ਅਮਰੀਕੀ ਕੰਪਨੀ ਦਾ Google 'ਤੇ ਦੋਸ਼, ਗੈਰ-ਕਾਨੂੰਨੀ ਤਰੀਕੇ ਨਾਲ ਚੋਰੀ ਕੀਤੇ ਗਾਣਿਆਂ ਦੇ lyrics

06/17/2019 6:45:39 PM

ਗੈਜੇਟ ਡੈਸਕ—ਗੂਗਲ 'ਤੇ ਕਿਸੇ ਵੀ ਗਾਣੇ ਦੇ ਟਾਈਟਲ ਨੂੰ ਲਿਖ ਕੇ ਸਰਚ ਕਰਨ 'ਤੇ ਤੁਹਾਨੂੰ ਸਰਚ ਰਿਜ਼ਲਟਸ ਨਾਲ ਗਾਣੇ ਦੇ lyrics ਵੀ ਦਿਖਦੇ ਹਨ। ਇਹ ਕਾਫੀ ਕੰਮ ਦਾ ਟੂਲ ਹੈ ਜਿਸ ਨੂੰ ਯੂਜ਼ਰਸ ਕਾਫੀ ਪਸੰਦ ਵੀ ਕਰਦੇ ਹਨ ਪਰ ਇਸ ਟੂਲ ਨੇ ਹੁਣ ਗੂਗਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਮਰੀਕੀ ਡਿਜ਼ੀਟਲ ਮੀਡੀਆ ਕੰਪਨੀ ਜੀਨੀਅਮ ਮੀਡੀਆ (Genius Media) ਨੇ ਗੂਗਲ 'ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਗਾਣਿਆਂ ਦੇ ਲਿਅਰਿਕਸ ਭਾਵ ਬੋਲ ਕੇ ਗੂਗਲ ਨੇ ਕਾਪੀ ਕੀਤੀ ਹੈ, ਜਿਸ ਨੂੰ ਕਈ ਸਾਲਾਂ ਤੋਂ ਗੂਗਲ ਸਰਚ ਰਿਜ਼ਲਟਸ 'ਚ ਦਿਖਾਇਆ ਜਾ ਰਿਹਾ ਹੈ। ਜੀਨੀਅਸ ਕੰਪਨੀ ਦੇ ਚੀਫ ਸਟੈਰਟਜੀ ਆਫਿਸਰ ਬੈਨ ਗ੍ਰੋਸ ਨੇ ਕਿਹਾ ਕਿ ਗੂਗਲ ਵਾਰ-ਵਾਰ ਉਸ ਦੇ ਗਾਣਿਆਂ ਦੇ ਬੋਲਾਂ ਨੂੰ ਕਾਪੀ ਕਰ ਗੂਗਲ ਸਰਚ ਦੇ ਲਿਅਰਿਕਸ ਬਾਕਸ 'ਚ ਦਿਖਾਉਂਦੀ ਹੈ। ਇਹ ਇਕ ਗੰਭੀਰ ਮੁੱਦਾ ਹੈ ਅਤੇ ਗੂਗਲ ਨੂੰ ਇਸ ਨੂੰ ਸੁਲਝਾਉਣਾ ਚਾਹੀਦਾ ਹੈ।

PunjabKesari

ਇਸ ਤਰ੍ਹਾਂ ਲੱਗਿਆ ਲਿਅਰਿਕਸ ਕਾਪੀ ਹੋਣ ਦਾ ਪਤਾ
ਜੀਨੀਅਸ ਮੀਡੀਆ ਕੰਪਨੀ ਨੇ ਚਲਾਕੀ ਨਾਲ ਗਾਣਿਆਂ ਦੇ ਬੋਲ ਕਾਪੀ ਹੋਣ ਦਾ ਪਤਾ ਲਗਾਇਆ। ਕੰਪਨੀ ਨੇ ਆਪਣੀ ਲਿਅਰਿਕਸ 'ਚ ਕੁਝ ਲਾਈਨਸ ਅਤੇ ਸਿੰਬਲਸ ਨੂੰ ਸ਼ਾਮਲ ਕਰ ਦਿੱਤਾ।

