Fujifilm ਨੇ ਲਾਂਚ ਕੀਤਾ 102 MP ਮਿਰਰਲੈੱਸ ਕੈਮਰਾ

05/24/2019 10:40:41 AM

ਗੈਜੇਟ ਡੈਸਕ– ਜਾਪਾਨ ਦੀ ਕੈਮਰਾ ਨਿਰਮਾਤਾ ਕੰਪਨੀ Fujifilm ਨੇ ਨਵਾਂ 102 ਮੈਗਾਪਿਕਸਲ ਮਿਰਰਲੈੱਸ ਕੈਮਰਾ ਲਾਂਚ ਕਰ ਦਿੱਤਾ ਹੈ। ਫੂਜੀਫਿਲਮ  GFX100 ਕੈਮਰੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈਕਿ ਇਹ ਘੱਟ ਲਾਈਟ ਹੋਣ 'ਤੇ ਵੀ ਚੰਗੀਆਂ ਫੋਟੋਆਂ ਖਿੱਚਦਾ ਹੈ। ਫੂਜੀਫਿਲਮ ਨੇ ਦੱਸਿਆ ਕਿ ਕੰਪਨੀ ਦਾ ਇਹ ਪਹਿਲਾ ਮੀਡੀਅਮ ਫਾਰਮੈਟ ਕੈਮਰਾ ਹੈ, ਜਿਸ ਵਿਚ ਆਟੋਫੋਕਸ ਤੋਂ ਇਲਾਵਾ ਫੇਸ/ਆਈ ਡਿਟੈਕਸ਼ਨ ਫੀਚਰ ਦਿੱਤਾ ਗਿਆ ਹੈ।

4K ਵੀਡੀਓ ਬਣਾਉਣ ਲਈ ਲਿਆ ਸਕਦੇ ਹੋ ਵਰਤੋਂ 'ਚ
ਇਸ ਕੈਮਰੇ ਵਿਚ 30 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 4K ਵੀਡੀਓ ਰਿਕਾਰਡ ਕੀਤਾ ਜਾ ਸਕਦਾ ਹੈ, ਮਤਲਬ ਹਾਈ ਕੁਆਲਿਟੀ ਵੀਡੀਓ ਫੁਟੇਜ ਲਈ ਇਸ ਦੀ ਵਰਤੋਂ ਕਰ ਸਕਦੇ ਹਾਂ।

ਟੱਚ ਡਿਸਪਲੇਅ
ਫੂਜੀਫਿਲਮ GFX100 ਕੈਮਰੇ ਦੇ ਰੀਅਰ 'ਚ ਟੱਚ ਡਿਸਪਲੇਅ ਲੱਗੀ ਹੈ, ਜਿਸ ਨੂੰ ਲੋੜ ਪੈਣ 'ਤੇ ਘੁਮਾਇਆ ਵੀ ਜਾ ਸਕਦਾ ਹੈ। ਇਸ ਵਿਚ ਡਿਊਲ UHS-II ਕਾਰਡ ਸਲਾਟਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਿਊਲ ਬੈਟਰੀਆਂ ਦੀ ਸੁਪੋਰਟ ਵੀ ਇਸ ਵਿਚ ਸ਼ਾਮਲ ਹੈ। ਇਸ ਰਾਹੀਂ 16 ਬਿਟ RAW ਇਮੇਜਿਜ਼ ਵੀ ਲਈਆਂ ਜਾ ਸਕਦੀਆਂ ਹਨ, ਜਿਸ ਵਿਚ ਤੁਹਾਨੂੰ ਕਲੀਅਰ ਹਾਈਲਾਈਟਸ ਅਤੇ ਸ਼ੈਡੋਜ਼ ਵੀ ਦੇਖਣ ਨੂੰ ਮਿਲਣਗੀਆਂ।

ਸਮੂਥ ਸਕਿਨ ਇਫੈਕਟ
GFX100 ਕੈਮਰੇ ਵਿਚ ਖਾਸ ਸਮੂਥ ਸਕਿਨ ਇਫੈਕਟ ਸ਼ਾਮਲ ਕੀਤਾ ਗਿਆ ਹੈ, ਜੋ ਤੁਹਾਡੀ ਅਜਿਹੀ ਫੋਟੋ ਖਿੱਚੇਗਾ ਕਿ ਤੁਹਾਨੂੰ ਐਡੀਟਿੰਗ ਕਰਨ ਦੀ ਵੀ ਲੋੜ ਨਹੀਂ ਪਵੇਗੀ। ਫੂਜੀਫਿਲਮ ਨੇ ਦੱਸਿਆ ਕਿ  GFX100 ਕੈਮਰੇ ਨੂੰ ਖਾਸ ਤੌਰ 'ਤੇ ਧੂੜ-ਮਿੱਟੀ ਅਤੇ ਨਮੀ-ਰੋਕੂ ਬਣਾਇਆ ਗਿਆ ਹੈ। ਕੈਮਰੇ ਦੀ ਕੀਮਤ ਬਿਨਾਂ ਲੈਂਜ਼ ਦੇ 10 ਹਜ਼ਾਰ ਅਮਰੀਕੀ ਡਾਲਰ ਮਤਲਬ 6.96 ਲੱਖ ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ 27 ਜੂਨ ਤੋਂ ਸ਼ੁਰੂ ਹੋਵੇਗੀ।