ਐਪਲ ਆਈਫੋਨ 8 ਦੀ ਨਵੀਂ ਲੀਕ Image ''ਚ ਦੇਖਿਆ ਗਿਆ ਫਿੰਗਪ੍ਰਿੰਟ ਰੀਡਰ

07/21/2017 7:53:31 PM

ਜਲੰਧਰ— ਜਿੱਥੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਸੀ ਕਿ ਐਪਲ ਆਈਫੋਨ 8 'ਚ ਨਵੇਂ ਡਿਜ਼ਾਈਨ ਅਤੇ ਫੀਚਰ ਉਪਲੱਬਧ ਹੋਣਗੇ, ਜਿਸ ਦੀ ਵਜ੍ਹਾਂ ਨਾਲ ਇਹ ਡਿਵਾਈਸ ਦੇਰੀ ਨਾਲ ਲਾਂਚ ਹੋ ਸਕਦਾ ਹੈ। ਉੱਥੇ, ਹਾਲ ਹੀ 'ਚ ਆਈ ਇਕ ਰਿਪੋਰਟ ਮੁਤਾਬਕ ਆਈਫੋਨ 8 ਦੇਰੀ ਨਾਲ ਲਾਂਚ ਨਾ ਹੋ ਕੇ ਲਿਮਟਿਡ ਗਿਣਤੀ 'ਚ ਲਾਂਚ ਹੋਣਗੇ। ਇਕ ਐਨਾਲੀਸਟ ਰਿਪੋਰਟ 'ਚ ਇਹ ਕਿਹਾ ਗਿਆ ਕਿ ਕੰਪਨੀ ਆਈਫੋਨ 8 ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤੰਬਰ 'ਚ ਹੀ ਲਾਂਚ ਕਰੇਗੀ, ਪਰ ਇਸ ਦੇ ਡਿਜ਼ਾਈਨ 'ਚ ਹੋਣ ਵਾਲੇ ਬਦਲਾਅ ਕਾਰਨ ਇਸ ਨੂੰ ਲਿਮਟਿਡ ਗਿਣਤੀ 'ਚ ਉਪਲੱਬਧ ਕਰਵਾਇਆ ਜਾਵੇਗਾ। ਉੱਥੇ, ਹੁਣ ਆਈਫੋਨ 8 ਦੇ ਡਿਜਾਈਨ ਨਾਲ ਜੁੜਿਆ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਨਵੀਂ ਰਿਪੋਰਟ 'ਚ ਆਈਫੋਨ 8 ਦੇ ਨਵੇਂ ਡਿਜ਼ਾਈਨ ਨਾਲ ਇਮੇਜ ਸਾਹਮਣੇ ਆਈ ਹੈ। Slashleaks 'ਤੇ ਪੋਸਟ ਕੀਤੀ ਗਈ ਆਈਫੋਨ 8 ਦੀ ਇਮੇਜ 'ਚ ਖਾਸ ਫੀਚਰ ਦੇ ਤੌਰ 'ਤੇ ਫਿੰਗਪ੍ਰਿੰਟ ਸੈਂਸਰ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਮੈਟਲ ਬੈਕ ਕਵਰ 'ਚ ਪੋਸਟ ਕੀਤੀ ਗਈ ਇਮੇਜ 'ਚ ਐਪਲ ਦਾ ਲੋਗੋ ਅਤੇ ਉਸ ਦਾ ਫਿੰਗਪ੍ਰਿੰਟ ਰੀਜਰ ਦਿੱਤਾ ਗਿਆ ਹੈ। ਹਾਲਾਂਕਿ ਇਮੇਜ ਨੂੰ ਦੇਖ ਕੇ ਇਹ ਸਪਸ਼ਟ ਹੁੰਦਾ ਹੈ ਕਿ ਇਹ ਫਿਲਹਾਲ ਇਕ ਰਫ ਇਮੇਜ ਹੈ। ਜਿਸ 'ਚ ਆਉਣ ਵਾਲੇ ਆਈਫੋਨ 8 ਦੇ ਡਿਜ਼ਾਈਨ ਅਤੇ ਸ਼ੇਪ ਦਾ ਅੰਦਾਜ਼ਾ ਲੱਗਾਇਆ ਜਾ ਸਕਦਾ ਹੈ।
ਆਈਫੋਨ 8 ਦੀ ਨਵੀਂ ਲੀਕ ਇਮੇਜ 'ਚ ਦੋ ਗਲਾਸ ਪੈਨਲ ਵੀ ਦਿੱਤੇ ਗਏ ਹਨ। ਇਸ ਇਮੇਜ ਨੂੰ Slashleaks 'ਤੇ 67 ਪ੍ਰਤੀਸ਼ਤ ਟੂ ਸਕੋਰ ਦਿੱਤਾ ਗਿਆ ਹੈ। Slashleaks  'ਤੇ ਪੋਸਟ ਕੀਤੀ ਗਈ ਆਈਫੋਨ 8 ਦੇ ਕਵਰ ਦੀ ਇਮੇਜ ਇਲਾਵਾ ਕੇਸ ਮੇਕਰ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹੁਣ ਤੱਕ ਸਾਹਮਣੇ ਆਈ ਖਬਰਾਂ ਮੁਤਬਾਕ ਆਈਫੋਨ 8 'ਚ ਟੱਚ ਆਈ.ਡੀ ਸੈਂਸਰ ਦਾ ਇਸਤੇਮਾਲ ਕਰ ਸਕਦੀ ਹੈ, ਜੋ ਕਿ ਲੀਕ ਖਬਰਾਂ ਐਪਲ ਲਈ ਇਕ ਸਿਰ ਦਰਦ ਬਣਾਇਆ ਹੋਇਆ ਹੈ, ਜਿਸ ਦੇ ਬਾਅਦ ਹੁਣ ਸਾਹਮਣੇ ਆਈ ਨਵੀਂ ਰਿਪੋਰਟ ਮੁਤਾਬਕ ਐਪਲ ਫਿੰਗਪ੍ਰਿੰਟ ਰੀਡਰ ਨੂੰ ਫੋਨ ਦੇ ਕਿਨਾਰੇ ਪਾਵਰ ਬਟਨ 'ਤੇ ਸਥਿਤ ਹੋਵੇਗਾ। ਉੱਥੇ, ਕੁਝ ਦਿਨ ਪਹਿਲਾਂ ਆਈਫੋਨ 8 ਦੀ ਕੀਮਤ ਨਾਲ ਜੁੜੀ ਕੁਝ ਲੀਕ ਖਬਰਾਂ ਸਾਹਮਣੇ ਆਇਆ ਸਨ ਕਿ ਜਿਨ੍ਹਾਂ ਦੇ ਮੁਤਾਬਕ ਆਈਫੋਨ 8 ਦੀ ਕੀਮਤ 1000 ਡਾਲਰ (ਲਗਭਗ 65,000 ਰੁਪਏ) ਤੋਂ ਸ਼ੁਰੂ ਹੋ ਸਕਦੀ ਹੈ। ਜੇਕਰ ਆਈਫੋਨ 8 ਦੀ ਕੀਮਤ 1,000 ਡਾਲਰ ਹੋਈ ਤਾਂ ਇਹ ਸਭ ਤੋਂ ਮਹਿੰਗਾ ਆਈਫੋਨ ਹੋਵੇਗਾ।