ਪਲੇਅ ਸਟੋਰ ’ਤੇ ਮਿਲੇ ‘ਖਤਰਨਾਕ’ ਗੇਮਿੰਗ ਤੇ ਫੋਟੋ ਐਪਸ, ਇੰਝ ਬਚਾਓ ਆਪਣਾ ਡਾਟਾ

10/14/2019 5:39:35 PM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਲਗਾਤਾਰ ਅਜਿਹੇ ਆਪਸ ਸਾਹਮਣੇ ਆ ਰਹੇ ਹਨ ਜੋ ਮਾਲਵੇਅਰ ਨਾਲ ਪ੍ਰਭਾਵਿਤ ਹਨ ਜਾਂ ਤੁਹਾਡੇ ਐਂਡਰਾਇਡ ਡਿਵਾਈਸ ਲਈ ਖਤਰਨਾਕ ਹਨ। ਇਕ ਵਾਰ ਫਿਰ ਕੁਝ ਅਜਿਹੇ ਗੇਮਸ, ਐਪਸੀਕੇਸ਼ੰਸ ਅਤੇ ਫੋਟੋ ਐਪਸ ਸਾਹਮਣੇ ਆਏ ਹਨ ਜੋ ਯੂਜ਼ਰ ਦੇ ਡਿਵਾਈਸ ’ਚ ਮਾਲਵੇਅਰ ਪਹੁੰਚਾ ਸਕਦੇ ਹਨ। ਦਰਅਸਲ, ਇਕ ਐਂਟੀ ਮਾਲਵੇਅਰ ਕੰਪਨੀ Dr.Web ਦੀ ਰਿਪੋਰਟ ’ਚ ਪਤਾ ਲੱਗਾ ਹੈ ਕਿ ਗੂਗਲ ਪਲੇਅ ਸਟੋਰ ’ਤੇ ਅਜੇ ਵੀ ਕੁਝ ਖਤਰਨਾਕ ਐਪਸ ਮੌਜੂਦ ਹਨ। ਇਨ੍ਹਾਂ ’ਚ ਗੇਮਸ ਤੋਂ ਲੈ ਕੇ ਫੋਟੋ ਅਤੇ ਯੂਟਿਲਿਟੀ ਐਪਸ ਸ਼ਾਮਲ ਹਨ, ਜੋ ਮਾਲਵੇਅਰ ਨਾਲ ਪ੍ਰਭਾਵਿਤ ਹਨ ਅਤੇ ਯੂਜ਼ਰ ਦੇ ਡਿਵਾਈਸ ਲਈ ਵੀ ਖਤਰਨਾਕ ਹਨ। 

ਇਹ ਐਪਸ ਚੋਰੀ ਕਰ ਰਹੇ ਹਨ ਯੂਜ਼ਰਜ਼ ਦਾ ਡਾਟਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ ਕੁਝ ਐਪਸ ਅਜਿਹੇ ਹਨ ਜੋ ਬੈਂਕਿੰਗ ਟ੍ਰੋਜ਼ਨ (ਇਕ ਤਰ੍ਹਾਂ ਦਾ ਮਾਲਵੇਅਰ) ਦੇ ਨਾਲ ਆਉਂਦੇ ਹਨ। ਉਦਾਹਰਣ ਦੇ ਤੌਰ ’ਤੇ ਪਲੇਅ ਸਟੋਰ ’ਤੇ ਮੌਜੂਦ 'YoBit Trading' ਐਪ ਖੁਦ ਨੂੰ YoBit ਕ੍ਰਿਪਟੋ ਐਕਸਚੇਂਜ ਦਾ ਅਧਿਕਾਰਤ ਐਪ ਦੱਸਦਾ ਹੈ। ਹਾਲਾਂਕਿ, ਜੇਕਰ ਕੋਈ ਯੂਜ਼ਰ ਇਸ ਨੂੰ ਡਾਊਨਲੋਡ ਕਰਦਾ ਹੈ ਤਾਂ ਇਹ ਡਿਵਾਈਸ ਦੇ ਸਾਰੇ ਯੂਜ਼ਰ ਕ੍ਰੇਡੈਂਸ਼ੀਅਲ ਚੋਰੀ ਕਰ ਲੈਂਦਾ ਹੈ। ਇਸ ਤੋਂ ਇਲਾਵਾ ਫੈਮਲੀ ਮੈਂਬਰਾਂ ਨੂੰ ਟ੍ਰੈਕ ਕਰਨ ਲਈ ਦਿੱਤਾ ਗਿਆ Encontre Mais ਨਾਂ ਦਾ ਐਪ ਵੀ ਟ੍ਰੋਜ਼ਨ ਦੇ ਨਾਲ ਆਉਂਦਾ ਹੈ। ਇਹ ਟੈਕਸਟ ਮੈਸੇਜ ਰਾਹੀਂ ਯੂਜ਼ਰ ਦੇ ਡਿਵਾਈਸ ’ਚੋਂ ਪਰਸਨਲ ਡਾਟਾ ਚੋਰੀ ਕਰ ਲੈਂਦਾ ਹੈ। 

ਖਤਰਨਾਕ ਐਪਸ ਤੋਂ ਇੰਝ ਕਰ ਬਚਾਅ
ਗੂਗਲ ਪਲੇਅ ਸਟੋਰ ’ਤੇ ਪਹਿਲੀ ਝਲਕ ’ਚ ਇਹ ਪਤਾ ਕਰ ਪਾਉਣਾ ਬੇਹੱਦ ਮੁਸ਼ਕਲ ਹੈ ਕਿ ਕਿਹੜਾ ਐਪ ਖਤਰਨਾਕ ਹੈ ਅਤੇ ਕਿਹੜਾ ਨਹੀਂ। ਆਪਣੇ ਡਿਵਾਈਸ ਨੂੰ ਖਤਰਨਾਕ ਐਪਸ ਤੋਂ ਬਚਾਉਣ ਲਈ ਤੁਹਾਡੇ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜਦੋਂ ਕਦੇ ਵੀ ਕੋਈ ਐਪ ਡਾਊਨਲੋਡ ਕਰੋ ਤਾਂ ਇਸ ਗੱਲ ਦਾ ਧਿਆਨ ਰੱਖੇ ਕਿ ਇਹ ਅਧਿਕਾਰਤ ਡਿਵੈੱਲਪਰ ਨੇ ਬਣਾਈ ਹੋਵੇ। ਡਿਵੈੱਲਪਰ ਦਾ ਨਾਂ ਅਤੇ ਇਸ ਦੇ ਕਾਨਟੈਕਟ ਐਡਰੈੱਸ ਨੂੰ ਧਿਆਨ ਨਾਲ ਦੇਖੋ। ਗੂਗਲ ਸਰਚ ਕਰਕੇ ਪੁੱਸ਼ਟੀ ਕਰ ਲਓ ਕਿ ਕੀ ਇਹੀ ਇਸ ਐਪ ਦਾ ਅਧਿਕਾਰਤ ਡਿਵੈੱਲਪ ਹੈ? ਉਸ ਤੋਂ ਬਾਅਦ ਹੀ ਡਾਊਨਲੋਡ ਕਰੋ।