ਫੋਰਡ ਨੇ ਬੰਦ ਕੀਤੀ ਪਾਵਰਫੁਲ ਈਕੋਸਪੋਰਟ ਤੇ ਆਟੋਮੈਟਿਕ ਫੀਗੋ-ਐਸਪਾਇਰ

01/14/2020 12:39:05 PM

ਆਟੋ ਡੈਸਕ– ਫੋਰਡ ਨੇ ਭਾਰਤੀ ਬਾਜ਼ਾਰ ’ਚ ਮਸਟੈਂਗ ਨੂੰ ਛੱਡ ਕੇ ਆਪਣੀਆਂ ਬਾਕੀ ਸਾਰੀਆਂ ਕਾਰਾਂ ਦੀ ਲਾਈਨਅਪ ’ਚ ਬਦਲਾਅ ਕੀਤੇ ਹਨ। ਲੀਕ ਡਾਕਿਊਮੈਂਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ’ਚ ਅੰਡੈਵਰ, ਈਕੋਸਪੋਰਟ, ਫਿਗੋ, ਫ੍ਰੀਸਟਾਈਲ ਅਤੇ ਐਸਪਾਇਰ ਸ਼ਾਮਲ ਹਨ। ਕੰਪਨੀ ਨੇ ਈਕੋਸਪੋਰਟ ਲਾਈਨਅਪ ’ਚ ਇਕ ਇੰਜਣ ਆਪਸ਼ਨ ਤਾਂ ਫਿਗੋ ਅਤੇ ਐਸਪਾਇਰ ਦਾ ਇਕ ਵੇਰੀਐਂਟ ਬੰਦ ਕੀਤਾ ਹੈ। ਉਥੇ ਹੀ ਕੁਝ ਕਾਰਾਂ ’ਚ ਕਲਰ ਆਪਸ਼ਨ ਘੱਟ ਕੀਤੇ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਫੋਰਡ ਨੇ ਇਨ੍ਹਾਂ ਕਾਰਾਂ ਦੀ ਲਾਈਨਅਪ ’ਚ ਕੀ ਬਦਲਾਅ ਕੀਤੇ ਹਨ। 

ਲੀਕ ਜਾਣਕਾਰੀ ਮੁਤਾਬਕ, ਫੋਰਡ ਨੇ ਈਕੋਸਪੋਰਟ ’ਚ ਮਿਲਣ ਵਾਲਾ 1.0 ਲੀਟਰ ਈਕੋਬੂਸਟ ਟਰਬੋ-ਪੈਟਰੋਲ ਇੰਜਣ ਬੰਦ ਕਰ ਦਿੱਤਾ ਹੈ। ਹੁਣ ਇਹ ਐੱਸ.ਯੂ.ਵੀ. ਸਿਰਫ 1.5 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ’ਚ ਉਪਲੱਬਧ ਹੋਵੇਗੀ। ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਕੰਪਨੀ 1.0 ਲੀਟਰ ਈਕੋਬੂਸਟ ਇੰਜਣ ਨੂੰ ਬੀ.ਐੱਸ. 6 ’ਚ ਅਪਗ੍ਰੇਡ ਕਰਨ ਵਾਲੀ ਹੈ। 

1.0 ਲੀਟਰ ਈਕੋਬੂਸਟ ਟਰਬੋ-ਪੈਟਰੋਲ ਇੰਜਣ ਈਕੋਸਪੋਰਟ ’ਚ ਦਿੱਤਾ ਗਿਆ ਸਭ ਤੋਂ ਪਾਵਰਫੁਲ ਇੰਜਣ ਸੀ, ਜੋ 125PS ਦੀ ਪਾਵਰ ਜਨਰੇਟ ਕਰਦਾ ਹੈ। ਉਥੇ ਹੀ 1.5-ਲੀਟਰ ਪੈਟਰੋਲ ਇੰਜਣ ਦੀ ਪਾਵਰ 123PS ਅਤੇ 1.5 ਲੀਟਰ ਡੀਜ਼ਲ ਇੰਜਣ ਦੀ ਪਾਵਰ 100PS ਹੈ। 

ਫਿਗੋ ਅਤੇ ਐਸਪਾਇਰ ਦਾ ਆਟੋਮੈਟਿਕ ਵੇਰੀਐਂਟ ਬੰਦ
ਫੋਰਡ ਨੇ ਫਿਗੋ ਅਤੇ ਐਸਪਾਇਰ ਦੇ 1.5 ਲੀਟਰ ਪੈਟਰੋਲ ਇੰਜਣ ਵਾਲੇ ਆਟੋਮੈਟਿਕ ਵੇਰੀਐਂਟਸ ਬੰਦ ਕਰ ਦਿੱਤੇ। 1.5 ਲੀਟਰ, 3 ਸਿਲੰਡਰ ਦਾ ਇਹ ਪੈਟਰੋਲ ਇੰਜਣ 121 BHP ਦੀ ਪਾਵਰ ਅਤੇ 150Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਆਟੋਮੈਟਿਕ ਵਰਜ਼ਨ ’ਚ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਸੀ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। 

ਅੰਡੈਵਰ ’ਚ ਘੱਟ ਹੋਏ ਕਲਰ ਆਪਸ਼ਨ
ਫੋਰਡ ਨੇ ਆਪਣੀ ਪ੍ਰੀਮੀਅ ਐੱਸ.ਯੂ.ਵੀ. ਅੰਡੈਵਰ ’ਚ ਕਲਰ ਆਪਸ਼ਨ ਘੱਟ ਕੀਤੇ ਹਨ। ਕੰਪਨੀ ਨੇ ਅੰਡੈਵਰ ਚ ਸਮੋਕ ਗ੍ਰੇ, ਮੂਨਡਸਟ ਸਿਲਵਰ ਅਤੇ ਸਨਸੈੱਟ ਰੈੱਡ ਕਲਰ ਬੰਦ ਕਰ ਦਿੱਤੇ ਹਨ।