ਐਪਲ ਨੇ ਲਾਂਚ ਕੀਤਾ iOS 13 ਦਾ ਪਬਲਿਕ ਬੀਟਾ ਵਰਜਨ, ਇੰਝ ਕਰੋ ਡਾਊਨਲੋਡ

06/25/2019 1:23:50 PM

ਗੈਜੇਟ ਡੈਸਕ– ਕੁਝ ਹਫਤੇ ਪਹਿਲਾਂ ਐਪਲ ਨੇ ਆਈ.ਓ.ਐੱਸ. ਦੇ ਵਰਜਨ 2019 ਯਾਨੀ iOS 13 ਪੇਸ਼ ਕੀਤਾ ਸੀ। ਕੰਪਨੀ ਨੇ ਇਸ ਦੇ ਡਿਵੈੱਲਪਰ ਬੀਟਾ ਵਰਜਨ ਨੂੰ ਇਸ ਦੇ ਲਾਂਚ ਦੇ ਨਾਲ ਹੀ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਐਪਲ ਨੇ ਇਸ ਦੇ ਪਬਲਿਕ ਬੀਟਾ ਵਰਜਨ ਨੂੰ ਸਾਰੇ ਆਈਫੋਨ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਹੈ। ਆਈ.ਓ.ਐੱਸ. 13 ਦੇ ਪਬਲਿਕ ਬੀਟਾ ਨੂੰ ਫ੍ਰੀ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਦੇ ਡਿਵੈੱਲਪਰ ਵਰਜਨ ਲਈ ਤੁਹਾਨੂੰ ਸਾਲਨਾ 99 ਡਾਲਰ (ਕਰੀਬ 6,800 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। 

ਦੱਸ ਦੇਈਏ ਕਿ ਆਈ.ਓ.ਐੱਸ. 13 ਦਾ ਪਬਲਿਕ ਬੀਟਾ ਇਕ ਬੀਟਾ ਵਰਜਨ ਹੈ ਅਤੇ ਇਹ ਫਾਈਨਲ ਵਰਜਨ ਜਿੰਨਾ ਸਮੂਦ ਨਹੀਂ ਹੈ। ਨਾਲ ਹੀ ਇਸ ਵਿਚ ਕੁਝ ਬਗਸ ਵੀ ਹੋ ਸਕਦੇ ਹਨ। ਕੰਪਨੀ ਇਸ ਬੀਟਾ ਵਰਜਨ ਰਾਹੀੰ ਇਸ ਦੀ ਟੈਸਟਿੰਗ ਕਰਨਾ ਚਾਹ ਰਹੀ ਹੈ ਤਾਂ ਜੋ ਫੀਡਬੈਕ ਮਿਲਣ ’ਤੇ ਇਸ ਵਿਚ ਸੁਧਾਰ ਕੀਤਾ ਜਾ ਸਕੇ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਯੂਜ਼ਰਜ਼ ਨੂੰ ਆਪਣੇ ਪਰਸਨਲ ਡਿਵਾਈਸ ’ਤੇ ਬੀਟਾ ਵਰਜਨ ਨੂੰ ਇੰਸਟਾਲ ਨਹੀਂ ਕਰਨਾ ਚਾਹੀਦਾ। 

ਪਬਲਿਕ ਬੀਟਾ ਵਰਜਨ ਡਾਊਨਲੋਡ ਕਰਨ ਵਾਲੇ ਯੂਜ਼ਰਜ਼ ਨੂੰ ਫਾਈਨਲ ਵਰਜਨ ਦੇ ਆਉਣ ਤੋਂ ਪਹਿਲਾਂ ਸਾਰੇ ਫੀਚਰਜ਼ ਦਾ ਐਕਸੈਸ ਮਿਲੇਗਾ। ਜਿਥੋਂ ਤਕ ਫਾਈਨਲ ਵਰਜਨ ਦੀ ਗੱਲ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਇਸ ਸਾਲ ਸਤੰਬਰ ਜਾਂ ਅਕਤੂਬਰ ਤਕ ਲਾਂਚ ਕੀਤਾ ਜਾ ਸਕਦਾ ਹੈ। ਆਈ.ਓ.ਐੱਸ. 13 ਪਬਲਿਕ ਬੀਟਾ ਵਰਜਨ ਨੂੰ ਆਈਪੈਡ ਟੱਚ ਡਿਵਾਈਸ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲਓ ਕਿ ਤੁਹਾਡਾ ਆਈਫੋਨ ਆਈ.ਓ.ਐੱਸ. 13 ਪਬਲਿਕ ਬੀਟਾ ਸਪੋਰਟ ਕਰਦਾ ਹੈ ਜਾਂ ਨਹੀਂ। ਜੇਕਰ ਤੁਸੀਂ ਪਬਲਿਕ ਬੀਟਾ ਵਰਜਨ ਨੂੰ ਆਪਣੇ ਪਰਸਨਲ ਆਈਫੋਨ ’ਤੇ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਡਾਟਾ ਦਾ ਬੈਕਅਪ ਲੈ ਲਓ। 

