ਜਾਅਲੀ ਵਿਗਿਆਪਨਾਂ ਨੂੰ ਲੈ ਕੇ ਫੇਸਬੁੱਕ 'ਤੇ ਬ੍ਰਿਟੇਨ 'ਚ ਮੁਕੱਦਮਾ ਦਰਜ

04/24/2018 1:00:24 AM

ਜਲੰਧਰ—ਇਕ ਨਿੱਜੀ ਵਿੱਤੀ ਮਾਹਰ ਨੇ ਬ੍ਰਿਟੇਨ ਦੀ ਹਾਈ ਕੋਰਟ 'ਚ ਫੇਸਬੱਕ ਦੇ ਵਿਰੁੱਧ ਇਕ ਮਾਮਲਾ ਦਰਜ ਕਰਕੇ ਦਾਅਵਾ ਕੀਤਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਉਸ ਦੇ ਨਾਂ ਤੋਂ ਘੋਟਾਲੇ ਦੇ ਵਿਗਿਆਪਨ ਪ੍ਰਕਾਸ਼ਿਤ ਕਰਨ ਦੀ ਅਨੁਮਤਿ ਦੇ ਰਹੀ ਹੈ। 'ਮਨੀਸੇਵਿੰਗਐਕਸਪਰਟ' ਵੈੱਬਸਾਈਟ ਦੀ ਸਥਾਪਨਾ ਕਰਨ ਵਾਲੇ ਮਾਰਟੀਨ ਲੇਵਿਸ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਨਾਂ 'ਤੇ 50 ਤੋਂ ਜ਼ਿਆਦਾ ਵਿਗਿਆਪਨ ਨਜ਼ਰ ਆਏ। ਇਨ੍ਹਾਂ 'ਚੋਂ ਕਈ ਵਿਗਿਆਪਨ ਲੋਕਾਂ ਨਾਲ ਠੱਗੀ ਕਰਨ ਵਾਲੇ ਘੋਟਾਲੇ ਨਾਲ ਜੁੜੇ ਹਨ। ਇਸ ਤੋਂ ਇਲਾਵਾ ਲੇਵਿਸ ਨੇ ਕਿ ਇਹ ਅਸਲ 'ਚ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜੋ ਵਧੀਆ ਭਾਵਨਾ ਨਾਲ ਧਨ ਸੌਂਪ ਰਹੇ ਹਨ ਜਦਕਿ ਘੋਟਾਲਾ ਕਰਨ ਵਾਲੇ ਰਕਮ ਦੀ ਠੱਗੀ ਕਰ ਰਹੇ ਹਨ। ਉੱਥੇ ਦੂਜੇ ਪਾਸੇ ਫੇਸਬੁੱਕ ਦਾ ਕਹਿਣਾ ਹੈ ਕਿ ਉਹ ਗੁੰਮਰਾਹ ਕਰਨ ਵਾਲੇ ਜਾਂ ਝੂਠੇ ਵਿਗਿਆਪਨਾਂ ਦੀ ਅਨੁਮਤਿ ਨਹੀਂ ਦਿੰਦਾ ਅਤੇ ਕੰਪਨੀ ਨੂੰ ਇਸ ਤਰ੍ਹਾਂ ਦੇ ਜਿਨ੍ਹਾਂ ਵਿਗਿਆਪਨਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਨੂੰ ਹਟਾਇਆ ਜਾਵੇਗਾ।