਪਨੀ ਦੇ ਰਿਟੇਲ ਪਾਰਟਨਰ ਸਟੋਰ ਅਤੇ ਨਾਮੀ ਈ-ਕਾਮਰਸ ਸਾਈਟ ’ਤੇ ਹੋਵੇਗੀ। Gionee F9 Plus  ਦੇ ਨਾਲ ਕੰਪਨੀ ਨੇ ਜੀਬਡੀ ਰੇਂਜ ਦੇ ਐਕਸਸਰੀ ਵੀ ਪੇਸ਼ ਕੀਤੇ ਹਨ। ਕੰਪਨੀ ਦੁਆਰਾ ਵਾਇਰਲੈੱਸ ਹੈੱਡਫੋਨਜ਼, ਵਾਇਰਡ ਹੈੱਡਫੋਨਜ਼ ਅਤੇ ਪਾਵਰ ਬੈਂਕ ਉਪਲੱਬਧ ਕਰਵਾਏ ਗਏ ਹਨ। 

ਫੀਚਰਜ਼ ਦੀ ਗੱਲ ਕਰੀਏ ਤਾਂ Gionee F9 Plus  ’ਚ 6.26 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ, ਵਾਟਰਡ੍ਰੋਪ ਨੌਚ ਦੇ ਨਾਲ। ਇਸ ਵਿਚ 1.65 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ। ਪਿਛਲੇ ਹਿੱਸੇ ’ਤੇ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ ਅਤੇ ਇਸ ਦੇ ਨਾਲ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੈ। ਫਰੰਟ ਪੈਨਲ ’ਤੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 4,050mAh ਦੀ ਬੈਟਰੀ ਹੋਵੇਗੀ। ਇਸ ਤੋਂਪਹਿਲਾਂ ਕੰਪਨੀ ਨੇ ਫਰਵਰੀ ਮਹੀਨੇ ’ਚ Gionee F205 Pro ਸਮਾਰਟਫੋਨ ਨੂੰ 6,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ।


Related News