ਲੱਛਣ ਆਉਣ ਤੋਂ ਪਹਿਲਾਂ ਹੀ ਕੋਰੋਨਾ ਦੀ ਪਛਾਣ ਕਰ ਲਵੇਗੀ ਇਹ ਸਮਾਰਟ ਵਾਚ!

08/27/2020 2:30:28 AM

ਗੈਜੇਟ ਡੈਸਕ– ਅਮਰੀਕੀ ਫਿਟਨੈੱਸ ਬ੍ਰਾਂਡ ‘ਫਿਟਬਿਟ’ ਨੇ ਭਾਰਤ ’ਚ ਆਪਣੀ ਐਡਵਾਂਸਡ ਹੈਲਥ ਸਮਾਰਟ ਵਾਚ Fitbit Sense ਨੂੰ ਲਾਂਚ ਕਰ ਦਿੱਤਾ ਹੈ। Fitbit Sense ਦੀ ਕੀਮਤ ਭਾਰਤ ’ਚ 34,999 ਰੁਪਏ ਹੈ। ਸਮਾਰਟ ਵਾਚ 6 ਮਹੀਨਿਆਂ ਦੇ ਫਿਟਬਿਟ ਟ੍ਰਾਇਲ ਪੈਕ ਨਾਲ ਆਉਂਦੀ ਹੈ। Fitbit Sense ਦੇ ਨਾਲ ਹੀ Fitbit Versa 3 ਨੂੰ ਨਵੇਂ ਹੈਲਥ, ਫਿਟਨੈੱਸ ਅਤੇ ਹੋਰ ਸ਼ਾਨਦਾਰ ਫੀਚਰਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਯੂਜ਼ਰਸ ਨੂੰ ਜੀ.ਪੀ.ਐੱਸ. ਅਤੇ ਗੂਗਲ ਅਸਿਸਟੈਂਟ ਦੀ ਸੁਪੋਰਟ ਮਿਲੇਗੀ। ਇਹ ਸਮਾਰਟ ਵਾਚ 10 ਦਿਨਾਂ ਦੀ ਬੈਟਰੀ ਲਾਈਫ ਨਾਲ ਆਉਂਦੀ ਹੈ। 

ਕੋਰੋਨਾ ਵਾਇਰਸ ਦੀ ਹੋ ਸਕੇਗੀ ਪਛਾਣ
Fitbit Sense ’ਚ ਕੰਪਨੀ ਨੇ ਇਨੋਵੇਟਿਵ ਸੈਂਸਰ ਅਤੇ ਸਾਫਟਵੇਅਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਕੋਰੋਨਾ ਵਾਇਰਸ ਦੇ ਲੱਛਣ ਆਉਣ ਤੋਂ ਇਕ-ਦੋ ਦਿਨ ਪਹਿਲਾਂ ਹੀ ਯੂਜ਼ਰਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਦੇ ਦੇਵੇਗੀ ਜੋ ਮੌਜੂਦਾ ਦੌਰ ’ਚ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਸਾਹ ਲੈਣ ਦੀ ਗਤੀ (HRV) ਅਤੇ ਹਾਰਟ ਰੇਟ SPO2 ਦੇ ਵਿਚਕਾਰ ਫਰਕ ਰਾਹੀਂ Fitbit Sense ਕੋਵਿਡ-19 ਦੀ ਪਛਾਣ ਕੀਤੀ ਜਾ ਸਕੇਗੀ। 

ਸਟ੍ਰੈੱਸ ਲੈਵਲ ਵਧਾਉਣ ਦੀ ਮਿਲੇਗੀ ਜਾਣਕਾਰੀ
Fitbit Sense ਕੰਪਨੀ ਦੀ ਨਵੀਂ ਫਲੈਗਸ਼ਿਪ ਸਮਾਰਟ ਵਾਚ ਹੈ, ਜੋ ਦੁਨੀਆ ਦੀ ਪਹਿਲੀ Electrodermal ਐਕਟੀਵਿਟੀ (EDA) ਸੈਂਸਰ ਦੇ ਨਾਲ ਆਏਗੀ, ਜੋ ਕੋਰੋਨਾ ਦੀ ਪਛਾਣ ਦੇ ਨਾਲ ਹੀ ਯੂਜ਼ਰਸ ਦਾ ਸਟ੍ਰੈੱਸ ਲੈਵਲ ਵਧਣ ਦੀ ਜਾਣਕਾਰੀ ਮੁਹੱਈਆ ਕਰਵਾਏਗੀ। EDA ਸਕੈਨ ਐਪ ਦਾ ਇਸਤੇਮਾਲ ਕਰੇਕ ਫੇਸ, ਹੱਥ ਅਤੇ ਸਕਿਨ ਦੇ ਪਸੀਨੇ ਦੇ ਪੱਧਰ ਅਤੇ ਇਲੈਕਟ੍ਰਿਕਲ ਬਦਲਾਅ ਨੂੰ ਪਛਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਮਾਰਟ ਵਾਚ ਹਾਰਟ ਰੇਟ ਟ੍ਰੈਕਿੰਗ ਤਕਨੀਕ, ਈ.ਸੀ.ਜੀ. ਐਪ ਅਤੇ wrist skin temperature ਸੈਂਸਰ ਨਾਲ ਆਉਂਦੀ ਹੈ। 

ਕੋਵਿਡ-19 ਜਾਂਚ ’ਚ ਕਰੇਗੀ ਮਦਦ
ਫਿਟਬਿਟ ਦੇ ਕੋ-ਫਾਊਂਡਰ ਅਤੇ ਸੀ.ਈ.ਓ. James park ਨੇ ਕਿਹਾ ਕਿ 1000 ਯੂਜ਼ਰਸ ਦੀ ਰਿਪੋਰਟ ਦੇ ਆਧਾਰ ’ਤੇ ਇਕ ਐਲਗੋਰਿਦਮ ਤਿਆਰ ਕੀਤਾ ਗਿਆ ਹੈ ਜੋ ਕੋਵਿਡ-19 ਦੀ ਪਕੜ ’ਚ ਮਦਦ ਕਰਦੀ ਹੈ। ਪਾਰਕ ਨੇ ਕਿਹਾ ਕਿ ਕੋਵਿਡ-19 ਦਾ ਪਤਾ ਲਗਾਉਣ ਲਈ ਫਿਟਬਿਟ ਦੀ ਅਹਿਮ ਖੋਜ ਨੂੰ ਗਤੀ ਦਿੱਤੀ ਹੈ, ਜਿਸ ਵਿਚ Stanford, Scripps Research, Kings College London ਸਮੇਤ ਦੁਨੀਆ ਭਰ ਦੇ ਹੋਰ ਸੰਸਥਾਨਾਂ ਦੇ ਮਿਲ ਕੇ ਇਸ ਗੱਲ ਦੀ ਖੋਜ ਕੀਤੀ ਜਾ ਸਕਦੀ ਹੈ ਕਿ ਕੀ ਵਿਅਰੇਬਲਸ ਬੈਂਡ ਕੋਵਿਡ-19 ਦਾ ਪਤਾ ਲਗਾਉਣ ’ਚ ਕਾਰਗਰ ਹਨ। 

Rakesh

This news is Content Editor Rakesh