Fujifilm X-A7 ਮਿਰਰਲੈੱਸ ਕੈਮਰਾ ਲਾਂਚ, ਜਾਣੋ ਕੀਮਤ

11/12/2019 5:05:33 PM

ਗੈਜੇਟ ਡੈਸਕ– ਜਪਾਨ ਦੀ ਟੈੱਕ ਕੰਪਨੀ Fujifilm ਨੇ ਸੋਮਵਾਰ ਨੂੰ ਭਾਰਤ ’ਚ ਆਪਣਾ ਸਭ ਤੋਂ ਖਾਸ ਮਿਰਰਲੈੱਸ ਕੈਮਰਾ Fujifilm X-A7 ਲਾਂਚ ਕੀਤਾ ਹੈ। ਯੂਜ਼ਰਜ਼ ਨੂੰ ਇਸ ਕੈਮਰੇ ’ਚ 24.24 ਮੈਗਾਪਿਕਸਲ ਏ.ਪੀ.ਐੱਸ.-ਸੀ ਸੈਂਸਰ ਮਿਲੇਗਾ। ਉਥੇ ਹੀ ਕੰਪਨੀ ਨੇ ਇਸ ਕੈਮਰਾ ਦੀ ਕੀਮਤ 59,999 ਰੁਪਏ ਰੱਖੀ ਹੈ ਅਤੇ ਨਾਲ ਹੀ ਇਸ ਡਿਵਾਈਸ ਦੇ ਖਰੀਦਾਰਾਂ ਨੂੰ ਫਿਊਜੀਨਾਨ ਐਕਸ.ਸੀ. 15-45 mm ਦੀ ਲੈੱਨਜ਼ ਕਿੱਟ ਦਿੱਤੀ ਜਾਵੇਗੀ। Fujifilm X-A7 ਕੈਮਰਾ ਕੈਮਲ, ਡਾਰਕ ਸਿਲਵਰ, ਮਿੰਟ ਗ੍ਰੀਨ, ਨੇਵੀ ਬਲਿਊ ਅਤੇ ਸਿਲਵਰ ਕਲਰ ਆਪਸ਼ਨ ’ਚ ਉਪਲੱਬਧ ਹੈ। 

ਟ੍ਰੈਵਲ ਫੋਟੋਗ੍ਰਾਫਰਾਂ ਲਈ ਬੈਸਟ ਹੈ ਇਹ ਕੈਮਰਾ
ਕੰਪਨੀ ਨੇ ਇਸ ਤੋਂ ਪਹਿਲਾਂ Fujifilm X-A7 ਨੂੰ ਸਤੰਬਰ ’ਚ ਗਲੋਬਲ ਪੱਧਰ ’ਤੇ ਪੇਸ਼ ਕੀਤਾ ਸੀ। ਉਥੇ ਹੀ ਅਮਰੀਕਾ ’ਚ ਗਾਹਕਾਂ ਨੂੰ ਇਸ ਕੈਮਰੇ ਦੇ ਨਾਲ ਫਿਊਜੀਨਾਨ ਐਕਸ.ਸੀ. 15-45 ਐੱਫ 3.5-5.6 ਓ.ਆਈ.ਐੱਸ. ਪੀ.ਜ਼ੈੱਡ mm ਲੈੱਨਜ਼ ਕਿੱਟ ਦਿੱਤੀ ਗਈ ਸੀ। ਉਥੇ ਹੀ ਟ੍ਰੈਵਲ ਫੋਟੋਗ੍ਰਾਫਰਾਂ ਅਤੇ ਬਲਾਗਰਾਂ ਲਈ ਇਹ ਇਕ ਬਿਹਤਰ ਕੈਮਰਾ ਹੈ, ਕਿਉਂਕਿ ਇਸ ਵਿਚ ਉਨ੍ਹਾਂ ਨੂੰ ਸ਼ਾਨਦਾਰ ਲੈੱਨਜ਼ ਦੇ ਨਾਲ ਕਈ ਫੀਚਰਜ਼ ਮਿਲਣਗੇ। 

