Fitbit ਨੇ ਭਾਰਤ ’ਚ ਲਾਂਚ ਕੀਤੇ 4 ਨਵੇਂ ਵਿਅਰੇਬਲ ਡਿਵਾਈਸ

03/07/2019 4:15:41 PM

ਗੈਜੇਟ ਡੈਸਕ– ਅਮਰੀਕਾ ਦੀ ਕੰਪਨੀ Fitbit ਨੇ ਭਾਰਤ ’ਚ 4 ਨਵੇਂ ਵਿਅਰੇਬਲ ਡਿਵਾਈਸ ਲਾਂਚ ਕੀਤੇ ਹਨ। ਇਨ੍ਹਾਂ ਵਿਅਰੇਬਲ ਡਿਵਾਈਸਾਂ ’ਚ Fitbit Versa ਐਡੀਸ਼ਨ ਲਾਈਟ ਸਮਾਰਟਵਾਚ, Inspire HR, Fitbit Inspire ਅਤੇ Fitbit Ace 2 ਸਮਾਰਟਬੈਂਡ ਸ਼ਾਮਲ ਹਨ। ਕੰਪਨੀ ਨੇ ਡਿਵਾਈਸਾਂ ਦੀਆਂ ਕੀਮਤਾਂ ਦਾ ਰਿਵੀਲ ਕਰ ਦਿੱਤੀਆਂ ਹਨ ਪਰ ਇਹ ਨਹੀਂ ਦੱਸਿਆ ਕਿ ਡਿਵਾਈਸ ਭਾਰਤ ’ਚ ਵਿਕਰੀ ਲਈ ਕਦੋਂ ਉਪਲੱਬਧ ਹੋਣਗੇ।

Fitbit Versa Lite ਦੀ ਕੀਮਤ ਤੇ ਫੀਚਰਜ਼
Versa Lite ਸਮਾਰਟਵਾਚ ਉਨ੍ਹਾਂ ਲੋਕਾਂ ਲਈ ਹੈ ਜੋ ਆਪਣੀ ਡੇਲੀ ਐਕਟੀਵਿਟੀ, ਸਲੀਪ ਪੈਟਰਨ ਅਤੇ ਹਾਰਟ ਰੇਟ ਨੂੰ ਡੇਲੀ ਮਾਨੀਟਰ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਕਾਊਟਿੰਗ ਫਲੋਰ ਵਰਗੀ ਐਕਟੀਵਿਟੀ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ। ਭਾਰਤ ’ਚ ਇਸ ਸਮਾਰਟਵਾਚ ਨੂੰ 15,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਤੁਹਾਨੂੰ 4 ਦਿਨ ਤੋਂ ਜ਼ਿਆਦਾ ਬੈਟਰੀ ਬੈਕਅਪ ਮਿਲੇਗਾ। 

Fitbit Inspire ਅਤੇ Inspire HR ਦੀ ਕੀਮਤ ਤੇ ਫੀਚਰਜ਼
ਕੰਪਨੀ ਨੇ ਭਾਰਤ ’ਚ Fitbit Inspire ਅਤੇ Inspire HR ਨੂੰ ਵੀ ਪੇਸ਼ ਕੀਤਾ ਹੈ। ਇਹ ਡਿਵਾਈਸ Zip, Flex 2, High ਅਤੇ High HR ਨੂੰ ਰਿਪਲੇਸ ਕਰੇਗਾ। Fitbit Inspire ਨੂੰ 6,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ Inspire HR ਨੂੰ 8,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। Inspire HR ਨਾਲ ਤੁਸੀਂ ਹਾਰਟ ਰੇਟ ਨੂੰ ਮਾਨੀਟਰ ਕਰ ਸਕਦੇ ਹੋ। ਤੁਸੀਂ ਇਨ੍ਹਾਂ ਬੈਂਡਸ ਨੂੰ ਆਸਾਨੀ ਨਾਲ ਐਪ ਰਾਹੀਂ ਕਨੈਕਟ ਕਰ ਸਕਦੇ ਹੋ।

Fitbit Ace 2 ਕੀਮਤ ਤੇ ਫੀਚਰਜ਼
ਕੰਪਨੀ ਨੇ ਭਾਰਤ ’ਚ Fitbit Ace 2 ਨੂੰ 6,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। Ace 2 ਨੂੰ ਦੋ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸ ਵਿਚ Watermelon/Teal ਅਤੇ Night sky/Neon ਕਲਰ ਵੇਰੀਐਂਟ ਸ਼ਾਮਲ ਹਨ। ਇਸ ਨੂੰ ਖਾਸਤੌਰ ’ਤੇ ਬੱਚਿਆਂ ਨੂੰ ਦੇਖਦੇ ਹੋਏ ਤਿਆਰ ਕੀਤਾ ਗਿਆ ਹੈ। ਇਹ ਡਿਵਾਈਸ ਵਾਟਰ ਰੈਸਿਟੈਂਟ ਹਨ। 


Related News