ਹਾਰਟ ਰੇਟ ਸੈਂਸਰ ਤੇ NFC ਫੀਚਰਸ ਨਾਲ ਲਾਂਚ ਹੋਈ ਸਪੋਰਟ ਸਮਾਰਟਵਾਚ

11/09/2018 11:38:32 AM

ਗੈਜੇਟ ਡੈਸਕ- Fossil ਨੇ ਆਪਣੀ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ, ਜਿਸ ਨੂੰ Sport Smartwatch ਦਾ ਨਾਂ ਦਿੱਤਾ ਗਿਆ ਹੈ। ਇਹ ਵਿਅਰੇਬਲ ਉਨ੍ਹਾਂ ਕੁਝ ਸਮਾਰਟਵਾਚਸ 'ਚੋਂ ਹੈ ਜੋ ਕਿ ਕੁਆਲਕਾਮ ਸਨੈਪਡ੍ਰੈਗਨ 3100 ਪਲੇਟਫਾਰਮ 'ਤੇ ਅਧਾਰਿਤ ਹਨ। ਇਸ ਤੋਂ ਇਲਾਵਾ ਇਹ ਸਮਾਰਟਵਾਚ ਗੂਗਲ ਵਿਅਰ ਓ. ਐੱਸ 'ਤੇ ਕੰਮ ਕਰਦੀ ਹੈ। 

ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ Fossil Sport Smartwatch 'ਚ ਉਹ ਸਭ ਹੈ ਜੋ ਤੁਸੀਂ ਇਸ ਸਾਲ ਲਾਂਚ ਹੋਈ ਇਕ ਸਮਾਰਟਵਾਚ 'ਚ ਵੇਖ ਚੁੱਕੇ ਹੋ। ਇਸ 'ਚ ਇੰਟੀਗ੍ਰੇਟਿਡ ਹਾਰਟ-ਰੇਟ ਸੈਂਸਰ, ਐੱਨ. ਐੱਫ. ਸੀ. ਤੇ ਜੀ. ਪੀ. ਐੱਸ ਹੈ। ਇਸ ਤੋਂ ਇਲਾਵਾ ਥਰਡ ਪਾਰਟੀ ਐਪਸ ਤੇ ਸਰਵਿਸ ਨੂੰ ਇਹ ਵਾਚ ਸਪੋਰਟ ਕਰਦੀ ਹੈ। ਵਾਚ 'ਚ ਪਹਿਲਾਂ ਤੋਂ Spotify ਤੇ ਐਮਰਜੰਸੀ ਸਰਵਿਸ ਐਪ ਮੌਜੂਦ ਹੈ।

ਸ਼ੁਰੂਆਤੀ ਕੀਮਤ
'Sport' ਨਾਂ ਨਾਲ 6ossil ਉਨਾਂ ਯੂਜ਼ਰਸ ਨੂੰ ਲਲਚਾਉਣਾ ਚਾਹੁੰਦੀ ਹੈ ਜਿਨ੍ਹਾਂ ਦੀ ਲਾਈਫ ਸਟਾਈਲ ਕਾਫ਼ੀ ਐਕਟਿਵ ਹੈ। ਵਾਚ ਦੋ ਸਾਈਜ਼– 41mm ਤੇ 43mm 'ਚ ਆਉਂਦੀ ਹੈ। ਇਸ ਦੇ ਨਾਲ ਹੀ ਇਹ 6 ਕਲਰ– gray, pink, red, blue,green ਤੇ black ਆਪਸ਼ਨ 'ਚ ਉਪਲੱਬਧ ਹੈ। ਇਸ 'ਚ ਦਿੱਤੇ ਗਏ silicone straps ਵਾਟਰ ਰੇਸਿਸਟੇਂਟ ਹਨ। ਉਥੇ ਹੀ ਇਸ ਸਮਾਰਟਵਾਚ ਦੀ ਸ਼ੁਰੂਆਤੀ ਕੀਮਤ  $255 ਡਾਲਰ ਹੈ ਤੇ Fossil ਦੀ ਰਿਟੇਲ ਸਟੋਰਸ ਤੋਂ ਇਸ ਨੂੰ ਖਰੀਦਿਆ ਜਾ ਸਕਦਾ ਹੈ। ਗੂਗਲ ਅਸਿਸਟੈਂਟ ਸਪੋਰਟ
fossil ਦਾ ਦਾਅਵਾ ਹੈ ਕਿ ਸਮਾਰਟਵਾਚ 'ਚ ਦਿੱਤੀ ਗਈ 350mAh ਦੀ ਬੈਟਰੀ ਇਕ ਦਿਨ ਦਾ ਬੈਕਅਪ ਦਿੰਦੀ ਹੈ। ਇਸ ਦੇ ਨਾਲ ਹੀ ਇਹ ਵਾਚ ਗੂਗਲ ਐਂਡ੍ਰਾਇਡ ਓ. ਐੱਸ 'ਤੇ ਕੰਮ ਕਰਦੀ ਹੈ। ਇੰਨਾ ਹੀ ਨਹੀਂ ਇਸ 'ਚ ਗੂਗਲ ਅਸਿਸਟੈਂਟ ਦੀ ਸਪੋਰਟ ਵੀ ਮੌਜੂਦ ਹੈ।