Garmin ਨੇ ਭਾਰਤ ''ਚ ਲਾਂਚ ਕੀਤੀ ਸਭ ਤੋਂ ਵੱਧ ਬੈਟਰੀ ਬੈਕਅਪ ਵਾਲੀ ਸਮਾਰਟਵਾਚ

05/02/2023 5:57:05 PM

ਗੈਜੇਟ ਡੈਸਕ- ਪ੍ਰਮੁੱਖ ਵਿਅਰੇਬਲ ਬ੍ਰਾਂਡ ਗਾਰਮਿਨ ਨੇ ਆਪਣੀ 20ਵੀਂ ਵਰ੍ਹੇਗੰਢ ਮੌਕੇ ਆਪਣੀਆਂ ਦੋ ਸਮਾਰਟਵਾਚ ਲਾਂਚ ਕੀਤੀਆਂ ਹਨ ਜਿਨ੍ਹਾਂ 'ਚ Garmin Forerunner 965 ਅਤੇ Garmin Forerunner 265 ਸ਼ਾਮਲ ਹਨ। ਗਾਰਮਿਨ ਦੀਆਂ ਇਨ੍ਹਾਂ ਸਮਾਰਟਵਾਚ ਦੀ ਖਾਸੀਅਤ ਇਹ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਧ ਬੈਟਰੀ ਬੈਕਅਪ ਵਾਲੀਆਂ ਸਮਾਰਟਵਾਚ ਹਨ। ਗਾਰਮਿਨ ਦੀਆਂ ਇਨ੍ਹਾਂ ਸਮਾਰਟਵਾਚ ਦੇ ਨਾਲ ਐਮੋਲੇਡ ਡਿਸਪਲੇਅ ਵੀ ਮਿਲਦੀ ਹੈ।

Garmin Forerunner 965 ਦੀ ਕੀਮਤ 67,490 ਰੁਪਏ ਰੱਖੀ ਗਈ ਹੈ ਅਤੇ ਇਸ ਬਲੈਕ ਅਤੇ ਐੱਮ.ਪੀ. ਯੈਲੋ ਕਲਰ 'ਚ ਖਰੀਦਿਆ ਜਾ ਸਕਦਾ ਹੈ, ਉਥੇ ਹੀ Garmin Forerunner 265 ਦੀ ਕੀਮਤ 50,490 ਰੁਪਏ ਰੱਖੀ ਗਈ ਹੈ ਅਤੇ ਇਸ ਵਾਚ ਨੂੰ ਬਲੈਕ ਅਤੇ ਐਕਵਾ ਕਲਰ 'ਚ ਖਰੀਦਿਆ ਜਾ ਸਕਦਾ ਹੈ। ਦੋਵਾਂ ਵਾਚ ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਸਟੋਰਾਂ 'ਤੇ ਸ਼ੁਰੂ ਹੋ ਗਈ ਹੈ।

ਦੋਵਾਂ ਸਮਾਰਟਵਾਚ ਦੇ ਨਾਲ ਜੀ.ਪੀ.ਐੱਸ. ਇਨਬਿਲਟ ਮਿਲਦਾ ਹੈ। ਇਸਤੋਂ ਇਲਾਵਾ ਇਨ੍ਹਾਂ ਵਾਚ 'ਚ ਸਟਰੈੱਸ, ਸਲੀਪ, VO2 Max, ਟ੍ਰੇਨਿੰਗ ਸਟੇਟਸ, ਹਾਰਟ ਰੇਟ ਟ੍ਰੈਕਰ ਵਰਗੇ ਹੈਲਥ ਫੀਚਰਜ਼ ਵੀ ਦਿੱਤੇ ਗਏ ਹਨ।

Forerunner 965 ਦੇ ਨਾਲ ਟਾਈਟੇਨੀਅਮ ਬੇਜ਼ਲ ਮਿਲਦਾ ਹੈ। ਇਸ ਵਿਚ 1.4 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ ਅਤੇ ਇਸਦੀ ਬੈਟਰੀ ਨੂੰ ਲੈ ਕੇ 23 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਦੁਨੀਆ ਦੀ ਕਿਸੇ ਵੀ ਵਾਚ ਦੇ ਮੁਕਾਬਲੇ ਸਭ ਤੋਂ ਵੱਧ ਹੈ। ਜੀ.ਪੀ.ਐੱਸ. ਮੋਡ 'ਚ ਵੀ 31 ਘੰਟਿਆਂ ਦੀ ਬੈਟਰੀ ਲਾਈਫ ਮਿਲਦੀ ਹੈ।

Forerunner 265 ਦੇ ਨਾਲ ਗੋਰਿਲਾ ਗਲਾਸ 4 ਦੀ ਪ੍ਰੋਟੈਕਸ਼ਨ ਮਿਲਦੀ ਹੈ। ਇਸਤੋਂ ਇਲਾਵਾ ਇਸ ਵਿਚ 1.3 ਇੰਚ ਦੀ ਐਮੋਲੇਡ ਡਿਸਪਲੇਅ ਹੈ। Garmin Forerunner 265 ਦੀ ਬੈਟਰੀ ਨੂੰ ਲੈ ਕੇ 13 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਜੀ.ਪੀ.ਐੱਸ. ਮੋਡ ਦੇ ਨਾਲ ਇਸਦੀ ਬੈਟਰੀ 20 ਘੰਟਿਆਂ ਤਕ ਚੱਲੇਗੀ। Garmin Forerunner 965 ਅਤੇ Garmin Forerunner 265 ਦੋਵਾਂ ਵਾਚ ਦੇ ਨਾਲ ਸਟੈਮਿਨਾ ਅਤੇ ਐਕਿਊਟ ਕ੍ਰੋਨਿਕ ਵਰਕਲੋਡ ਰੇਸ਼ਨ ਫੀਚਰ ਹੈ ਜੋ ਕਿ ਯੂਜ਼ਰਜ਼ ਦੀ ਸਿਹਤ ਨੂੰ ਟ੍ਰੈਕ ਕਰਨ ਲਈ ਹੈ।

Rakesh

This news is Content Editor Rakesh