PunjabKesari

ਗੂਗਲ ਨੇ ਇੰਨਾਂ ਲਿਅਰਿਕਸ ਨੂੰ ਸਿੱਧੇ ਹੀ ਕਾਪੀ ਕਰਕੇ ਆਪਣੇ ਗੂਗਲ ਸਰਚ ਬਾਕਸ 'ਚ ਪੇਸਟ ਕਰ ਦਿੱਤਾ। ਜਿਸ ਤੋਂ ਬਾਅਦ ਜੀਨੀਅਸ ਕੰਪਨੀ ਲਗਾਤਾਰ ਗੂਗਲ ਨਾਲ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੀਨੀਅਸ ਕੰਪਨੀ ਸਾਲ 'ਚ ਲਿਆਇਆ ਜਾਂਦਾ ਹੈ। ਇਸ ਪਲੇਟਫਾਰਮ ਰਾਹੀਂ ਲੋਕ ਆਪਣੇ ਫੇਵਰੇਟ ਗਾਣਿਆਂ ਦੇ ਬੋਲਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ ਹੁਣ ਜੀਨੀਅਸ ਮੀਡੀਆ ਦਾ ਕਹਿਣਾ ਹੈ ਕਿ ਗੂਗਲ ਉਸ ਦੇ ਗਾਣਿਆਂ ਦੇ ਲਿਅਰਿਕਸ ਕਾਪੀ ਕਰ ਰਹੀ ਹੈ। 

ਗੂਗਲ ਦਾ ਬਿਆਨ
ਗੂਗਲ ਨੇ ਦਿ ਵਾਲ ਸਟਰੀਟ ਜਨਰਨ ਨੂੰ ਦੱਸਿਆ ਹੈ ਕਿ ਅਸੀਂ ਇਕ ਥਰਡ ਪਾਰਟੀ ਕੰਪਨੀ LyricFind Inc ਨਾਲ ਕੰਟੈਂਟ ਲਾਈਸੈਂਸ ਲਿਆ ਹੋਇਆ ਹੈ। ਅਸੀਂ ਡਾਟਾ ਕੁਆਲਟੀ ਅਤੇ ਕ੍ਰਿਏਟਰਸ ਦੇ ਰਾਈਟਸ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਗੂਗਲ ਨੇ ਇਸ ਬਿਆਨ ਦੇ ਬਾਅਦ ਜਦ LyricFind Inc ਕੰਪਨੀ ਨਾਲ ਇਸ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਨੇ ਜੀਨੀਅਸ ਕੰਪਨੀ ਨਾਲ ਲਿਅਰਿਕਸ ਲੈਣ ਦੀ ਗੱਲ ਤੋਂ ਮਨਾ ਕਰ ਦਿੱਤਾ ਹੈ।

PunjabKesari

ਚੱਲ ਰਹੀ ਡਾਟਾ ਪਾਰਟਨਰਸ ਦੀ ਇਨਵੈਸਟੀਗੇਸ਼ਨ
ਗੂਗਲ ਦੇ ਬੁਲਾਰੇ ਨੇ ਕਿਹਾ ਕਿ ਸਰਚ ਰਿਜ਼ਲਟਸ 'ਚ ਜੋ ਵੀ ਜਾਣਕਾਰੀ ਸ਼ੋ ਹੁੰਦੀ ਹੈ ਉਹ ਵੱਖ-ਵੱਖ ਸੋਰਸੀਸ ਤੋਂ ਲਾਈਸੈਂਸਡ ਹੁੰਦੀ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਕੰਪਨੀ ਇਸ ਇਸ਼ੂ ਨੂੰ ਲੈ ਕੇ ਆਪਣੇ ਡਾਟਾ ਪਾਰਟਨਰਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸਾਡੇ ਪਾਰਟਨਰਸ ਜੇਕਰ ਸਾਡੇ ਨਾਲ ਸਹੀ ਕੰਮ ਨਾ ਕਰਦੇ ਹੋਏ ਪਾਏ ਗਏ ਤਾਂ ਅਸੀਂ ਆਪਣੇ ਐਗਰੀਮੈਂਟ ਨੂੰ ਖਤਮ ਕਰ ਦੇਵਾਂਗੇ।


Karan Kumar

Content Editor

Related News