ਫੋਲਡੇਬਲ ਆਈਫੋਨ ਲਿਆਉਣ ਦੀ ਤਿਆਰੀ 'ਚ ਐਪਲ, ਪੇਟੈਂਟ ਤਸਵੀਰ ਰਾਹੀਂ ਹੋਇਆ ਖੁਲਾਸਾ

02/17/2019 4:46:52 PM

ਗੈਜੇਟ ਡੈਸਕ- ਸਮਾਰਟਫੋਨ ਇੰਡਸਟਰੀ ਲਈ ਸਾਲ 2019 ਬੇਹੱਦ ਖਾਸ ਰਹਿਣ ਵਾਲਾ ਹੈ। ਇਕ ਪਾਸੇ ਜਿੱਥੇ ਕੁਝ ਕੰਪਨੀਆਂ ਆਪਣੇ 5G ਨੈੱਟਵਰਕ ਕੁਨੈੱਕਟੀਵਿਟੀ ਵਾਲੇ ਫੋਨ ਪੇਸ਼ ਕਰਨ ਵਾਲੀਆਂ ਹਨ ਉਥੇ ਹੀ ਕੁਝ ਕੰਪਨੀਆਂ ਇਸ ਸਾਲ ਆਪਣੇ ਫੋਲਡੇਬਲ ਫੋਨ ਵੀ ਲਾਂਚ ਕਰਨ ਵਾਲੀ ਹਨ। ਹੁਣ ਤੱਕ ਜਿਨ੍ਹਾਂ ਕੰਪਨੀਆਂ ਨੇ ਆਪਣੇ ਫੋਲਡੇਬਲ ਫੋਨ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ ਉਨ੍ਹਾਂ 'ਚ Samsung, Xiaomi, Huawei, LG, Lenovo ਤੇ Motorola ਸ਼ਾਮਲ ਹਨ। 

ਫੋਲਡੇਬਲ ਫੋਨ ਨੂੰ ਲੈ ਕੇ ਬਾਕੀ ਕੰਪਨੀਆਂ ਦੀ ਤਿਆਰੀ ਨੂੰ ਵੇਖਦੇ ਹੋਏ ਹੁਣ Apple ਨੇ ਵੀ ਆਪਣੇ ਫੋਲਡੇਬਲ ਫੋਨ ਦਾ ਐਲਾਨ ਕਰ ਦਿੱਤੀ ਹੈ। ਹਾਲ ਹੀ 'ਚ ਐਪਲ ਨੇ ਆਪਣੇ ਫੋਲਡੇਬਲ ਫੋਨ ਦੇ ਡਿਜ਼ਾਈਨ ਦਾ ਪੇਟੈਂਟ ਕਰਾਇਆ ਹੈ। ਦਰਅਸਲ ਐਪਲ ਨੇ ਇਸ ਪੇਟੈਂਟ ਨੂੰ ਸਾਲ 2011 'ਚ ਫਾਈਲ ਕਰਨ ਤੋਂ ਬਾਅਦ ਇਸ ਨੂੰ ਸਾਲ 2016 'ਚ ਅਪਡੇਟ ਕੀਤਾ ਸੀ। ਯੂਨਾਈਟਿਡ ਸਟੇਟਸ ਪੇਟੈਂਟ ਤੇ ਟ੍ਰੇਡਮਾਰਕ ਆਫੀਸ 'ਚ ਫਾਈਲ ਹੋਏ ਇਸ ਪੇਟੈਂਟ ਨੂੰ 14 ਫਰਵਰੀ 2019 ਨੂੰ ਪਬਲਿਸ਼ ਕੀਤਾ ਗਿਆ ਹੈ।ਪਬਲਿਸ਼ ਹੋਏ ਪੇਟੈਂਟ 'ਚ ਐਪਲ ਦੇ ਫੋਲਡੇਬਲ ਫੋਨ ਬਾਰੇ 'ਚ ਕਈ ਸਕੇਚ ਦਿਖਾਏ ਗਏ ਹਨ ਜੋ ਇਸ ਫੋਨ ਦੇ ਡਿਜਾਈਨ ਦੀ ਹੱਲਕੀ ਜਾਣਕਾਰੀ  ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਐਪਲ ਆਪਣੇ ਫੋਲਡੇਬਲ ਫੋਨ ਦਾ ਨਾਮ wraparound iPhone ਰੱਖ ਸਕਦੀ ਹੈ। ਪੇਟੈਂਟ 'ਚ ਫਾਇਲ ਕੀਤੇ ਗਏ ਕਈ ਸਕੇਚ ਦੇ ਮੁਤਾਬਕ ਇਸ ਫੋਨ 'ਚ iPhone X ਦੀ ਤਰ੍ਹਾਂ ਐੱਜ-ਟੂ-ਐਜ ਡਿਸਪਲੇ ਦਿੱਤੀ ਗਈ ਹੈ। ਫੋਨ 'ਚ ਕੋਈ ਹੋਮ ਬਟਨ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਐਪਲ ਇਸ ਫੋਨ 'ਚ ਹੈੱਡਫੋਨ ਜੈੱਕ ਵੀ ਨਹੀਂ ਦੇਣ ਵਾਲੀ। ਅੰਦਾਜੇ ਲਗਾਏ ਜਾ ਰਹੇ ਹਨ ਕਿ ਐਪਲ  ਦੇ ਇਸ ਫੋਲਡੇਬਲ 'ਚ ਰੀਅਰ ਬਟਨਸ ਦੀ ਜਗ੍ਹਾ ਵਰਚੁਅਲ ਬਟਨਸ ਦੇਖਣ ਨੂੰ ਮਿਲਣਗੇ।
ਫੋਨ ਦੇ OLED ਡਿਸਪਲੇ ਦੀ ਫਲੈਕਸੀਬਿਲਿਟੀ ਲਈ ਐਪਲ ਡਿਸਪਲੇਅ 'ਚ ਹਿੰਜ ਦਾ ਇਸਤੇਮਾਲ ਕਰ ਰਹੀ ਹੈ। ਹਿੰਜ ਦੀ ਮਦਦ ਨਾਲ ਫੋਨ ਆਸਾਨੀ ਨਾਲ ਫੋਲਡ ਹੋ ਸਕੇਗਾ। ਪੇਟੈਂਟ ਨੂੰ ਦੇਖਣ ਤੋਂ ਬਾਅਦ ਕਕੁਝ ਰਿਪੋਰਟਸ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਐਪਲ ਦਾ ਰੈਪਅਰਾਊਂਡ ਆਈਫੋਨ ਅੰਦਰ ਤੇ ਬਾਹਰ ਮਤਲਬ ਕਿ ਦੋਨਾਂ ਪਾਸੇ  ਫੋਲਡ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਐਕਸਪਰਟਸ ਦਾ ਮੰਨਣਾ ਹੇ ਕਿ ਜੇਕਰ ਐਪਲ ਦਾ ਫੋਲਡੇਬਲ ਆਈਫੋਨ ਸਫਲ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਐਪਲ ਇਸ ਨੂੰ ਆਪਣੇ Mac2ook ਤੇ iPad 'ਚ ਵੀ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਦਾ ਇਹ ਫੋਲਡੇਬਲ ਆਈਫੋਨ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ, ਪਰ ਐਪਲ ਦੇ ਵੱਲੋਂ ਇਸ ਦੇ ਲਾਂਚ ਨੂੰ ਲੈ ਕੇ ਕੋਈ ਆਫਿਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।