14 ਨਵੰਬਰ ਤੋਂ ਸ਼ੁਰੂ ਹੋਵੇਗੀ ਫਲਿੱਪਕਾਰਟ ਦੀ ਸੇਲ, ਫੋਨਸ ''ਤੇ ਮਿਲਣਗੇ ਕਈ ਵੱਡੇ ਆਫਰਸ

11/12/2019 6:46:07 PM

ਗੈਜੇਟ ਡੈਸਕ—ਫਲਿੱਪਕਾਰਟ ਦੁਆਰਾ ਬਿਗ ਮੋਬਾਇਲ ਬੋਨਾਂਜਾ ਸੇਲ ਦਾ ਆਯੋਜਨ ਕੀਤਾ ਜਾਣਾ ਹੈ। ਇਸ ਸੇਲ ਦੀ ਸ਼ੁਰੂਆਤੀ 14 ਨਵੰਬਰ ਤੋਂ ਹੋਵੇਗੀ। ਇਸ ਪੰਜ ਦਿਨੀ ਸੇਲ ਦਾ ਆਖਿਰੀ ਦਿਨ 18 ਨਵੰਬਰ ਹੋਵੇਗਾ। ਈ-ਕਾਮਰਸ ਕੰਪਨੀ ਦੁਆਰਾ ਇਸ ਦੌਰਾਨ ਕਾਫੀ ਸਾਰੇ ਬ੍ਰਾਂਡਸ ਦੇ ਕਾਈ ਸਮਾਰਟਫੋਨਸ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਇਨ੍ਹਾਂ ਬ੍ਰਾਂਡਸ 'ਚ ਸ਼ਾਓਮੀ, ਰੀਅਲਮੀ, ਸੈਮਸੰਗ, ਐਪਲ ਅਤੇ ਵੀਵੋ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਫਲਿੱਪਕਾਰਟ ਮੋਬਾਇਲ ਬੋਨਾਂਜਾ ਸੇਲ ਦੌਰਾਨ ਰੀਅਲਮੀ 5 ਦੀ ਵਿਕਰੀ 8,999 ਰੁਪਏ ਤੋਂ ਹੋਵੇਗੀ। ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਅਤੇ ਕਵਾਡ ਕੈਮਰਾ ਸੈਟਅਪ ਮਿਲਦਾ ਹੈ। ਇਸ ਤਰ੍ਹਾਂ ਐਂਟਰੀ ਲੇਵਲ ਰੀਅਲਮੀ 3ਆਈ ਗਾਹਕਾਂ ਲਈ 7,499 ਰੁਪਏ ਅਤੇ ਰੀਅਲਮੀ 3 7,999 ਰੁਪਏ 'ਚ ਉਪਲੱਬਧ ਹੋਵੇਗਾ। ਚਾਹਵਾਨ ਗਾਹਕਾਂ ਕੋਲ ਰੀਅਲਮੀ 3 ਪ੍ਰੋ ਨੂੰ 9,999 ਰੁਪਏ 'ਚ ਖਰੀਦਣ ਦਾ ਮੌਕਾ ਹੈ। ਇਸ 'ਚ ਸਨੈਪਡਰੈਗਨ 710 ਪ੍ਰੋਸੈਸਰ ਮਿਲਦਾ ਹੈ।

Vivo Z1 Pro ਨੂੰ ਗਾਹਕ 13,990 ਰੁਪਏ ਅਤੇ Vivo Z1x  ਨੂੰ 15,990 ਰੁਪਏ 'ਚ ਖਰੀਦ ਸਕਣਗੇ। ਐੱਚ.ਐੱਮ.ਡੀ. ਗਲੋਬਲ ਦੇ ਬਜਟ ਸਮਾਰਟਫੋਨ ਨੋਕੀਆ 6.1 ਪਲੱਸ ਦੀ ਵਿਕਰੀ ਫਲਿੱਪਕਾਰਟ ਮੋਬਾਇਲ ਬੋਨਾਂਜਾ ਸੇਲ ਦੌਰਾਨ 8,999 ਰੁਪਏ 'ਚ ਹੋਵੇਗੀ। ਗਾਹਕ ਐਕਸ਼ਨ ਕੈਮਰੇ ਵਾਲੇ Motorola One Action ਨੂੰ ਸੇਲ ਦੌਰਾਨ 10,999 ਰੁਪਏ 'ਚ ਖਰੀਦ ਸਕਣਗੇ। ਇਸ ਤਹਿਤ ਈ-ਕਾਮਰਸ ਪਲੇਟਫਾਰਮ 'ਤੇ ਰੀਅਲਮੀ ਐਕਸ ਨੂੰ 15,999 ਰੁਪਏ 'ਚ ਖਰੀਦਿਆ ਜਾ ਸਕੇਗਾ।

ਜੇਕਰ ਤੁਸੀਂ ਐਪਲ ਫੋਨ ਦੀ ਭਾਲ 'ਚ ਹੋ ਤਾਂ ਸੇਲ ਦੌਰਾਨ ਆਈਫੋਨ 8 ਦੀ ਵਿਕਰੀ 33,999 ਰੁਪਏ 'ਚ ਹੋਵੇਗੀ। ਆਈਫੋਨ 11 ਸੀਰੀਜ਼ ਦੀ ਫੋਨ ਦੀ ਸ਼ੁਰੂਆਤ 64,900 ਰੁਪਏ 'ਚ ਹੋਵੇਗੀ। ਫਲਿੱਪਕਾਰਟ ਸੇਲ 'ਚ ਹਾਨਰ 20 ਨੂੰ 24,999 ਰੁਪਏ 'ਚ ਅਤੇ ਪਿਕਸਲ 3ਏ ਨੂੰ 29,999 ਰੁਪਏ 'ਚ ਖਰੀਦਿਆ ਜਾ ਸਕੇਗਾ।

ਬਜਟ ਸਮਾਰਟਫੋਨਸ ਖੋਜ ਰਹੇ ਗਾਹਕ ਫਲਿੱਪਕਾਰਟ ਮੋਬਾਇਲ ਬੋਨਾਂਜਾ ਸੇਲ ਦੌਰਾਨ ਰੈੱਡਮੀ 8ਏ ਨੂੰ 6,499 ਰੁਪਏ 'ਚ ਖਰੀਦ ਸਕਣਗੇ। ਇਸ ਤਰ੍ਹਾਂ ਰੈੱਡਮੀ 8 ਦੀ ਵਿਕਰੀ 7,999 ਰੁਪਏ 'ਚ ਹੋਵੇਗੀ। 5,000 ਐੱਮ.ਏ.ਐੱਚ. ਦੀ ਬੈਟਰੀ ਵਾਲੇ ਇਨਫਿਕਸ ਹੋਟ 8 ਨੂੰ 6,999 ਰੁਪਏ 'ਚ ਖਰੀਦਣ ਜਾ ਮੌਕਾ ਹੋਵੇਗਾ। ਅਸੁਸ ਦੇ ਜ਼ੈੱਨਫੋਨ ਮੈਕਸ ਪ੍ਰੋ ਐੱਮ1 ਦੀ ਵਿਕਰੀ 8,499 ਰੁਪਏ 'ਚ ਹੋਵੇਗੀ। ਉੱਥੇ ਸੈਮਸੰਗ ਦੇ ਗਲੈਕਸੀ ਐੱਸ9 ਨੂੰ 27,999 ਰੁਪਏ 'ਚ ਖਰੀਦਿਆ ਜਾ ਸਕੇਗਾ।
 

Karan Kumar

This news is Content Editor Karan Kumar