Fujifilm ਨੇ 26MP ਸੈਂਸਰ ਨਾਲ ਪੇਸ਼ ਕੀਤਾ ਨਵਾਂ X-T100 ਕੈਮਰਾ

05/26/2018 9:13:54 PM

ਜਲੰਧਰ—ਜਾਪਾਨੀ ਕੈਮਰਾ ਨਿਰਮਾਤਾ ਕੰਪਨੀ ਫੁਜੀਫਿਲਮ ਨੇ ਨਵਾਂ X-T100 ਨਾਮਕ ਮਿਰਰਲੈਸ ਕੈਮਰਾ ਲਾਂਚ ਕਰ ਦਿੱਤਾ ਹੈ। ਇਸ ਕੈਮਰੇ ਦੀ ਖਾਸੀਅਤ ਇਸ 'ਚ ਦਿੱਤੇ ਗਏ ਆਟੋਮੈਟਿਕ ਸੀਨ ਰਿਕਾਗਨੀਸ਼ਨ, ਇੰਟਰਚੇਂਜੇਬਲ ਲੈਂਸ ਅਤੇ ਬਲੂਟੁੱਥ ਕੁਨੈਕਟੀਵਿਟੀ ਫੀਚਰਸ ਦਾ ਸ਼ਾਮਲ ਹੋਣਾ ਹੈ। ਨਵਾਂ ਫੁਜੀਫਿਲਮ ਐਕਸ-ਟੀ100 ਕੈਮਰਾ ਹਾਲ ਹੀ 'ਚ ਲਾਂਚ ਹੋਏ ਐਕਸ-ਏ5 ਅਤੇ ਐਕਸ-ਟੀ 20 ਕੈਮਰਿਆਂ ਵਿਚਾਲੇ ਐਕਸ-ਸੀਰੀਜ਼ 'ਚ ਆਉਂਦਾ ਹੈ। ਇਹ ਨਵਾਂ ਕੈਮਰਾ ਜੂਨ ਮਹੀਨੇ ਤੋਂ ਅਮਰੀਕਾ ਅਤੇ ਕੈਨੇਡਾ 'ਚ ਬਲੈਕ, ਸ਼ੈਮਪੇਨ ਗੋਲਡ ਅਤੇ ਡਾਰਕ ਸਿਲਵਰ ਕਲਰ ਵੇਰੀਐਂਟਸ 'ਚ ਉਪਲੱਬਧ ਹੋਵੇਗਾ। 


ਕੀਮਤ
ਫੁਜੀਲਿਫਮ ਦੇ ਇਸ ਨਵੇਂ ਕੈਮਰੇ ਐਕਸ-ਟੀ100 ਨੂੰ ਕੰਪਨੀ ਨੇ ਫੁਜੀਨਾਨ ਐਕਸਸੀ 15-45 ਮਿਮੀਐਫ 3.5-5.6 ਓ.ਆਈ.ਐੱਸ. ਪੀ.ਜ਼ੈੱਡ. ਲੈਂਸ ਨਾਲ $ 699.95 (ਲਗਭਗ 47,8000 ਰੁਪਏ) 'ਚ ਪੇਸ਼ ਕੀਤਾ ਹੈ, ਜਦਕਿ ਕੈਮਰੇ ਦੀ ਬਾਡੀ ਕੀਮਤ $ 599.95 (ਲਗਭਗ 41,000 ਰੁਪਏ) ਹੈ।


FujifilmX-T100
ਫੁਜੀਫਿਲਮ ਐਕਸ-ਟੀ 100 'ਚ 24 ਮੈਗਾਪਿਕਸਲ APS-C CMOS ਸੈਂਸਰ ਹੈ ਜਿਸ 'ਚ ਬੇਅਰ ਫਿਲਟਰ ਅਤੇ ਇਕ ਫੇਜ ਡਿਟੈਕਸ਼ਨ ਆਟੋਫੋਕਸ (ਪੀ.ਡੀ.ਏ.ਐੱਫ.) ਸਿਸਟਮ 91 ਫੋਕਸ ਪੁਆਇੰਟਸ ਨਾਲ ਦਿੱਤਾ ਗਿਆ ਹੈ। ਕੰਪਨੀ ਨੇ ਇਸ 'ਚ 3-ਇੰਚ ਦੀ ਟੀ.ਐੱਫ.ਟੀ. ਐੱਸ.ਸੀ.ਡੀ. ਦਿੱਤੀ ਹੈ। ਇਸ 'ਚ 200-12800 ਦੀ ਆਈ.ਐੱਸ.ਓ. ਰੇਂਜ ਦਿੱਤੀ ਗਈ ਹੈ ਜਿਸ ਨੂੰ ਹੋਰ 100-51200 ਤਕ ਵਧਾਇਆ ਜਾ ਸਕਦਾ ਹੈ।


ਇਹ ਨਵਾਂ ਕੈਮਰਾ 15FPS  'ਤੇ ਸਾਮਾਨ ਵੀਡੀਓ ਸ਼ੂਟ ਅਤੇ 60FPS 'ਤੇ ਫੁੱਲ ਐੱਚ.ਡੀ. ਵੀਡੀਓ ਰਿਕਾਡਿੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਕੈਮਰੇ 'ਚ ਕੁਨੈਕਟੀਵਿਟੀ ਲਈ ਬਲੂਟੁੱਥ (V4.1 LE), ਵਾਈ-ਫਾਈ (802.11 b/g/n), 2.0 ਯੂ.ਐੱਸ.ਬੀ. ਮਾਈਕ੍ਰੋ-ਐੱਚ.ਡੀ.ਐੱਮ.ਆਈ. ਅਤੇ ਮਾਈਕ੍ਰੋਫੋਨ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਐਕਸ-ਟੀ 100 ਦੀ ਬੈਟਰੀ ਫੁੱਲ ਚਾਰਜ 'ਤੇ 430 ਸ਼ਾਟਸ ਪ੍ਰਦਾਨ ਕਰਨ 'ਚ ਸਮਰਥ ਹੈ ਅਤੇ 121x83x47mm ਦੇ ਇਸ ਕੈਮਰੇ ਦਾ ਵਜ਼ਨ 448 ਗ੍ਰਾਮ ਹੈ।aa