ਦੁਨੀਆ ਦੇ ਪਹਿਲੇ ਫਰੇਮਲੈੱਸ TV ਦੀਆਂ ਤਸਵੀਰਾਂ ਲੀਕ, ਜਲਦ ਹੋ ਸਕਦੈ ਲਾਂਚ

01/02/2020 12:03:02 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਦਿੱਗਜ ਕੰਪਨੀ ਸੈਮਸੰਗ ਜਲਦੀ ਹੀ ਬੇਜ਼ਲ-ਲੈੱਸ ਟੀਵੀ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਸਕਦੀ ਹੈ। ਕੋਰੀਆ ਦੀ ਵੈੱਬਸਾਈਟ The Elec ਦੀ ਰਿਪੋਰਟ ਮੁਤਾਬਕ, ਸੈਮਸੰਗ ਜਨਵਰੀ ਦੀ ਸ਼ੁਰੂਆਤ ’ਚ ਆਯੋਜਿਤ ਹੋਣ ਵਾਲੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2020) ’ਚ ਜ਼ੀਰੋ ਬੇਜ਼ਲ ਵਾਲਾ ਟੀਵੀ ਉਤਾਰਣ ਜਾ ਰਹੀ ਹੈ। ਸੈਮਸੰਗ ਦੇ ਇਸ ਟਰੂ ਬੇਜ਼ਲਲ-ਲੈੱਸ 8ਕੇ ਟੀਵੀ ਦੀ ਕਥਿਤ ਪਹਿਲੀ ਤਸਵੀਰ ਲੀਕ ਹੋ ਗਈ ਹੈ। ਇਸ ਲੀਕ ਤਸਵੀਰ ਨੂੰ ਸੈਮਸੰਗ ਦਾ ਟੀਵੀ ਲਈ ਮਾਰਕੀਟਿੰਗ ਮਲਟੀਰੀਅਲ ਦੱਸਿਆ ਜਾ ਰਿਹਾ ਹੈ। ਇਸ ਤਸਵੀਰ ’ਚ ਦਿਖਾਈ ਦੇ ਰਿਹਾ ਹੈ ਕਿ ਇਸ ਟੀਵੀ ਦੇ ਸਾਈਡਾਂ ’ਚ ਕੋਈ ਬੇਜਡਲਸ ਨਹੀਂ ਹੈ। ਹਾਲਾਂਕਿ, ਬਾਟਮ ’ਚ ਥੋੜ੍ਹਾ ਜਿਹਾ ਬੇਜ਼ਲ ਦਿਖਾਈ ਦੇ ਰਿਹਾ ਹੈ। ਨਾਲ ਹੀ ਤਸਵੀਰ ’ਚ ਇਸ ਦੇ ‘ਨੋ ਗੈਪ ਵਾਲਮਾਊਂਟ’ ਡਿਜ਼ਾਈਨ ਨੂੰ ਵੀ ਦੇਖਿਆ ਜਾ ਸਕਦਾ ਹੈ। 

ਇਹ ਕਥਿਤ ਤਸਵੀਰਾਂ ਜਰਮਨ ਬੇਸਡ ਵੈੱਬਸਾਈਟ 4KFilme ਦੇ ਹਵਾਲੇ ਤੋਂ ਸਾਹਮਣੇ ਆਈਆਂ ਹਨ। ਇਸ ਤਸਵੀਰ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲੇ ਬੇਜ਼ਲ-ਲੈੱਸ 8ਕੇ ਟੀਵੀ ਦਾ ਡਿਜ਼ਾਈਨ ਸੈਮਸੰਗ ਦੇ ਵਾਲ ਟੀਵੀ ਤੋਂ ਲਿਆ ਗਿਆ ਹੈ। ਫਿਲਹਾਲ, ਸੈਮਸੰਗ ਵਲੋਂ ਬੇਜ਼ਲ-ਲੈੱਸ 8ਕੇ ਟੀਵੀ ਬਾਰੇ ਕੋਈ ਪੁੱਸ਼ਟੀ ਨਹੀਂ ਕੀਤੀ ਗਈ। ਹਾਲਾਂਕਿ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਧਿਕਾਰਤ ਤੌਰ ’ਤੇ  Q900T ਜਾਂ Q950T ਨਾਂ ਨਾਲ ਉਤਾਰਿਆ ਜਾਵੇਗਾ।

ਚਰਚਾ ਅਜਿਹੀ ਵੀ ਹੈ ਕਿ ਸੈਮਸੰਗ ਦੇ ਪਹਿਲੇ ਟਰੂ ਬੇਜ਼ਲ-ਲੈੱਸ 8ਕੇ ਟੀਵੀ ’ਚ ਇਨ-ਹਾਊਸ ਵਨ ਕੁਨੈਕਟ ਬਾਕਸ ਡਿਜ਼ਾਈਨ ਮਿਲੇਗਾ। ਇਹ ਬਿਲਟ-ਇਨ ਟੀਵੀ ਟਿਊਨਰ ਦੇ ਨਾਲ ਮੀਡੀਆ ਰਿਸੀਵਰ ਦੇ ਤੌਰ ’ਤੇ ਕੰਮ ਦੇਵੇਗਾ। ਇਸ ਨਾਲ ਕੰਪਨੀ ਦੇ ਹਾਈ-ਐਂਡ ਟੀਵੀ ਦੀ ਤਰ੍ਹਾਂ ਇਸ ਵਿਚ ਵਨ-ਕੁਨੈਕਟ ਫੰਕਸ਼ਨ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਦੱਸ ਦੇਈਏ ਕਿ CES 2020 ’ਚ ਬੇਜ਼ਲ-ਲੈੱਸ 8ਕੇ ਟੀਵੀ ਦੇ ਨਾਲ ਢੇਰਾਂ 4ਕੇ ਟੀਵੀ ਮਾਡਲਸ ਵੀ ਲਾਂਚ ਕੀਤੇ ਜਾਣਗੇ।