ਸੈਮਸੰਗ ਗਲੈਕਸੀ ਜੇ 6 ਪਲੱਸ ਦੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਆਈ ਸਾਹਮਣੇ

07/15/2018 6:21:38 PM

ਜਲੰਧਰ- ਇੰਫੀਨਿਟੀ ਡਿਸਪਲੇਅ ਡਿਜ਼ਾਈਨ ਵਾਲੇ ਸੈਮੰਸਗ ਗਲੈਕਸੀ ਜੇ 6 ਨੂੰ ਇਸ ਸਾਲ ਮਈ ਮਹੀਨੇ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ ਜਾਣਕਾਰੀ ਮਿਲ ਰਹੀਂ ਹੈ ਕਿ ਸੈਮਸੰਗ ਹੁਣ ਇਸ ਸਮਾਰਟਫੋਨ ਦੇ ਜ਼ਿਆਦਾ ਪਾਵਰਫੁਲ ਵੇਰੀਐਂਟ ਲਿਆਉਣ ਕਰ ਰਹੀਂ ਹੈ। ਇਕ ਨਵੀਂ ਰਿਪੋਰਟ ਦੇ ਮੁਤਾਬਕ ਸੈਮਸੰਗ ਗਲੈਕਸੀ ਜੇ 6 ਪਲੱਸ ਨੂੰ ਚੁਨਿੰਦਾ ਮਾਰਕੀਟਸ ਲਈ ਹੀ ਬਣਾਇਆ ਜਾ ਰਿਹਾ ਹੈ। ਹਾਲਾਂਕਿ ਭਾਰਤ 'ਚ ਇਸ ਸਮਾਰਟਫੋਨ ਨੂੰ ਸੈਮਸੰਗ ਗਲੈਕਸੀ ਆਨ 6 ਪਲੱਸ ਦੇ ਨਾਂ ਨਾਲ ਜਾਣਿਆ ਜਾਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਸਮਾਰਟਫੋਨ ਸਨੈਪਡ੍ਰੈਗਨ 450 ਪ੍ਰੋਸੈਸਰ 'ਤੇ ਕੰਮ ਕਰੇਗਾ।

ਐਕਸ ਡੀ ਏ ਡਿਵੈੱਲਪਰਸ ਦੀ ਰਿਪੋਰਟ ਮੁਤਾਬਕ, "j6plte" ਕੋਡਨੇਮ ਵਾਲੇ ਸੈਮਸੰਗ ਗਲੈਕਸੀ ਜੇ 6 ਪਲਸ ਵੇਰੀਐਂਟ ਬਾਰੇ 'ਚ ਸਭ ਤੋਂ ਪਹਿਲਾਂ ਇਕ contributor ਰਾਹੀਂ ਦੱਸਿਆ ਗਿਆ ਹੈ। "j6plte" ਦੇ ਫਾਰਮਵੇਅਰ ਫਾਈਲਸ ਤੋਂ ਪਤਾ ਚਲਦਾ ਹੈ ਕਿ ਮਾਡਲ ਨੰਬਰ Samsung "Samsung J6-Plus LTE CIS SER" ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਤੇ 4350 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ।

ਭਾਰਤ 'ਚ ਸੈਮਸੰਗ ਆਪਣੇ ਗਲੈਕਸੀ ਜੇ 6 ਪਲੱਸ ਹੈਂਡਸੈੱਟ ਨੂੰ ਗਲੈਕਸੀ ਆਨ 6 ਪਲੱਸ ਨਾਂ ਨਾਲ ਲਾਂਚ ਕਰ ਸਕਦੀ ਹੈ। ਯਾਦ ਹੋਵੇਗਾ ਕਿ ਗਲੈਕਸੀ ਜੇ 6 ਤੇ ਗਲੈਕਸੀ ਜੇ ਆਨ6 ਦੇ ਜ਼ਿਆਦਾਤਰ ਫੀਚਰਸ ਅਤੇ ਸਪੈਸੀਫੀਕੇਸ਼ਨਸ ਇਕ ਜਿਹੇ ਹੀ ਹਨ। ਰਿਪੋਰਟ 'ਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਇਸ ਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦਾ ਅਨੁਮਾਨ ਪੂਰੀ ਤਰਾਂ ਅੰਦਾਜਿਆਂ ਤੇ ਅਧਾਰਿਤ ਹੈ।

ਰਿਪੋਰਟ ਦੇ ਮੁਤਾਬਕ ਸੈਮਸੰਗ ਗਲੈਕਸੀ ਜੇ 6 ਪਲੱਸ 'ਚ ਇੰਚ ਦੀ ਐੈੱਚ ਡੀ ਪਲੱਸ (720x1480) ਸੁਪਰ ਏਮੋਲੇਡ ਡਿਸਪਲੇਅ ਹੋਵੇਗਾ। ਇਸ ਦਾ ਆਸਪੈਕਟ ਰੇਸ਼ੀਓ 18 5 9 ਹੈ। ਇਹ ਸਿੰਗਲ ਸੈਲਫੀ ਕੈਮਰੇ ਤੇ ਐੱਲ ਈ ਡੀ ਫਲੈਸ਼ ਦੇ ਨਾਲ ਆਵੇਗਾ। ਇਹ ਆਉਟ ਆਫ ਬਾਕਸ ਐਂਡ੍ਰਾਇਡ ਓਰੀਓ 'ਤੇ ਚੱਲੇਗਾ। ਹਾਲਾਂਕਿ ਗਲੈਕਸੀ ਜੇ6 ਪਲੱਸ ਦੀ ਕੀਮਤ ਤੇ ਉਪਲਬੱਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।