32 ਲੱਖ ਰੁਪਏ ’ਚ ਵਿਕਿਆ ਸਿਰਫ਼ 8GB ਸਟੋਰੇਜ ਵਾਲਾ ਇਹ iPhone

10/19/2022 5:40:20 PM

ਗੈਜੇਟ ਡੈਸਕ– ਐਪਲ ਦੇ ਪ੍ਰੋਡਕਟ ਲੋਕਾਂ ਨੂੰ ਇਸ ਕਦਰ ਦੀਵਾਨਾ ਬਣਾਉਂਦੇ ਹਨ ਕਿ ਲੋਕ 10 ਸਾਲ ਪੁਰਾਣੇ ਆਈਫੋਨ ਨੂੰ ਵੀ ਹੱਥੋਂ-ਹੱਥ ਖ਼ਰੀਦ ਲੈਂਦੇ ਹਨ। ਆਈਫੋਨ ਦੀ ਦੀਵਾਨਗੀ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ 2007 ’ਚ ਲਾਂਚ ਹੋਏ ਇਕ ਆਈਫੋਨ ਨੂੰ ਕਿਸੇ ਨੇ ਕਰੀਬ 32 ਲੱਖ ਰੁਪਏ ’ਚ ਖ਼ਰੀਦਿਆ ਹੈ। ਦਰਅਸਲ, ਇਸ ਆਈਫੋਨ ਦੀ ਨਿਲਾਮੀ ਹੋਈ ਹੈ ਜਿਸ ਵਿਚ ਇਸਦੀ ਬੋਲੀ 39,339 ਡਾਲਰ (ਕਰੀਬ 32,34,000 ਰੁਪਏ) ਲਗਾਈ ਗਈ ਹੈ। ਦੱਸ ਦੇਈਏ ਕਿ 2007 ’ਚ ਪਹਿਲਾ ਆਈਫੋਨ ਲਾਂਚ ਹੋਇਆਸੀ ਜਿਸਦੀ ਸ਼ੁਰੂਆਤੀ ਕੀਮਤ 599 ਡਾਲਰ (ਕਰੀਬ 49,200 ਰੁਪਏ) ਸੀ।

ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ

ਪਹਿਲੇ ਆਈਫੋਨ ਦੀ ਨਿਲਾਮੀ LCG Auction ਨੇ ਕੀਤੀ ਹੈ। ਨਿਲਾਮੀ ’ਚ 8 ਜੀ.ਬੀ. ਸਟੋਰੇਜ ਵਾਲੇ ਇਸ ਆਈਫੋਨ ਦੀ ਬੋਲੀ ਲੱਗੀ ਹੈ। 19 ਸਾਲ ਪਹਿਲਾਂ ਲਾਂਚ ਹੋਏ ਇਸ ਆਈਫੋਨ ਨੂੰ ਇਸਦੀ ਅਸਲ ਕੀਮਤ ਤੋਂ 65 ਗੁਣਾ ਜ਼ਿਆਦਾ ’ਚ ਵੇਚਿਆ ਗਿਆ ਹੈ। ਆਈਫੋਨ ਦੀ ਨਿਲਾਮੀ 2,500 ਰੁਪਏ (ਕਰੀਬ 2,05,500 ਰੁਪਏ) ਸ਼ੁਰੂ ਹੋਈ ਸੀ। ਪਹਿਲੇ ਦੋ ਦਿਨਾਂ ਦੀ ਨਿਲਾਮੀ ’ਚ ਆਈਫੋਨਜ਼ ਦੀ ਬੋਲੀ ਕਰੀਬ 8,21,990 ਰੁਪਏ ਤਕ ਪਹੁੰਚੀ ਸੀ ਜੋ ਕਿ ਨਿਲਾਮੀ ਦੇ ਤੀਜੇ ਦਿਨ 39,339,60 ਡਾਲਰ ਤਕ ਪਹੁੰਚ ਗਈ। 

ਇਹ ਵੀ ਪੜ੍ਹੋ– ਹੁੰਡਈ ਦੀਆਂ ਇਨ੍ਹਾਂ ਗੱਡੀਆਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਵੇਖੋ ਪੂਰੀ ਲਿਸਟ

ਇਸ ਤੋਂ ਪਹਿਲਾਂ ਵੀ ਪਹਿਲੇ ਆਈਫੋਨ ਦੀ ਇਕ ਨਿਲਾਮੀ ਹੋਈ ਸੀ ਜਿਸ ਵਿਚ ਇਸਦੀ ਬੋਲੀ ਕਰੀਬ 28 ਲੱਖ ਰੁਪਏ ਦੀ ਲੱਗੀ ਸੀ, ਹਾਲਾਂਕਿ ਇਹ ਨਿਲਾਮੀ ਖੁੱਲ੍ਹੇ ਹੋਏ ਬਾਕਸ ਦੀ ਹੋਈ ਸੀ। ਦੱਸ ਦੇਈਏ ਕਿ ਐਪਲ ਦੇ ਕੋ-ਫਾਊਂਡਰ ਸਟੀਵ ਜਾਬਸ ਨੇ 9 ਜਨਵਰੀ 2007 ਨੂੰ ਪਹਿਲ ਆਈਫੋਨ ਲਾਂਚ ਕੀਤਾ ਸੀ ਜਿਸ ਵਿਚ ਟੱਚ ਦਾ ਸਪੋਰਟ ਸੀ ਅਤੇ ਕੈਮਰਾ ਵੀ ਸੀ। ਆਈਫੋਨ 2007 ’ਚ ਵੈੱਬ-ਬ੍ਰਾਊਜ਼ਿੰਗ ਦੀ ਵੀ ਸੁਵਿਧਾ ਸੀ। 

ਇਹ ਵੀ ਪੜ੍ਹੋ– Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ

Rakesh

This news is Content Editor Rakesh