Flipkart Big Shopping Days : ਇਨ੍ਹਾਂ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੂਟ

Monday, Mar 07, 2016 - 04:12 PM (IST)

Flipkart Big Shopping Days : ਇਨ੍ਹਾਂ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੂਟ

ਜਲੰਧਰ : ਭਾਰਤ ਦੀ ਮਸ਼ਹੂਰ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਤਿੰਨ ਦਿਨ ਦੀ big Shopping Days ਸੇਲ ਦੀ ਸ਼ੁਰੁਆਤ ਕੀਤੀ ਹੈ ਜਿਥੇ ਸਮਾਰਟਫੋਨ ਅਤੇ ਦੂਜੇ ਗੈਜੇਟਸ ਦੀਆਂ ਕੀਮਤਾਂ ''ਤੇ ਛੁੱਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐੱਸ. ਬੀ. ਆਈ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਨ ''ਤੇ 10 ਫੀਸਦੀ ਦੀ ਐਕਸਟਰਾ ਛੁੱਟ ਦਿੱਤੀ ਜਾ ਰਹੀ ਹੈ।  ਹਾਲਾਂਕਿ ਇਸ ਦੀ ਮੈਕਸਿਮਮ ਛੁੱਟ 1,750 ਰੁਪਏ ਹੀ ਹੈ। ਇਹ ਸੇਲ 7 ਤੋਂ 9 ਮਾਰਚ ਤੱਕ ਚੱਲੇਗੀ।

ਫਲਿੱਪਕਾਰਟ ਸੇਲ ''ਚ Apple iPhone 6 ਇਸ ਫੋਨ ''ਤੇ 16,000 ਰੁਪਏ ਤੱਕ ਦਾ ਐਕਸਚੇਂਜ ਉਪਲੱਬਧ ਹੈ। ਬਿਨ੍ਹਾਂ ਐਕਸਚੇਂਜ ਆਫਰ  ਦੇ iPhone6 ਦੀ ਕੀਮਤ 34,499 ਰੁਪਏ  ਜਦ ਕਿ ਐਕਸਚੇਂਜ ਆਫਰ ਚ 18,499 ਰੁਪਏ ''ਚ ਖਰੀਦ ਸਕਦੇ ਹੋ। ਪਰ ਇਹ ਆਫਰ ਕੇਵਲ 16GB ਮਾਡਲ ''ਤੇ ਹੀ ਉਪਲੱਬਧ ਹੈ। Apple iPhone 6ਐਸ ਦੀ ਗੱਲ ਕਰੀਏ ਤਾਂ ਇਸ ਦੇ 16GB ਅਤੇ 32GB ਵੈਰੀਅੰਟ ਦੀ ਸ਼ੁਰੁਆਤੀ ਕੀਮਤ 20,000 ਰੁਪਏ ਹੈ। ਬਿਨ੍ਹਾਂ ਐਕਸਚੇਂਜ ਆਫਰ ਦੇ 16GB ਮਾਡਲ ਦੀ ਕੀਮਤ 41,999 ਰੁਪਏ ਹੈ ਜਦ ਕਿ 32GB ਮਾਡਲ 49,999 ਰੁਪਏ ''ਚ ਉਪਲੱਬਧ ਹੈ। ਨਾਲ ਹੀ ਐਕਸਚੇਂਜ ਆਫਰ ''ਚ ਇਹ ਫੋਨ 20,999 ਅਤੇ 29,999 ਰੁਪਏ ਤੱਕ ਖਰੀਦਿਆ ਜਾ ਸਕਦਾ ਹੈ।

ਮੋਟਰੋਲਾ ਬਰਾਂਡ ਦੇ Motorola Moto X style ਸਮਾਰਟਫੋਨ  ਦੇ 16GB ਅਤੇ 32GB ਮਾਡਲ ''ਤੇ 3,000 ਰੁਪਏ ਦਾ ਡਿਸਕਾਊਂਟ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਫੋਨ 23,999 ਰੁਪਏ ਅਤੇ 25,999 ਰੁਪਏ ''ਚ ਉਪਲੱਬਧ ਹੋਵੇਗਾ। ਫਲਿੱਪਕਾਰਟ ਦੀ ਇਸ ਸੇਲ ''ਚ Moto X ਸਟਾਇਲ ''ਤੇ 16,000 ਰੁਪਏ ਤੱਕ ਦਾ ਐਕਸਚੇਂਜ਼ ਆਫਰ ਉਪਲੱਬਧ ਹੈ। ਐਕਸਚੇਂਜ਼ ਆਫਰ ''ਚ ਇਸ ਫੋਨ ਨੂੰ 7,999 ਰੁਪਏ ਅਤੇ 8,999 ਰੁਪਏ ''ਚ ਖਰੀਦ ਸਕਦੇ ਹੋ।

ਮਟਰੋਲਾ ਦੇ ਇਕ ਹੋਰ ਬਰਾਂਡ ਟਰਬੋ ਚਾਰਜਰ  ਦੇ ਨਾਲ ਉਪਲੱਬਧ ਹੋਣ ਵਾਲਾ Motorola moto x play ਇਸ ਫੋਨ ''ਤੇ 1,000 ਰੁਪਏ ਦਾ ਡਿਸਕਾਊਂਟ ਦਿੱਤਾ ਗਿਆ ਹੈ। ਇਹ ਡਿਸਕਾਊਂਟ 16GB ਅਤੇ 32GB ਦੋਨ੍ਹਾਂ ਮਾਡਲ ''ਤੇ ਉਪਲੱਬਧ ਹੈ। ਡਿਸਕਾਊਟ ਤੋਂ ਬਾਅਦ ਇਹ ਫੋਨ 16,499 ਰੁਪਏ ਅਤੇ 17,999 ਰੁਪਏ ''ਚ ਉਪਲੱਬਧ ਹੋਵੇਗਾ। ਇਸ ਫੋਨ ''ਚ 11,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ। ਜਿਸ ਦੇ ਬਾਅਦ ਇਹ ਫੋਨ 5,499 ਅਤੇ 6 ,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

