Fujifilm ਨੇ ਲਾਂਚ ਕੀਤਾ ਐਂਟਰੀ ਲੈਵਲ ਮਿਰਰਲੈੱਸ ਕੈਮਰਾ X-A7

09/16/2019 10:41:47 AM

ਗੈਜੇਟ ਡੈਸਕ– Fujifilm ਨੇ ਆਪਣਾ ਐਂਟਰੀ ਲੈਵਲ ਮਿਰਰਲੈੱਸ ਕੈਮਰਾ X-A7 ਲਾਂਚ ਕਰ ਦਿੱਤਾ ਹੈ। ਇਸ ਕੈਮਰੇ ਵਿਚ ਕੰਪਨੀ ਨੇ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ। ਇਸ ਨੂੰ ਕੰਪਨੀ ਦੇ ਪੁਰਾਣੇ X-A5 ਦੀ ਸਫਲਤਾ ਤੋਂ ਬਾਅਦ ਲਿਆਂਦਾ ਗਿਆ ਹੈ। Fujifilm X-A7 ਕੈਮਰੇ ਵਿਚ 24.2 ਮੈਗਾਪਿਕਸਲ ਵਾਲਾ CMOS ਸੈਂਸਰ ਲੱਗਾ ਹੈ, ਜੋ ਬਹੁਤ ਤੇਜ਼ੀ ਨਾਲ ਆਟੋਫੋਕਸ ਕਰਦਾ ਹੈ। ਇਸ ਵਿਚ ਫੇਸ ਡਿਟੈਕਸ਼ਨ ਫੀਚਰ ਦੀ ਸੁਪੋਰਟ ਵੀ ਸ਼ਾਮਲ ਕੀਤੀ ਗਈ ਹੈ।

ਵੀਡੀਓ ਦੀ ਗੱਲ ਕਰੀਏ ਤਾਂ  Fujifilm X-A7 ਬਹੁਤ ਵਧੀਆ 4K ਵੀਡੀਓ 30 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 1080p ਵੀਡੀਓ ਰਿਕਾਰਡ ਕੀਤੀ ਸਕਦੀ ਹੈ। ਲੈੱਨਜ਼ ਨਾਲ ਇਸ ਕੈਮਰੇ ਦਾ ਭਾਰ 455 ਗ੍ਰਾਮ ਦੱਸਿਆ ਗਿਆ ਹੈ। ਇਸ ਦੀ ਕੀਮਤ Fujinon XC 15-45mm ਕਿੱਟ ਲੈੱਨਜ਼ ਨਾਲ 700 ਡਾਲਰ ਰੱਖੀ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ 24 ਅਕਤੂਬਰ ਨੂੰ ਅਮਰੀਕਾ 'ਚ ਮੁਹੱਈਆ ਕਰਵਾਇਆ ਜਾਵੇਗਾ।