GFXBench ''ਤੇ ਨਜ਼ਰ ਆਇਆ ਅਸੂਸ ਜ਼ੇਨਫੋਨ 4 ਸੈਲਫੀ ਸਮਾਰਟਫੋਨ, ਜਾਣੋ ਸਪੈਸਿਫਿਕੇਸ਼ਨ ਅਤੇ ਫੀਚਰਸ

06/28/2017 9:46:30 PM

ਜਲੰਧਰ— ਤਾਈਵਾਨ ਦੀ ਸਮਾਰਟਫੋਨ ਕੰਪਨੀ ਅਸੂਸ ਨੇ ਇਸ ਸਾਲ ਆਪਣਾ ਨਵਾਂ ਸਮਾਰਟਫੋਨ Zenfone AR ਨੂੰ ਪੇਸ਼ ਕੀਤਾ ਹੈ। ਅਸੂਸ  Zenfone AR ਦੁਨੀਆ ਦਾ ਪਹਿਲਾਂ ਸਮਾਰਟਫੋਨ ਸੀ ਜਿਸ ਨੂੰ 8 ਜੀ.ਬੀ ਰੈਮ ਨਾਲ ਪੇਸ਼ ਕੀਤਾ ਗਿਆ ਸੀ। ਉੱਥੇ, Zenfone AR ਸਮਾਰਟਫੋਨ 'ਚ VR ਅਤੇ AR ਸਪੋਰਟ ਦਿੱਤਾ ਗਿਆ ਹੈ। ਹੁਣ ਖਬਰ ਹੈ ਕਿ ਕੰਪਨੀ  Zenfone AR ਦੇ ਇਲਾਵਾ  Zenfone 4 ਸੀਰੀਜ 'ਤੇ ਵੀ ਕੰਮ ਕਰ ਰਹੀ ਹੈ। ਅਸੂਸ  Zenfone 4 ਸਮਾਰਟਫੋਨ ਨਾਲ ਜੁੜੀ ਲੀਕ ਸਾਹਮਣੇ ਆ ਰਹੀ ਹੈ। ਇਸ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਬੈਂਚਮਾਕਿੰਗ ਸਾਈਟ GFXBench 'ਤੇ ਦਿੱਤੀ ਗਈ ਹੈ, ਜਿਸ 'ਚ ਫੋਨ ਦੇ ਸਪੈਸਿਫਿਕੇਸ਼ਨ ਅਤੇ ਫੀਚਰਸ ਦੇ ਬਾਰੇ 'ਚ ਦੱਸਿਆ ਗਿਆ ਹੈ। ਲੀਕ ਦੇ ਜਰੀਏ ਪਤਾ ਚੱਲਿਆ ਹੈ ਕਿ Z01M Asus Zenfone 4 Selfie ਸਮਾਰਟਫੋਨ ਹੈ। ਲਿਸਟਿੰਗ ਮੁਤਾਬਕ, ਅਸੂਸ Zenfone 4 Selfie ਸਮਾਰਟਫੋਨ 'ਚ ਐਂਡ੍ਰਾਇਡ 7.1.1 ਨੌਗਟ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਅਸੂਸ Zenfone 4 Selfie ਸਮਾਰਟਫੋਨ 'ਚ 2.0 Ghz ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਸਨੈਪਡਰੈਗਨ 625 ਜਾ ਫਿਰ 626 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਨਾਲ ਹੀ ਇਸ 'ਚ 4 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ 'ਚ ਫੋਟੋਗ੍ਰਾਫੀ ਲਈ 15 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 11 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।