ਫੋਰਡ ਪੇਸ਼ ਕਰੇਗੀ ਪਹਿਲਾ ਇਲੈਕਟ੍ਰਿਕ F-series ਪਿਕਅਪ ਟਰੱਕ

01/18/2019 3:41:30 PM

ਆਟੋ ਡੈਸਕ– ਦੁਨੀਆ ਦੀ ਮਸ਼ਹੂਰ ਆਟੋਮੋਬਾਇਲ ਨਿਰਮਾਤਾ ਕੰਪਨੀ ਫੋਰਡ ਪੂਰੀ ਤਰ੍ਹਾਂ ਇਲੈਕਟ੍ਰਿਕ ਪਿਕਅਪ ਟਰੱਕ ਡਿਵੈੱਲਪ ਕਰਨ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜੇ ਤਕ ਹਾਈਬ੍ਰਿਡ ਆਟੋਮੋਬਾਇਲਸ ਬਾਜ਼ਾਰ ’ਚ ਆਏ ਹਨ ਪਰ ਪੂਰੀ ਤਰ੍ਹਾਂ ਇਲੈਕਟ੍ਰਿਕ ਪਿਕਅਪ ਟਰੱਕ ਪਹਿਲੀ ਵਾਰ ਫੋਰਡ ਲਿਆਉਣ ਜਾ ਰਹੀ ਹੈ। ਫੋਰਡ ਦੇ ਵਰਡ ਮਾਰਕੀਟਸ ਦੇ ਪ੍ਰੈਜ਼ੀਡੈਂਟ ਜਿਮ ਫਾਰਲੇ ਨੇ ਡੇਟ੍ਰਾਇਟ ’ਚ ਇਕ ਪ੍ਰੋਗਰਾਮ ’ਚ ਇਹ ਐਲਾਨ ਕੀਤਾ ਕਿ ਫੋਰਡ  F-series ਦੇ ਟਰੱਕ ਨੂੰ ਪੂਰੀ ਤਰ੍ਹਆੰ ਇਲੈਕਟ੍ਰਿਫਾਈ ਕਰੇਗੀ। ਕੰਪਨੀ 2015 ਤੋਂ F-150 ਦੇ ਹਾਈਬ੍ਰਿਡ ਵਰਜਨ ’ਤੇ ਕੰਮ ਕਰ ਰਹੀ ਹੈ ਪਰ ਇਹ ਇਕ ਅਲੱਗ ਹੀ ਪ੍ਰਾਜੈਕਟ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ F-150 ਅਮਰੀਕਾ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਵ੍ਹੀਕਲ ਹੈ। ਫੋਰਡ ਦੇ ਸਾਰੇ ਆਟੋਮੋਬਾਇਲਸ ਦੀ ਵਿਕਰੀ ’ਚ ਉਸ ਦਾ ਇਹ ਆਈਕਾਨਿਕ ਪਿਕਅਪ ਟਰੱਕ ਦੀ ਸਾਂਝੇਦਾਰੀ ਇਕ-ਤਿਹਾਈ ਹੈ। ਅਮਰੀਕਾ ਆਟੋਮੋਬਾਇਲ ਬਾਜ਼ਾਰ ’ਚ ਸਾਲ 1975 ਤੋਂ ਹੀ ਇਸ ਪਿਕਅਪ ਦੇ ਸੇਲ ਦਾ ਬਿਹਤਰੀਨ ਰਿਕਾਰਡ ਰਿਹਾ ਹੈ। ਇਹੀ ਕਾਰਨ ਹੈ ਕਿ ਫੋਰਡ ’ਚ ਇਸ ਦਾ ਕੰਪਲੀਟ ਇਲੈਕਟ੍ਰਿਕ ਵਰਜਨ ਤਿਆਰ ਕਰਨਾ ਚਾਹੁੰਦੀ ਹੈ। 

ਇਸ ਦੇ ਪਿੱਛੇ ਫੋਰਡ ਦਾ ਮਕਸਦ ਵਿਰੋਧੀਆਂ ਨੂੰ ਇਲੈਕਟ੍ਰਿਕ ਵ੍ਹੀਕਲਸ ਦੇ ਸੈਗਮੈਂਟ ’ਚ ਟੱਕਰ ਦੇਣਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਪਿੱਛੇ ਛੱਡਣਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ Rivian ਨਾਂ ਦਾ ਇਕ ਸਟਾਰਟਅਪ 2018 ’ਚ ਇਲੈਕਟ੍ਰਿਕ ਆਟੋਮੋਬਾਇਲ ਦੇ ਪ੍ਰੋਡਕਸ਼ਨ ’ਚ ਉਤਾਰਿਆਹੈ ਅਤੇ ਟੈਸਲਾ ਵੀ ਅਗਲੇ ਕੁਝ ਸਾਲਾਂ ’ਚ ਆਪਣੇ ਇਲੈਕਟ੍ਰਿਕ ਪਿਕਅਪ ਟਰੱਕ ਨੂੰ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਨੂੰ ਦੇਖਦੇ ਹੋਏ ਫੁੱਲੀ ਇਲੈਕਟ੍ਰਿਕ ਪਿਕਅਪ ਟਰੱਕ ਲਿਆਉਣ ਦੀ ਫੋਰਡ ਦੀ ਪਲਾਨਿੰਗ ਖਾਸ ਮਾਇਨੇ ਰੱਖਦੀ ਹੈ।