YouTube ਇੰਜੀਨੀਅਰਾਂ ਨੇ ਰਚੀ ਸੀ ਇੰਟਰਨੈੱਟ ਐਕਸਪਲੋਰਰ 6 ਨੂੰ ਬੰਦ ਕਰਨ ਦੀ ਸਾਜ਼ਿਸ਼

05/06/2019 12:51:31 PM

ਗੈਜੇਟ ਡੈਸਕ– ਗੂਗਲ ਦੇ ਸਾਬਕਾ ਕਰਮਚਾਰੀ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇੰਜੀਨੀਅਰਾਂ ਦੇ ਇਕ ਸਮੂਹ ਨੇ ਕਿਸ ਤਰ੍ਹਾਂ 10 ਸਾਲ ਪਹਿਲਾਂ ਯੂਟਿਊਬ ਪਲੇਟਫਾਰਮ ’ਤੇ ਮਾਈਕ੍ਰੋਸਾਫਟ ਇੰਟਰਨੈੱਟ ਐਕਸਪਲੋਰਰ 6 ਨੂੰ ਖਤਮ ਕਰਨ ਦੀ ਯੋਜਨਾ ਬਣਾਈ ਸੀ। ਦਿ ਵਰਜ ਦੀ ਰਿਪੋਰਟ ਮੁਤਾਬਕ, ਯੂਟਿਊਬ ਨੇ ਸਾਲ 2009 ’ਚ ਇੰਟਰਨੈੱਟ ਐਕਸਪਲੋਰਰ 6 (IE6) ਦੇ ਯੂਜ਼ਰਜ਼ ਨੂੰ ਇਕ ਬੈਨਰ ’ਚ ਇਹ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਮਾਈਕ੍ਰੋਸਾਫਟ ਬ੍ਰਾਊਜ਼ਰ ਲਈ ਸਮਰਥਨ ਜਲਦੀ ਹੀ ਖਤਮ ਹੋ ਜਾਵੇਗਾ। 

ਸਾਬਕਾ ਇੰਜੀਨੀਅਰ ਦਾ ਬਿਆਨ
ਯੂਟਿਊਬ ਅਤੇ ਗੂਗਲ ਦੇ ਸਾਬਕਾ ਇੰਜੀਨੀਅਰ ਕ੍ਰਿਸ ਜਕੈਰੀਅਸ ਨੇ ਦੱਸਿਆ ਹੈ ਕਿ ਪੁਰਾਣੇ ਬਰਾਊਜ਼ਰ ਨੇ ਨਿਰਾਸ਼ ਹੋ ਕੇ ਯੂਟਿਊਬ ਨੇ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਸੀਂ ਕਿਵੇਂ ਇੰਟਰਨੈੱਟ ਐਕਸਪਲੋਰਰ 6 ਨੂੰ ਲੈ ਕੇ ਬਦਲਾ ਲੈ ਸਕਦੇ ਹਾਂ। ਸਾਬਕਾ ਇੰਜੀਨੀਅਰ ਨੇ ਆਪਣੇ ਬਿਆਨ ’ਚ ਕਿਹਾ ਕਿ ਯੋਜਨਾ ਬਹੁਤ ਹੀ ਆਸਾਨ ਸੀ। ਅਸੀਂ ਵੀਡੀਓ ਪਲੇਅ ਦੇ ਉਪਰ ਇਕ ਛੋਟਾ ਜਿਹਾ ਬੈਨਰ ਲਗਾਵਾਂਗੇ, ਜੋ ਸਿਰਫ ਇੰਟਰਨੈੱਟ ਐਕਸਪਲੋਰਰ 6 ਯੂਜ਼ਰਜ਼ਰ ਨੂੰ ਦਿਖਾਈ ਦੇਵੇਗਾ। 
- ਇਹ ਯੂਜ਼ਰਜ਼ ਨੂੰ ਤਾਂ ਹੀ ਦਿਸੇਗਾ ਜਦੋਂ ਯੂਟਿਊਬ ਟ੍ਰੈਫਿਕ ਦਾ 18 ਫੀਸਦੀ ਦੀ ਨੁਮਾਇੰਦਗੀ ਕੀਤੀ ਜਾਵੇਗੀ। ਇਹ ਬੈਨਰ ਜੁਲਾਈ 2009 ਨੂੰ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਇੰਟਰਨੈੱਟ ਐਕਸਪਲੋਰਰ 6 ਨੂੰ ਬੰਦ ਕਰਨ ਦੀ ਗੂਗਲ ਦੀ ਕੋਸ਼ਿਸ਼ ਸਫਲ ਹੁੰਦੀ ਦਿਖਾਈ ਦਿੱਤੀ।