ਫੁਲ ਚਾਰਜ ’ਤੇ 90 ਕਿਲੋਮੀਟਰ ਤਕ ਚੱਲੇਗਾ ਇਹ ਇਲੈਕਟ੍ਰਿਕ ਸਕੂਟਰ, ਜਾਣੇ ਕੀਮਤ

09/11/2019 1:06:48 PM

ਆਟੋ ਡੈਸਕ– ਇਲੈਕਟ੍ਰਿਕ ਵ੍ਹੀਕਲਸ ਦੇ ਇਸਤੇਮਾਲ ਨੂੰ ਦੇਸ਼ ’ਚ ਤੇਜ਼ੀ ਨਾਲ ਉਤਸ਼ਾਹ ਦਿੱਤਾ ਜਾ ਰਿਹਾ ਹੈ। ਕੰਪਨੀਆਂ ਇਸ ਟ੍ਰੈਂਡ ਦਾ ਫਾਇਦਾ ਲੈਣ ਦੀ ਕੋਸ਼ਿਸ਼ ’ਚ ਜੁਟੀਆਂ ਹਨ। ਸਭ ਤੋਂ ਜ਼ਿਆਦਾ ਇਲੈਕਟ੍ਰਿਕ ਸਕੂਟਰ ਬਾਜ਼ਾਰ ’ਚ ਉਤਾਰੇ ਜਾ ਰਹੇ ਹਨ। ਹੁਣ Gemopai Electric ਨੇ ਇਕ ਨਵਾਂ ਈ-ਸਕੂਟਰ ਲਾਂਚ ਕੀਤਾ ਹੈ। Gemopai Astrid Lite ਨਾਂ ਨਾਲ ਲਾਂਚ ਕੀਤੇ ਗਏ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 79,999 ਰੁਪਏ ਹੈ। 

ਐਸਟ੍ਰਿਡ ਲਾਈਟ ਇਲੈਕਟ੍ਰਿਕ ਸਕੂਟਰ ’ਚ 2,400 ਵਾਟ ਦੀ ਇਲੈਕਟ੍ਰਿਕ ਮੋਟਰ ਅਤੇ 1.7kWh ਦੀ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ। ਘਰ ’ਚ ਚਾਰਜ ਕਰਨ ਲਈ ਇਸ ਦੀ ਬੈਟਰੀ ਨੂੰ ਤੁਸੀਂ ਕੱਢ ਸਕਦੇ ਹੋ। ਇਸ ਵਿਚ 3 ਰਾਈਡਿੰਗ ਮੋਡਸ- ਸਿਟੀ, ਸਪੋਰਟ ਅਤੇ ਇਕਾਨੋਮੀ ਦਿੱਤੇ ਗਏ ਹਨ। 

ਫੁਲ ਚਾਰਜ ’ਤੇ ਇਹ ਇਲੈਕਟ੍ਰਿਕ ਸਕੂਟਰ 75 ਤੋਂ 90 ਕਿਲੋਮੀਟਰ ਤਕ ਚੱਲੇਗਾ, ਜੋ ਰਾਈਡਿੰਗ ਮੋਡ ’ਤੇ ਨਿਰਭਰ ਕਰਦਾ ਹੈ। ਐਸਟ੍ਰਿਡ ਲਾਈਟ ਦੀ ਟਾਪ ਸਪੀਡ 65 ਕਿਲੋਮੀਟਰ ਹੈ। ਸਕੂਟਰ ’ਚ ਇਕ ਐਕਸਟਰਾ ਬੈਟਰੀ ਲਗਾਉਣ ਦਾ ਵੀ ਆਪਸ਼ਨ ਦਿੱਤਾ ਗਿਆ ਹੈ, ਜਿਸ ਨਾਲ ਇਸ ਦੀ ਰੇਂਜ 150-180 ਕਿਲੋਮੀਟਰ ਤਕ ਹੋ ਜਾਵੇਗੀ। 

ਫੀਚਰਜ਼
ਇਸ ਨਵੇਂ ਇਲੈਕਟ੍ਰਿਕ ਸਕੂਟਰ ’ਚ ਕਲਰ ਐੱਲ.ਈ.ਡੀ. ਡਿਸਪਲੇਅ, ਐੱਲ.ਈ.ਡੀ. ਲਾਈਟਸ, ਕੀਅ-ਲੈੱਸ ਸਟਾਰਟ ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਜ਼ ਮੌਜੂਦ ਹਨ। ਐਸਟ੍ਰਿਡ ਲਾਈਟ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਦਿੱਤੇ ਗਏ ਹਨ। ਸੇਫਟੀ ਲਈ ਇਸ ਵਿਚ ਸਟੈਂਡ ਸੈਂਸਰ, ਐਂਟੀ ਥੈੱਫਟ ਸੈਂਸਰ ਅਤੇ ਇਲੈਕਟ੍ਰਿਕ ਅਸਿਸਟ ਬ੍ਰੇਕ ਸਿਸਟਮ (EABS) ਮੌਜੂਦ ਹਨ। 

ਬੁਕਿੰਗ ਅਤੇ ਡਲਿਵਰੀ
ਐਸਟ੍ਰਿਡ ਲਾਈਟ ਇਲੈਕਟ੍ਰਿਕ ਸਕੂਟਰ 5 ਰੰਗਾਂ- ਨਿਯੋਨ, ਡੀਪ ਇੰਡੀਗੋ, ਫਿਏਰੀ ਰੈੱਡ, ਚਾਰਕੋਲ ਅਤੇ ਫਾਇਰਬਾਲ ਓਰੇਂਜ ’ਚ ਉਪਲੱਬਧ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। 5 ਹਜ਼ਾਰ ਰੁਪਏ ’ਚ ਇਹ ਇਲੈਕਟ੍ਰਿਕ ਸਕੂਟਰ ਬੁੱਕ ਕੀਤਾ ਜਾ ਸਕਦਾ ਹੈ। ਡਲਿਵਰੀ ਅਕਤੂਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ।