Galaxy S10 ਦਾ ਸਸਤਾ ਵੇਰੀਐਂਟ ਹੋ ਸਕਦੈ ਲਾਂਚ, ਜਾਣਕਾਰੀ ਲੀਕ

11/01/2019 1:28:35 AM

ਗੈਜੇਟ ਡੈਸਕ—ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੈਮਸੰਗ ਦੇ ਗਲੈਕਸੀ ਐੱਸ10 ਲਾਈਟ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਊਥ ਕੋਰੀਆ ਦੀ ਕੰਪਨੀ ਸੈਮਸੰਗ ਗਲੈਕਸੀ ਐੱਸ10 ਲਾਈਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੀ ਕੀਮਤ ਗਲੈਕਸੀ ਐੱਸ10 ਤੋਂ ਘੱਟ ਹੋਵੇਗੀ ਅਤੇ ਭਾਰਤ ਵਰਗੇ ਦੇਸ਼ਾਂ 'ਚ ਜ਼ਿਆਦਾ ਮਸ਼ਹੂਰ ਹੋ ਸਕਦਾ ਹੈ।

ਬੈਂਚਮਾਰਕ ਵੈੱਬਸਾਈਟ Geekbench  'ਤੇ ਗਲੈਕਸੀ ਐੱਸ10 ਲਾਈਟ ਨੂੰ ਮਾਡਲ ਨੰਬਰ SM G770F ਨਾਲ ਦੇਖਿਆ ਗਿਆ ਹੈ। ਇਥੋ ਹੀ ਇਸ ਸਮਾਰਟਫੋਨ ਦੀਆਂ ਹੋਰ ਜਾਣਕਾਰੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਹਨ। ਇਸ ਲਿਸਟਿੰਗ ਮੁਤਾਬਕ Galaxy S10 Lite 'ਚ Qualcomm Snapdragon 855 ਪ੍ਰੋਸੈਸਰ ਨਾਲ 8ਜੀ.ਬੀ. ਰੈਮ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਗਲੈਕਸੀ ਐੱਸ10 'ਚ ਵੀ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਹੀ ਹੈ। ਹਾਲਾਂਕਿ ਭਾਰਤੀ ਮਾਰਕੀਟ 'ਚ ਸੈਮਸੰਗ ਆਪਣੇ ਇਨਹਾਊਸ Exynos ਪ੍ਰੋਸੈਸਰ ਨਾਲ ਹੀ ਗਲੈਕਸੀ ਐੱਸ10 ਸੀਰੀਜ਼ ਦੀ ਵਿਕਰੀ ਕਰ ਰਹੀ ਹੈ। ਗੀਕਬੈਂਚ 'ਤੇ ਇਸ ਲਿਸਟਿੰਗ ਦੇ ਮੁਤਾਬਕ ਸੈਮਸੰਗ ਗਲੈਕਸੀ ਐੱਸ10 ਲਾਈਟ 'ਚ ਐਂਡ੍ਰਾਇਡ 10 ਬੈਸਟ ਸਾਫਟਵੇਅਰ ਦਿੱਤਾ ਜਾਵੇਗਾ।

ਫਿਲਹਾਲ ਗਲੈਕਸੀ ਐੱਸ10 ਲਾਈਟ ਨਾਲ ਜੁੜੀ ਕਿਸੇ ਤਰ੍ਹਾਂ ਦੀ ਤਸਵੀਰ ਸਾਹਮਣੇ ਨਹੀਂ ਆਈ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਗਲੈਕਸੀ ਏ91 ਦੀ ਤਰ੍ਹਾਂ ਹੀ ਹੋਵੇਗਾ ਜਿਸ ਨੂੰ ਜਲਦ ਹੀ ਲਾਂਚ ਕੀਤਾ ਜਾਣਾ ਹੈ। ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੋਵੇਗਾ ਅਤੇ ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 45W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ।

Karan Kumar

This news is Content Editor Karan Kumar