ਲੇਨੋਵੋ ਦਾ ਸਮਾਰਟਫੋਨ lenovo k3 note ਫਲਿੱਪਕਾਰਟ ''ਤੇ 8,999 ਰੁਪਏ ''ਚ ਉਪਲੱਬਧ ਹੈ। ਇਸ ਫੋਨ ''ਤੇ 1,000 ਦਾ ਡਿਸਕਾਊਂਟ ਆਫਰ ਦਿੱਤਾ ਗਿਆ ਹੈ। ਫੋਨ ''ਤੇ 6,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ ਜਿਸ ਦੇ ਬਾਅਦ ਇਸ ਨੂੰ 2,999 ਰੁਪਏ ''ਚ ਖਰੀਦ ਸਕਦੇ ਹੋ।

ਹਾਲ ਹੀ ''ਚ ਲਾਂਚ ਹੋਏ 8onor 5x ਇਸ ਫੋਨ ਨੂੰ 12,999 ਰੁਪਏ ''ਚ ਲਾਂਚ ਕੀਤਾ ਗਿਆ ਸੀ।  ਜੋ ਕਿ ਹੁਣ ਫਲਿੱਪਕਾਰਟ ਦੀ ਇਸ ਸੇਲ ''ਚ 7,000 ਰੁਪਏ ਤੱਕ ਦੇ ਐਕਸਚੇਂਜ ਆਫਰ ''ਚ ਉਪਲੱਬਧ ਹੈ। ਜਿਸ ਦੇ ਬਾਅਦ ਇਸ ਨੂੰ 5,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

Huawei Nexus 6p  ਦੇ 32GB ਅਤੇ 64GB ਮਾਡਲ ''ਤੇ 5,000 ਅਤੇ 3,500 ਰੁਪਏ ਦਾ ਡਿਸਕਾਊਂਟ ਉਪਲੱਬਧ ਹੈ। ਜਿਸ ਤੋਂ ਬਾਅਦ ਇਸ ਨੂੰ 34,999 ਰੁਪਏ ਅਤੇ 39,4999 ਰੁਪਏ ''ਚ ਖਰੀਦ ਸਕਦੇ ਹੋ। ਇਸ ਫੋਨ ਨੂੰ 20,000 ਰੁਪਏ ਤੱਕ ਦੇ ਐਕਸਚੇਂਜ ਆਫਰ ''ਚ ਵੀ ਖਰੀਦਿਆ ਜਾ ਸਕਦਾ ਹੈ।  ਜਿਸ ਤੋਂ ਬਾਅਦ ਇਸ ਦੀ ਕੀਮਤ 14,999 ਅਤੇ 19,499 ਰੁਪਏ ਹੋਵੇਗੀ।

ਫਲਿੱਪਕਾਰਟ ਬਿੱਗ ਸ਼ਾਪਿੰਗ ਡੇਜ਼ ਸੇਲ ''ਚ xiaomi mi ਬਰਾਂਡ ਦੇ xiaomi mi4 ਤੇ 2,000 ਰੁਪਏ ਤੱਕ ਦਾ ਡਿਸਕਾਊਟ ਆਫਰ ਉਪਲੱਬਧ ਹੈ। ਨਾਲ ਹੀ ਫੋਨ ''ਤੇ 8,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ। ਬਿਨਾਂ ਐਕਸਚੇਂਜ ਆਫਰ ਦੇ ਇਸ ਫੋਨ ਨੂੰ 12,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਗੱਲ ਕਰੀਏ Xiaomi Mi Pad ਦੀ ਤਾਂ ਇਸ ਡਿਵਾਇਸ ''ਤੇ 5,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ। ਐਕਸਚੇਂਜ ਆਫਰ ''ਚ ਇਸ ਨੂੰ 5,999 ਰੁਪਏ ''ਚ ਖਰੀਦ ਜਾ ਸਕਦਾ ਹੈ ਜਦ ਕਿ ਬਿਨ੍ਹਾਂ ਐਕਸਚੇਂਜ ਆਫਰ ਤੋਂ ਇਸ ਨੂੰ 10,999 ਰੁਪਏ ''ਚ ਖਰੀਦ ਸਕਦੇ ਹੋ।

ਇਸ ਸੇਲ ''ਚ ਮੈਮਰੀ ਕਾਰਡ, ਸਮਾਰਟ ਵਾਚ, ਲੈਪਟਾਪ, ਕੈਮਰਾ, ਹੈੱਡਫੋਨ ਅਤੇ ਟੀ.ਵੀ ''ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।  ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ ''ਤੇ ਇਹ 10,000 ਰੁਪਏ ਤੱਕ ਦੀ ਮੈਕਸਿਮਮ ਛੁੱਟ ਦੇ ਰਹੀ ਹੈ। ਹਾਲਾਂਕਿ ਇਹ ਐਕਸਚੇਂਜ਼ ਆਫਰ ਦੇ ਤਹਿਤ ਹੋ ਰਿਹਾ ਹੈ ਜਿਸ ''ਚ ਕਈ ਵਾਰ ਲੋਕਾਂ ਦੇ ਪੁਰਾਣੇ ਫੋਨ ਦੇ ਮੁੱਲ ਕਾਫ਼ੀ ਘੱਟ ਲਗਾਏ ਜਾਂਦੇ ਹਨ।


Related News