ਫੋਟੋਗ੍ਰਾਫਰਾਂ ਨੂੰ ਮਿਲਣਗੇ ਖਾਸ ਫੀਚਰਜ਼
ਯੂਜ਼ਰਜ਼ ਨੂੰ ਇਸ ਕੈਮਰਾ ’ਚ ਕੈਜੁਅਲ ਸਨੈਪਸ਼ਾਟਸ ਕਲਿੱਕ ਕਰਨ ਦਾ ਮੌਕਾ ਮਿਲੇਗਾ। ਨਾਲ ਹੀ ਕੰਪਨੀ ਨੇ ਇਸ ਡਿਵਾਈਸ ’ਚ 3.5 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਅਤੇ 1,000 candelas ਦਿੱਤੇ ਹਨ। ਇਸ ਕੈਮਰੇ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਯੂਜ਼ਰਜ਼ ਨੂੰ ਇਸ ਵਿਚ ਵੱਖ-ਵੱਖ ਐਂਗਲ ਨੂੰ ਮਾਨਿਟਰ ਕਰਨ ਦਾ ਸਪੋਰਟ ਦਿੱਤਾ ਗਿਆ ਹੈ, ਜਿਸ ਨਾਲ ਹਰ ਇਕ ਐਂਗਲ ’ਤੇ ਸ਼ਾਨਦਾਰ ਤਸਵੀਰ ਕਲਿੱਕ ਕਰ ਸਕਣਗੇ। ਇਸ ਤੋਂ ਇਲਾਵਾ ਡਿਵਾਈਸ ’ਚ ਪੋਟਰੇਟ ਇੰਹੈਂਸਰ ਮੋਡ ਦਿੱਤਾ ਗਿਆ ਹੈ, ਜੋ ਸੈਲਫ ਪੋਟਰੇਟ ਦੀ ਕੁਆਲਿਟੀ ਨੂੰ ਬਿਹਤਰ ਬਣਾਉਂਦਾ ਹੈ। 

ਇਸ ਮਿਰਰਲੈੱਸ ਕੈਮਰੇ ’ਚ 24.2 ਮੈਗਾਪਿਕਸਲ ਦਾ ਏ.ਪੀ.ਐੱਸ.-ਸੀ. ਸੀਮਾਸ ਸੈਂਸਰ ਮਿਲੇਗਾ, ਜਿਸ ਦੇ 425 ਪੀ.ਡੀ.ਏ.ਐੱਫ. ਅੰਕ ਹਨ। ਉਥੇ ਹੀ ਇਸ ਦਾ ਸੈਂਸਰ ਪੁਰਾਣੇ ਮਾਡਲ ਦੇ ਮੁਕਾਬਲੇ 8.5 ਟਾਈਮਸ ਵੱਡਾ ਹੈ। ਕੰਪਨੀ ਨੇ Fujifilm X-A5 ਨੂੰ ਸਾਲ ਦੀ ਸ਼ੁਰੂਆਤ ’ਚ ਪੇਸ਼ ਕੀਤਾ ਸੀ।  

Fujifilm X-A7 ਦੇ ਹੋਰ ਫੀਚਰਜ਼
ਇਸ ਕੈਮਰਾ ਦੀ ਆਈ.ਐੱਸ.ਓ. ਰੇਂਜ 100-12,800, ਜਿਸ ਨੂੰ 25,600 ਤਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਗਾਹਕਾਂ ਨੂੰ ਇਕ ਐੱਸ.ਡੀ. ਕਾਰਡ ਸਲਾਟ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਮਿੰਨੀ ਐੱਚ.ਡੀ.ਐੱਮ.ਆਈ. ਪੋਰਟ, ਮਾਈਕ੍ਰੋ ਯੂ.ਐੱਸ.ਬੀ. ਪੋਰਟ, ਇਨ-ਬਿਲਟ ਬਲੂਟੁੱਥ 4.2, ਵਾਈ-ਫਾਈ 802 ਵਰਗੇ ਫੀਚਰਜ਼ ਦਿੱਤੇ ਹਨ।