ਹੁਣ ਹਨ੍ਹੇਰੇ ’ਚ ਵੀ ਚਮਕੇਗਾ ਐਪਲ ਦਾ ਲੋਗੋ, ਕੰਪਨੀ ਲਿਆ ਰਹੀ ਨਵਾਂ ਫੀਚਰ

10/01/2019 12:52:13 PM

ਗੈਜੇਟ ਡੈਸਕ– ਅਮਰੀਕਾ ਦੀ ਟੈੱਕ ਕੰਪਨੀ ਐਪਲ ਨੇ ਸਤੰਬਰ ਦੀ ਸ਼ੁਰੂਆਤ ’ਚ ਆਈਫੋਨ 11 ਸੀਰੀਜ਼ ਨੂੰ ਲਾਂਚ ਕੀਤਾ ਸੀ। ਉਥੇ ਹੀ ਭਾਰਤ ’ਚ ਆਈਫੋਨ 11 ਨੂੰ ਸਭ ਤੋਂ ਜ਼ਿਆਦਾ ਖਰੀਦਿਆ ਗਿਆ ਹੈ ਪਰ ਐਪਲ ਬੀਤੇ ਕਈ ਦਿਨਾਂ ਤੋਂ ਆਪਣੇ ਲੋਗੋ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਰਿਪੋਰਟਾਂ ਮੁਤਾਬਕ, ਐਪਲ ਆਉਣ ਵਾਲੇ ਆਈਫੋਨ ਦੇ ਬੈਕ ’ਚ ਖਾਸ ਤਰ੍ਹਾਂ ਦਾ ਲੋਗੋ ਦੇਵੇਗੀ, ਜੋ ਨੋਟੀਫਿਕੇਸ਼ਨ ਦੇ ਆਉਣ ’ਤੇ ਚਮਕੇਗਾ। ਕੰਪਨੀ ਜਲਦੀ ਹੀ ਗਲੋਇੰਗ ਲੋਗੋ ਲਈ ਪੇਟੈਂਟ ਵੀ ਫਾਇਲ ਕਰ ਸਕਦੀ ਹੈ। ਐਪਲ ਲੰਬੇ ਸਮੇਂ ਤੋਂ ਗਲੋਇੰਗ ਲੋਗੋ ’ਤੇ ਕੰਮ ਕਰ ਰਹੀ ਸੀ। ਦੂਜੇ ਪਾਸੇ ਆਈਫੋਨ ਯੂਜ਼ਰਜ਼ ’ਚ ਵੀ ਗਲੋਇੰਗ ਲੋਗੋ ਦੀ ਮੰਗ ਦੇਖਣ ਨੂੰ ਮਿਲੀ ਹੈ। ਕੰਪਨੀ ਨੇ ਇਸ ਲੋਗੋ ਲਈ ਕਈ ਮਾਰਕੀਟ ਰਿਸਰਚ ਕੀਤੇ ਹਨ, ਜਿਨ੍ਹਾਂ ’ਚ ਗਾਹਕਾਂ ਨੇ ਇਸ ਫੀਚਰ ਨੂੰ ਪਸੰਦ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਐਪਲ ਦਾ ਲੋਗੋ ਵੱਖ-ਵੱਖ ਨੋਟੀਫਿਕੇਸ਼ਨ ਲਈ ਵੱਖ-ਵੱਖ ਲਾਈਟ ਦੇ ਨਾਲ ਚਮਕੇਗਾ। 

PunjabKesari

ਇੰਝ ਚਮਕੇਗਾ ਐਪਲ ਲੋਗੋ
ਪੇਟੈਂਟ ਮੁਤਾਬਕ, ਐਪਲ ਆਈਫੋਨ ਦੇ ਬੈਕ ’ਤੇ ਇਕ ਟ੍ਰਾਂਸਪੇਰੈਂਟ ਲੇਅਰ ਦੇਵੇਗੀ। ਇਸ ਲੇਅਰ ਕਾਰਨ ਲੋਗੋ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਲਾਈਟ ਦੇ ਨਾਲ ਚਮਕੇਗਾ। ਆਈਫੋਨ ਦਾ ਗਲੋਇੰਗ ਲੋਗੋ Circuitry ਰਾਹੀਂ ਕੰਟਰੋਲ ਕੀਤਾ ਜਾਵੇਗਾ, ਜੋ ਤੈਅ ਕਰੇਗਾ ਕਿ ਨੋਟੀਫਿਕੇਸ਼ਨ ਮੈਸੇਜ ਜਾਂ ਮਿਸਡ ਕਾਲ ਹੈ। 

ਉਥੇ ਹੀ ਦੂਜੇ ਪਾਸੇ ਆਈਫੋਨ ਯੂਜ਼ਰਜ਼ ਗਲੋਇੰਗ ਲਾਈਟ ਨੂੰ ਆਪਣੇ ਹਿਸਾਬ ਨਾਲ ਬਦਲ ਸਕਣਗੇ। ਦੱਸ ਦੇਈਏ ਕਿ ਐਪਲ ਦੇ ਗਲੋਇੰਗ ਲੋਗੋ ਦੀ ਜਾਣਕਾਰੀ ਪੇਟੈਂਟ ਤੋਂ ਮਿਲੀ ਹੈ ਪਰ ਅਜੇ ਤਕ ਕੰਪਨੀ ਨੇ ਗਲੋਇੰਗ ਲੋਗੋ ਫੀਚਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। 


Related News