ਸੜਕ ਜਾਮ ਹੋਣ 'ਤੇ ਮੰਜ਼ਿਲ ਤਕ ਪਹੁੰਚਾਏਗਾ ਉੱਡਣ ਵਾਲਾ ਮੋਟਰਸਾਈਕਲ

03/20/2019 5:54:57 PM

ਆਟੋ ਡੈਸਕ– ਟਰੈਫਿਕ ਜਾਮ ਹੋਣ ਦੀ ਹਾਲਤ ਵਿਚ ਭਾਵੇਂ ਤੁਹਾਡੇ ਕੋਲ ਜਿੰਨਾ ਮਰਜ਼ੀ ਵਧੀਆ ਮੋਟਰਸਾਈਕਲ ਹੋਵੇ, ਤੁਸੀਂ ਤੈਅ ਸਮੇਂ 'ਤੇ ਮੰਜ਼ਿਲ ਤਕਨਹੀਂ ਪਹੁੰਚ ਸਕਦੇ। ਇਸੇ ਗੱਲ ਵੱਲ ਧਿਆਨ ਦਿੰਦਿਆਂ ਅਜਿਹਾ ਮੋਟਰਸਾਈਕਲ ਤਿਆਰ ਕੀਤਾ ਗਿਆ ਹੈ, ਜੋ ਜ਼ਮੀਨ 'ਤੇ ਚੱਲਣ ਤੋਂ ਇਲਾਵਾ ਹਵਾ ਵਿਚ ਉੱਡ ਵੀ ਸਕਦਾ ਹੈ। Lazareth LM-847 ਨਾਂ ਦਾ ਇਹ ਫਲਾਇੰਗ ਮੋਟਰਸਾਈਕਲ ਫਰੈਂਚ ਕਸਟਮ ਕਾਰ ਤੇ ਮੋਟਰਸਾਈਕਲ ਨਿਰਮਾਤਾ ਕੰਪਨੀ Ludovic Lazareth ਨੇ ਤਿਆਰ ਕੀਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਦੁਬਈ ਵਿਚ ਲਿਆਂਦਾ ਜਾਵੇਗਾ ਅਤੇ ਇਸ ਦੀ ਕੀਮਤ 5.60 ਲੱਖ ਅਮਰੀਕੀ ਡਾਲਰ ( ਲਗਭਗ 3 ਕਰੋੜ 84 ਲੱਖ ਰੁਪਏ) ਦੇ ਆਸ-ਪਾਸ ਹੋਵੇਗੀ।

ਬਟਨ ਦਬਾਉਂਦਿਆਂ ਹੀ ਉੱਡਣ ਲੱਗਦੈ ਮੋਟਰਸਾਈਕਲ
ਕੰਪਨੀ ਨੇ ਦੱਸਿਆ ਕਿ ਇਸ ਨੂੰ ਸੜਕ 'ਤੇ ਚਲਾਉਣ ਵੇਲੇ ਜਦੋਂ ਟਰੈਫਿਕ ਵਿਚ ਤੁਹਾਡਾ ਮੋਟਰਸਾਈਕਲ ਫਸ ਜਾਵੇ ਤਾਂ ਤੁਸੀਂ ਥੋੜ੍ਹੀ ਖੁੱਲ੍ਹੀ ਜਗ੍ਹਾ ਲੱਭ ਕੇ ਇਸ ਨੂੰ ਉਡਾ ਵੀ ਸਕਦੇ ਹੋ। ਇਸ ਵਿਚ ਇਕ ਬਟਨ ਲੱਗਾ ਹੈ, ਜਿਸ ਨੂੰ ਦਬਾਉਂਦਿਆਂ ਹੀ ਇਹ ਮੋਟਰਸਾਈਕਲ ਰਾਈਡ-ਟੂ-ਫਲਾਈ ਮੋਡ 'ਤੇ ਚਲਾ ਜਾਂਦਾ ਹੈ ਅਤੇ ਸਿਰਫ 60 ਸੈਕੰਡਸ ਦੀ ਉਡੀਕ ਤੋਂ ਬਾਅਦ ਜ਼ਮੀਨ ਤੋਂ ਹਵਾ ਵਿਚ ਉਡਾਣ ਭਰ ਲੈਂਦਾ ਹੈ।

ਇੰਝ ਭਰਦਾ ਹੈ ਉਡਾਣ
ਇਸ ਮੋਟਰਸਾਈਕਲ ਵਿਚ 4 ਪਹੀਏ ਲੱਗੇ ਹਨ, ਜਿਨ੍ਹਾਂ ਦੇ ਬਿਲਕੁਲ ਵਿਚਕਾਰ ਜੈੱਟ ਇੰਜਣ ਲੱਗੇ ਹਨ। ਇਸ ਦੀਆਂ ਚੈਸਿਜ਼ ਦੇ ਵਿਚਕਾਰ 2 ਜੈੱਟ ਇੰਜਣ ਵੱਖਰੇ ਤੌਰ 'ਤੇਲੱਗੇ ਹਨ ਤਾਂ ਜੋ ਜ਼ਿਆਦਾ ਭਾਰ ਹੋਣ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇ। ਜੇ ਇਸ ਦੇ ਨਿਰਮਾਣ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਨੂੰ ਜੈੱਟ ਪਾਵਰਡ ਕੁਆਡਕਾਪਟਰ ਵੀ ਕਿਹਾ ਜਾ ਸਕਦਾ ਹੈ।

ਸਫਲ ਰਹੀ ਪਰਖ
140 ਕਿਲੋ ਭਾਰ ਵਾਲੇ ਇਸ ਮੋਟਰਸਾਈਕਲ 'ਤੇ ਪਰਖ ਸਫਲ ਰਹੀ ਹੈ। ਇਸ ਦੌਰਾਨ ਮੋਟਰਸਾਈਕਲ ਨੂੰ ਇਕ ਮੀਟਰ (ਲਗਭਗ 3.3 ਫੁੱਟ) ਦੀ ਉਚਾਈ 'ਤੇ ਉਡਾਇਆ ਗਿਆ ਅਤੇ ਇਸ ਦੀ ਵੀਡੀਓ ਜਾਰੀ ਕੀਤੀ ਗਈ।