Fossil Gen 5 ਸਮਾਰਟ ਵਾਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

11/23/2019 4:38:33 PM

ਗੈਜੇਟ ਡੈਸਕ– ਘੜੀਆਂ ਬਣਾਉਣ ਵਾਲੀ ਕੰਪਨੀ Fossil ਨੇ ਆਪਣੀ ਨਵੀਂ ਟੱਚਸਕਰੀਨ ਸਮਾਰਟ ਵਾਚ Fossil Gen 5 ਲਾਂਚ ਕੀਤੀ ਹੈ। ਇਸ ਸਮਾਰਟ ਵਾਚ ’ਚ ਨਵਾਂ ਸਪੀਕਰ ਫੰਕਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਾਚ ’ਚ ਸਮਾਰਟ ਬੈਟਰੀ ਮੋਡ ਸਮੇਤ ਕਈ ਫੀਚਰਜ਼ ਦਿੱਤੇ ਗਏ ਹਨ। 5th ਜਨਰੇਸ਼ਨ ਸਮਾਰਟ ਵਾਚ ’ਚ 8 ਜੀ.ਬੀ. ਸਟੋਰੇਜ ਅਤੇ 1 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਵਾਚ ’ਚ ਕੁਆਲਕਾਮ ਸਨੈਪਡ੍ਰੈਗਨ ਵਿਅਰ 3100 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਗੂਗਲ ਦਾ ਲੇਟੈਸਟ ਵਿਅਰ ਆਪਰੇਟਿੰਗ ਸਿਸਟਮ ਹੈ। 

ਕੀਮਤ
ਫਾਸਿਲ ਦੀ ਇਸ ਸਮਾਰਟ ਵਾਚ ਦੀ ਕੀਮਤ 22,995 ਰੁਪਏ ਹੈ। ਸਮਾਰਟ ਵਾਚ 6 ਕਲਰ ਕੰਬੀਨੇਸ਼ਨ ਦੇ ਨਾਲ ਆਉਂਦੀ ਹੈ। ਵਾਚ ਦਾ ਕੇਸ ਸਾਈਜ਼ 44mm ਹੈ ਜੋ ਸਟੇਨਲੈੱਸਸਟੀਲ ਦਾ ਬਣਿਆ ਹੈ। ਵਾਚ ’ਚ 1.3 ਇੰਚ ਟੱਚਸਕਰੀਨ ਡਿਸਪਲੇਅ ਮੌਜੂਦ ਹੈ। ਵਾਚ ਦੇ ਬ੍ਰੈਸਲੇਟਸ ਅਤੇ ਸਟ੍ਰੈਪ ਨੂੰ ਇੰਟਰਚੇਂਜ ਕੀਤਾ ਜਾ ਸਕਦਾ ਹੈ। 

ਇਨ੍ਹਾਂ ਡਿਵਾਈਸ ਨਾਲ ਕਰਦੀ ਹੈ ਕੰਮ
Fossil Gen 5 ਸਮਾਰਟ ਵਾਚ ਆਈ.ਓ.ਐੱਸ. 10 ਅਤੇ ਐਂਡਰਾਇਡ 4.4 ਜਾਂ ਉਸ ਤੋਂ ਉਪਰ ਦੇ ਵਰਜ਼ਨ ਨਾਲ ਕੰਪੈਟਿਬਲ ਹੈ। ਇਹ ਵਾਚ ਐਂਡਰਾਇਡ ਗੋ ਐਡੀਸ਼ਨ ਦੇ ਨਾਲ ਕੰਮ ਕਰਦੀ ਹੈ। ਇਹ ਵਾਚ 3 ਏ.ਟੀ.ਐੱਮ. ਤੱਕ ਸਵਿਮ ਪਰੂਫ ਹੈ। ਇਸ ਵਾਚ ’ਚ 24 ਘੰਟੇ ਦਾ ਬੈਟਰੀ ਬੈਕਅਪ ਮਿਲਦਾ ਹੈ। ‘ਐਕਸਟੈਂਡਿਟ ਬੈਟਰੀ ਮੋਡ’ ਦੇ ਨਾਲ ਇਹ ਬੈਟਰੀ ਕਈ ਦਿਨਾਂ ਦਾ ਬੈਕਅਪ ਦਿੰਦੀ ਹੈ। 

ਮੈਗਨੈਟਿਕ ਚਾਰਜਿੰਗ ਸਪੋਰਟ
ਸਮਾਰਟ ਵਾਚ ਨੂੰ ਵਾਇਰਲੈੱਸ ਤਰੀਕੇ ਨਾਲ ਸਿੰਕ ਕੀਤਾ ਜਾ ਸਕਦਾ ਹੈ। ਇਹ ਵਾਚ ਮੈਗਨੈਟਿਕ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਵਾਚ ’ਚ ਹਾਰਟ ਰੇਟ ਸੈਂਸਰ, NFC, GPS, ਆਲਟੀਮੀਟਰ, ਐਕਸਲੈਰੋਮੀਟਰ, ਗਾਈਰੋਸਕੋਪ, ਐਂਬੀਅੰਟ ਲਾਈਟ ਅਤੇ ਮਾਈਕ੍ਰੋਫੋਨ ਵਰਗੇ ਫੀਚਰਜ਼ ਮੌਜੂਦ ਹਨ। ਇਸ ਵਾਚ ’ਚ ਸਪੀਕਰ ਵੀ ਦਿੱਤੇ ਗਏ ਹਨ ਯਾਨੀ ਤੁਸੀਂ ਵਾਚ ਦਾ ਇਸਤੇਮਾਲ ਕਾਲ ਰਿਸੀਵ ਕਰਨ ਲਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਾਚ ’ਚ ਨੋਟੀਫਿਕੇਸ਼ਨ, ਅਲਾਰਮ ਵਰਗੇ ਫੀਚਰਜ਼ ਹਨ। ਇਸ ਵਾਚ ’ਚ ਤੁਸੀਂ ਥਰਡ ਪਾਰਟੀ ਮਿਊਜ਼ਿਕ ਵੀ ਪਲੇਅ ਕਰ ਸਕਦੇ ਹੋ। 


Related News