BSNL ਦੇ ਹੁਣ ਇਨ੍ਹਾਂ ਪਲਾਨਸ ''ਚ ਵੀ ਮਿਲੇਗੀ ਫ੍ਰੀ ਪ੍ਰਾਈਮ ਮੈਂਬਰਸ਼ਿਪ

08/16/2019 1:11:14 AM

ਜਲੰਧਰ—ਹਾਲ ਹੀ 'ਚ ਜਿਓਫਾਈਬਰ ਦਾ ਐਲਾਨ AGM ਦੌਰਾਨ ਕੀਤਾ ਗਿਆ। ਇਸ ਐਲਾਨ ਨੇ ਇੰਡੀਅਨ ਬ੍ਰਾਡਬੈਂਡ ਮਾਰਕੀਟ 'ਚ ਖਲਬਲੀ ਮਚਾ ਦਿੱਤੀ ਹੈ। ਜਦਕਿ ਰਿਲਾਇੰਸ ਜਿਓ ਦੁਆਰਾ ਅਜੇ ਪਲਾਸਨ ਦਾ ਐਲਾਨ ਵੀਂ ਕੀਤਾ ਗਿਆ ਹੈ, ਫਿਰ ਵੀ ਮੁਕਾਬਲੇਬਾਜ਼ ਕੰਪਨੀਆਂ ਹਰ ਤਰ੍ਹਾਂ ਦੇ ਗਾਹਕਾਂ ਵਿਚਾਲੇ ਪੈਠ ਬਣਾਏ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਵਿਚਾਲੇ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦੁਆਰਾ ਵੀ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੰਪਨੀ ਨੇ ਆਪਣੇ ਬ੍ਰਾਡਬੈਂਡ ਲਈ ਹਰ ਨਵੇਂ ਆਫਰ ਨੂੰ ਪੇਸ਼ ਕੀਤਾ ਹੈ।

ਬੀ.ਐੱਸ.ਐੱਨ.ਐੱਲ. ਨੇ ਸ਼ੁਰੂਆਤ 'ਚ ਉਨ੍ਹਾਂ ਸਬਸਕਰਾਈਬਰਸ ਨੂੰ ਐਮਾਜ਼ੋਨ ਪ੍ਰਾਈਮ ਦੇਣੀ ਸ਼ੁਰੂ ਕੀਤੀ ਹੈ ਜੋ 745 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਮੰਥਲੀ ਪਲਾਨ ਖਰੀਦਦੇ ਹਨ। ਪਰ ਬਾਅਦ 'ਚ ਕੰਪਨੀ ਨੇ ਇਸ ਆਫਰ 'ਚ ਬਦਲਾਅ ਕੀਤਾ ਅਤੇ ਯੂਜ਼ਰਸ ਨੂੰ ਦੱਸਿਆ ਹੈ ਕਿ 499 ਰੁਪਏ ਜਾਂ ਇਸ ਤੋਂ ਹੇਠਲੇ ਬ੍ਰਾਡਬੈਂਡ ਪਲਾਨਸ 'ਚ ਵੀ ਗਾਹਕਾਂ ਨੂੰ ਐਮਾਜ਼ੋਨ ਪ੍ਰਾਈਮ ਸਬਸਕਰੀਪਸ਼ਨ ਮਿਲੇਗਾ, ਹਾਲਾਂਕਿ ਇਹ ਕੁਝ ਸ਼ਰਤਾਂ ਸ਼ਾਮਲ ਹਨ।

ਬੀ.ਐੱਸ.ਐੱਨ.ਐੱਲ. ਨੇ ਆਪਣੇ ਬ੍ਰਾਡਬੈਂਡ ਪਲਾਨ ਦੇ ਕੈਸ਼ਬੈਕ ਸਕਿਮ 'ਚ ਬਦਲਾਅ ਕੀਤਾ ਹੈ। ਜਿਥੇ ਹੁਣ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦਿੱਤੀ ਜਾ ਰਹੀ ਹੈ।ਬੀ.ਐੱਸ.ਐੱਨ.ਐੱਲ. ਦੁਆਰਾ ਬ੍ਰਾਡਬੈਂਡ ਪਲਾਨਸ 'ਚ 25 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਨ੍ਹਾਂ ਪਲਾਨਸ 'ਚ DSL, ਭਾਰਤ ਫਾਈਬਰ ਅਤੇ BBoWiFi ਸ਼ਾਮਲ ਹੈ। ਜੋ ਨਵੇਂ ਜਾਂ ਪੁਰਾਣੇ ਬੀ.ਐੱਸ.ਐੱਨ.ਐੱਲ. ਗਾਹਕ 900 ਰੁਪਏ ਦੇ ਹੇਠਲੇ ਬ੍ਰਾਡਬੈਂਡ ਪਲਾਨ ਖਰੀਦਣਗੇ ਉਨ੍ਹਾਂ ਨੂੰ ਕੈਸ਼ਬੈਕ ਆਫਰ ਅਤੇ ਐਮਾਜ਼ੋਨ ਪ੍ਰਾਈਸ ਮੈਂਬਰਸ਼ਿਪ ਮਿਲੇਗੀ। ਇਨ੍ਹਾਂ 'ਚ 499 ਰੁਪਏ ਦੇ ਹੇਠਲੇ ਪਲਾਨ ਵੀ ਸ਼ਾਮਲ ਹਨ। ਬੀ.ਐੱਸ.ਐੱਨ.ਐੱਲ. ਦੁਆਰਾ 499 ਰੁਪਏ ਦੇ ਹੇਠਲੇ ਪਲਾਨ 'ਚ 15 ਫੀਸਦੀ ਕੈਸ਼ਬੈਕ, 499 ਰੁਪਏ ਜਾਂ 900 ਰੁਪਏ ਦੇ ਪਲਾਨ 'ਚ 20 ਫੀਸਦੀ ਕੈਸ਼ਬੈਕ ਅਤੇ 900 ਰੁਪਏ ਦੇ ਉੱਤੇ ਦੇ ਪਲਾਨ 'ਚ 25 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ।

Karan Kumar

This news is Content Editor Karan Kumar