ਇੰਝ ਡਾਊਨਲੋਡ ਕਰੋ iOS 13 
1. ਆਈਫੋਨ ਦੇ ਸਫਾਰੀ ਬ੍ਰਾਊਜ਼ਰ ’ਤੇ beta.apple.com ਓਪਨ ਕਰੋ। 
2. ਐਪਲ ਆਈ.ਡੀ. ਅਤੇ ਪਾਸਵਰਡ ਤੋਂ ਸਾਈਨ ਇਨ ਕਰੋ। 
3. ਜੇਕਰ ਤੁਸੀਂ ਮੈਂਬਰ ਨਹੀਂ ਹੋ ਤਾਂ ਪਹਿਲਾਂ ਤੁਹਾਨੂੰ ਸਾਈਨ ਅਪ ਕਰਨਾ ਪਵੇਗਾ। 
4. ਲਾਗ ਇਨ ਹੋਣ ਤੋਂ ਬਾਅਦ iOS ਟੈਬ ਦੇ ਹੇਠਾਂ ਦਿੱਤੇ ਗਏ ‘Enroll Your Device’ ’ਤੇ ਕਲਿੱਕ ਕਰੋ।
5. ਐਪਲ ਦੁਆਰਾ ਸੁਝਾਏ ਗਏ ਆਈਟਿਊਨਸ ’ਤੇ ਡਾਟਾ ਦਾ ਬੈਕਅਪ ਲੈ ਲਓ। 
6. ਇਸੇ ਪੇਜ ’ਤੇ ਹੇਠਲੇ ਪਾਸੇ ਦਿੱਤੇ ਗਏ ‘ਡਾਊਨਲੋਡ ਪ੍ਰੋਫਾਈਲ’ ਆਪਸ਼ਨ ’ਤੇ ਕਲਿੱਕ ਕਰ ਦਿਓ। 
7. ਡਾਊਨਲੋਡ ਨੂੰ ਆਥਰਾਈਜ਼ ਕਰੋ ਅਤੇ ਆਈਫੋਨ ’ਚ ਸੈਟਿੰਗ ਐਪ ਨੂੰ ਓਪਨ ਕਰੋ। 
8. ਇਸ ਤੋਂ ਬਾਅਦ ਸਕਰੀਨ ’ਤੇ ਆਏ ਇੰਸਟਾਲ ਪ੍ਰੋਫਾਈਲ ਆਪਸ਼ਨ ’ਤੇ ਟੈਪ ਕਰ ਦਿਓ। 
9. ਫੋਨ ਦੇ ਰੀਸਟਾਰਟ ਹੋਣ ਤੋਂ ਬਾਅਦ ਸੈਟਿੰਗ ’ਚ ਜਾ ਕੇ ਜਨਰਲ ਆਪਸ਼ਨ ’ਚ ਸਾਫਟਵੇੱਰ ਅਪਡੇਟ ਚੈੱਕ ਕਰ ਸਕਦੇ ਹਨ ਕਿ ਆਈ.ਓ.ਐੱਸ. 13 ਇੰਸਟਾਲ ਹੋਣ ਲਈ ਤਿਆਰ ਹੈ ਜਾਂ ਨਹੀਂ। 

ਇਸ ਅਪਡੇਟ ਦੇ ਇੰਸਟਾਲ ਹੋਣ ਤੋਂ ਬਾਅਦ ਤੁਹਾਨੂੰ ਬੀਟਾ ਅਪਡੇਟ ਓਵਰ ਦਿ ਏਅਰ ਉਪਲੱਬਧ ਹੋਣਗੀ। ਅਪਡੇਟ ਪਸੰਦ ਨਾ ਆਉਣ ’ਤੇ ਰੈਗੁਲਰ ਵਰਜਨ ’ਚ ਵਾਪਸ ਜਾਣ ਲਈ ਪੂਰੇ ਫੋਨ ਨੂੰ ਰੀਸੈੱਟ ਕਰਨਾ ਪਵੇਗਾ। ਆਈ.ਓ.ਐੱਸ. 13 ਨੂੰ ਆਈਪੈਡ ’ਤੇ ਇੰਸਟਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਲਈ ਇਕ ਅਲੱਗ ਓ.ਐੱਸ. ਹੈ। 


Related News